ਕਲਯੁਗੀ ਮਾਂ ਨੇ ਨਹਿਰ ਚ ਦਿੱਤਾ ਪੁੱਤ ਨੂੰ ਧੱਕਾ, ਬੇਗਾਨੇ ਪਿੱਛੇ ਖਾ ਗਈ ਆਪਣੀ ਔਲਾਦ

ਕੋਈ ਵਿਅਕਤੀ ਆਪਣੀਆਂ ਕਰਤੂਤਾਂ ਨੂੰ ਛੁਪਾਉਣ ਲਈ ਕੀ ਪਖੰਡ ਕਰਦਾ ਹੈ? ਇਸ ਦੀ ਉਦਾਹਰਨ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਇਕ ਪਿੰਡ ਸਹਿਜੜਾ ਦੀ ਰਹਿਣ ਵਾਲੀ ਚਰਨਜੀਤ ਕੌਰ ਪਤਨੀ ਗੁਰਮੀਤ ਸਿੰਘ ਤੋਂ ਮਿਲੀ। ਇਸ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪੁੱਤਰ ਹਰਪ੍ਰੀਤ ਸਿੰਘ ਸੰਨੀ ਨੂੰ ਉਸ ਦੇ ਮੋਟਰਸਾਈਕਲ ਸਮੇਤ ਨਹਿਰ ਵਿੱਚ ਸੁੱ ਟ ਦਿੱਤਾ ਅਤੇ ਫਿਰ ਪੁੱਤਰ ਦੇ ਲਾਪਤਾ ਹੋਣ ਦੀ ਥਾਣੇ ਦਰਖਾਸਤ ਦੇ ਦਿੱਤੀ। ਇੱਥੇ ਹੀ ਬਸ ਨਹੀਂ ਚਰਨਜੀਤ ਕੌਰ ਨੇ ਕਿਸਾਨ ਜਥੇਬੰਦੀਆਂ ਦੀ ਮਦਦ

ਲੈ ਕੇ ਪੁਲੀਸ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਰੋਡ ਜਾਮ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ 10 ਤਾਰੀਖ ਨੂੰ ਚਰਨਜੀਤ ਕੌਰ ਨੇ ਥਾਣਾ ਮਹਿਲ ਕਲਾਂ ਵਿੱਚ ਦਰਖਾਸਤ ਦਿੱਤੀ ਸੀ ਕਿ ਉਸ ਦਾ ਪੁੱਤਰ ਛਪਾਰ ਦਾ ਮੇਲਾ ਦੇਖਣ ਗਿਆ ਵਾਪਸ ਨਹੀਂ ਆਇਆ। ਜਦੋਂ ਪੁਲਿਸ ਕਈ ਦਿਨ ਹਰਪ੍ਰੀਤ ਸਿੰਘ ਸੰਨੀ ਨੂੰ ਲੱਭਣ ਵਿੱਚ ਕਾਮਯਾਬ ਨਹੀਂ ਹੋਈ ਤਾਂ ਚਰਨਜੀਤ ਕੌਰ ਨੇ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਰੋਡ ਜਾਮ ਕਰ ਦਿੱਤਾ। ਇਸ ਦੌਰਾਨ ਹੀ ਕਿਸੇ ਨੇ ਪੁਲਿਸ ਨੂੰ ਸੂਹ ਦਿੱਤੀ ਕਿ ਚਰਨਜੀਤ ਕੌਰ ਤੇ ਆਪਣੇ ਪਤੀ ਗੁਰਮੀਤ ਸਿੰਘ ਦੇ ਮਾਮੇ ਦੇ ਪੁੱਤਰ ਰਾਮਦਾਸ ਸਿੰਘ ਨਾਲ ਪ੍ਰੇਮ ਸੰਬੰਧ ਹਨ

