ਕਨੇਡਾ ਚ ਕੰਮ ਕਰਨ ਵਾਲਿਆਂ ਲਈ ਚੰਗੀ ਖਬਰ, ਅੱਜ ਤੋਂ ਹੋਵੇਗੀ ਜਿਆਦਾ ਕਮਾਈ

ਵਧਦੀ ਹੋਈ ਮਹਿੰਗਾਈ ਨੂੰ ਦੇਖਦੇ ਹੋਏ ਤਨਖਾਹਾਂ ਦਾ ਵਧਣਾ ਵੀ ਜ਼ਰੂਰੀ ਹੈ। ਇਸ ਸੰਬੰਧ ਵਿਚ ਕੈਨੇਡਾ ਦੇ ਕੁਝ ਸੂਬਿਆਂ ਵਿੱਚ ਵਿਸ਼ੇਸ਼ ਫੈਸਲੇ ਲਏ ਗਏ ਹਨ। ਇੱਥੇ ਇਕ ਘੰਟੇ ਦਾ ਘੱਟੋ ਘੱਟ ਮਿਹਨਤਾਨਾ ਨਿਸ਼ਚਿਤ ਕੀਤਾ ਗਿਆ ਹੈ। ਨਿਊ ਫਾਊਂਡਲੈਂਡ ਐਂਡ ਲੈਬਰਾਡਾਰ ਵਿੱਚ ਇੱਕ ਘੰਟੇ ਦੇ ਘੱਟੋ ਘੱਟ ਮਿਹਨਤਾਨੇ ਵਿੱਚ 50 ਸੈਂਟ ਦਾ ਵਾਧਾ ਕਰਕੇ ਇਹ ਰਕਮ 13 ਡਾਲਰ 70 ਸੈਂਟ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 13 ਡਾਲਰ 20 ਸੈੰਟ ਸੀ। ਇਸ ਮਿਹਨਤਾਨੇ ਵਿੱਚ ਅਪ੍ਰੈਲ 2023 ਵਿੱਚ ਹੋਰ ਵਾਧਾ ਕੀਤਾ ਜਾਵੇਗਾ।

ਜਦੋਂ ਇਹ ਇਕ ਘੰਟੇ ਦਾ ਘੱਟੋ ਘੱਟ ਮਿਹਨਤਾਨਾ 14 ਡਾਲਰ 50 ਸੈੰਟ ਕਰ ਦਿੱਤਾ ਜਾਵੇਗਾ। ਜਦਕਿ ਅਕਤੂਬਰ 2023 ਵਿੱਚ ਇੱਕ ਘੰਟੇ ਦਾ ਘੱਟੋ ਘੱਟ ਮਿਹਨਤਾਨਾ 15 ਡਾਲਰ ਕਰ ਦਿੱਤਾ ਜਾਵੇਗਾ। ਨਿਊ ਬ੍ਰੰਸਵਿਕ ਸੂਬੇ ਵਿੱਚ ਇਕ ਘੰਟੇ ਦਾ ਘੱਟੋ ਘੱਟ ਮਿਹਨਤਾਨਾ 13 ਡਾਲਰ 75 ਸੈਂਟ ਨਿਸ਼ਚਿਤ ਕੀਤਾ ਗਿਆ ਹੈ। ਨੋਵਾ ਸਕੋਸ਼ੀਆ ਸੂਬੇ ਵਿਚ ਇਕ ਘੰਟੇ ਦੀ ਘੱਟੋ ਘੱਟ ਤਨਖ਼ਾਹ 13 ਡਾਲਰ 35 ਸੈਂਟ ਸੀ, ਉਸ ਵਿਚ ਵਾਧਾ ਕਰਕੇ ਹੁਣ ਇਕ ਘੰਟੇ ਦੀ ਘੱਟੋ ਘੱਟ ਤਨਖ਼ਾਹ

13 ਡਾਲਰ 60 ਸੈੰਟ ਕਰ ਦਿੱਤੀ ਗਈ ਹੈ। ਇਸ ਵਿੱਚ ਅਪ੍ਰੈਲ 2023 ਵਿਚ ਫਿਰ ਵਾਧਾ ਕੀਤਾ ਜਾਵੇਗਾ। ਜਿਸ ਨੂੰ ਵਧਾ ਕੇ 14 ਡਾਲਰ 30 ਸੈੰਟ ਤੇ ਪਹੁੰਚਾਇਆ ਜਾਵੇਗਾ। ਇਸ ਤਰ੍ਹਾਂ ਹੀ ਇਹ ਰਕਮ ਅਕਤੂਬਰ 2023 ਵਿੱਚ 35 ਸੈੰਟ ਹੋਰ ਵਧਾਈ ਜਾਵੇਗੀ। ਜਦ ਕਿ ਅਕਤੂਬਰ 2024 ਵਿੱਚ ਇੱਕ ਘੰਟੇ ਦੀ ਘੱਟੋ ਘੱਟ ਤਨਖ਼ਾਹ 15 ਡਾਲਰ ਨਿਸ਼ਚਿਤ ਕਰ ਦਿੱਤੀ ਜਾਵੇਗੀ। ਜੇਕਰ ਪ੍ਰਿੰਸ ਐਡਵਰਡ ਆਈਲੈਂਡ ਦੀ ਗੱਲ ਕੀਤੀ ਜਾਵੇ

ਤਾਂ ਉੱਥੇ ਇਸ ਸਮੇਂ ਇਕ ਘੰਟੇ ਦਾ ਘੱਟੋ ਘੱਟ ਮਿਹਨਤਾਨਾ 13 ਡਾਲਰ 70 ਸੈੰਟ ਹੈ। ਇਸ ਨੂੰ ਜਨਵਰੀ 2023 ਵਿੱਚ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਜੋ ਵਧ ਕੇ 14 ਡਾਲਰ 50 ਸੈਂਟ ਹੋ ਜਾਵੇਗਾ। ਇਸ ਤਰ੍ਹਾਂ ਹੀ ਇੱਥੇ ਅਕਤੂਬਰ 2023 ਵਿੱਚ ਇਕ ਘੰਟੇ ਦਾ ਘੱਟੋ ਘੱਟ ਮਿਹਨਤਾਨਾ 15 ਡਾਲਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤਰ੍ਹਾਂ ਵੱਖ ਵੱਖ ਸੂਬਿਆਂ ਵੱਲੋਂ ਉਪਰੋਕਤ ਫ਼ੈਸਲੇ ਲਏ ਗਏ ਹਨ।

Leave a Reply

Your email address will not be published. Required fields are marked *