ਅਤੇ ਉਸ ਨੇ ਲਾ ਪ ਤਾ ਹੋਏ ਹਰਪ੍ਰੀਤ ਸਿੰਘ ਸੰਨੀ ਨੂੰ ਰਾਮਦਾਸ ਸਿੰਘ ਨਾਲ ਮੋਟਰਸਾਈਕਲ ਤੇ ਜਾਂਦੇ ਦੇਖਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਚਰਨਜੀਤ ਕੌਰ ਦੇ ਮੋਬਾਈਲ ਦੀ ਕਾਲ ਡਿਟੇਲ ਕਢਵਾਈ। ਜਦੋਂ ਰਾਮਦਾਸ ਸਿੰਘ ਤੋਂ ਪੁਲਿਸ ਨੇ ਪੁੱਛ ਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਫ ਹੋ ਗਿਆ। ਪੁੱਛ ਗਿੱਛ ਦੌਰਾਨ ਸਾਹਮਣੇ ਆਇਆ ਕਿ 9 ਤਾਰੀਖ ਨੂੰ ਹਰਪ੍ਰੀਤ ਸਿੰਘ ਸੰਨੀ ਅਤੇ ਚਰਨਜੀਤ ਕੌਰ ਦੋਵੇਂ ਮਾਂ ਪੁੱਤਰ ਮੋਟਰਸਾਈਕਲ ਤੇ ਗਏ ਸਨ। ਦੂਜੇ ਪਾਸੇ ਰਾਮਦਾਸ ਲੁਧਿਆਣਾ ਤੋਂ ਆਇਆ

ਅਤੇ ਇਹ ਤਿੰਨੇ ਕਲਿਆਣ ਨੇਡ਼ੇ ਪੁਲ ਤੇ ਇਕੱਠੇ ਹੋਏ। ਉਥੇ ਚਰਨਜੀਤ ਕੌਰ ਅਤੇ ਰਾਮਦਾਸ ਨੇ ਪਹਿਲਾਂ ਤੋਂ ਹੀ ਬਣਾਈ ਸਕੀਮ ਮੁਤਾਬਕ ਹਰਪ੍ਰੀਤ ਸਿੰਘ ਸੰਨੀ ਨੂੰ ਉਸ ਦੇ ਮੋਟਰਸਾਈਕਲ ਸਮੇਤ ਨਹਿਰ ਵਿੱਚ ਧੱ ਕਾ ਦੇ ਦਿੱਤਾ। ਇਸ ਤੋਂ ਬਾਅਦ ਅਗਲੇ ਦਿਨ ਚਰਨਜੀਤ ਕੌਰ ਨੇ ਥਾਣਾ ਮਹਿਲ ਕਲਾਂ ਜਾ ਕੇ ਆਪਣੇ ਪੁੱਤਰ ਦੇ ਲਾਪਤਾ ਹੋਣ ਦੀ ਦਰਖਾਸਤ ਦੇ ਦਿੱਤੀ। ਚਰਨਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਸਮੇਂ ਉਹ ਖ਼ੁਦ ਮਜ਼ਦੂਰੀ ਕਰਨ ਗਈ ਹੋਈ ਸੀ ਅਤੇ ਉਸ ਦੀ ਧੀ ਸਕੂਲ ਗਈ ਹੋਈ ਸੀ।

ਇਸ ਦੌਰਾਨ ਹੀ ਉਸ ਦਾ ਪੁੱਤਰ ਘਰ ਤੋਂ ਚਲਾ ਗਿਆ। ਜੋ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਪੁਲਿਸ ਹਰਪ੍ਰੀਤ ਸਿੰਘ ਦੀ ਭਾਲ ਚ ਜੁਟ ਗਈ ਪਰ ਕਿਸੇ ਦੁਆਰਾ ਪੁਲਿਸ ਨੂੰ ਸੂਹ ਦੇਣ ਕਾਰਨ ਚਰਨਜੀਤ ਕੌਰ ਅਤੇ ਰਾਮਦਾਸ ਦੀ ਯੋਜਨਾ ਦਾ ਭਾਂਡਾ ਭੱਜ ਗਿਆ। ਰਾਮਦਾਸ ਸਿੰਘ ਦੀ ਨਿ ਸ਼ਾ ਨ ਦੇ ਹੀ ਤੇ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਹਰਪ੍ਰੀਤ ਸਿੰਘ ਸੰਨੀ ਅਤੇ ਉਸ ਦੇ ਮੋਟਰਸਾਈਕਲ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *