ਪਰਿਵਾਰ ਦੀ ਨੂੰਹ ਨਾਲ ਹੋਇਆ ਵੱਡਾ ਕਾਂਡ, ਕੈਮਰੇ ਸਾਹਮਣੇ ਪਰਿਵਾਰ ਨੇ ਰੋ ਰੋ ਦੱਸੀ ਸਾਰੀ ਗੱਲ

ਗੁਰਦਾਸਪੁਰ ਦਾ ਇਕ ਪਰਿਵਾਰ 6 ਦਿਨਾਂ ਤੋਂ ਇਨਸਾਫ਼ ਲਈ ਧੱ ਕੇ ਖਾ ਰਿਹਾ ਹੈ। ਇਸ ਪਰਿਵਾਰ ਦੀ ਨੂੰਹ ਨੂੰ ਕਿਸੇ ਨੌਜਵਾਨ ਨੇ ਲਾਪਤਾ ਕਰ ਦਿੱਤਾ ਹੈ। ਪਰਿਵਾਰ ਪੁਲਿਸ ਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾ ਰਿਹਾ ਹੈ। ਬਜ਼ੁਰਗ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਨੂੰਹ ਆਪਣੇ ਢਾਈ ਸਾਲ ਦੇ ਪੁੱਤਰ ਲਈ ਕੱਪੜਾ ਲੈਣ ਲਈ ਗਈ ਸੀ। 10-11 ਵਜੇ ਤੋਂ ਗਈ ਉਹ ਮੁੜ ਵਾਪਸ ਨਹੀਂ ਆਈ। ਬਜ਼ੁਰਗ ਔਰਤ ਦੇ ਦੱਸਣ ਮੁਤਾਬਕ ਇਸ ਨੌਜਵਾਨ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ।

ਉਨ੍ਹਾਂ ਦੀ ਨੂੰਹ ਘਰ ਤੋਂ ਕੋਈ ਵੀ ਚੀਜ਼ ਚੁੱਕ ਕੇ ਨਹੀਂ ਲੈ ਗਈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਨੂੰਹ ਵਾਪਸ ਉਨ੍ਹਾਂ ਦੇ ਘਰ ਲਿਆਂਦੀ ਜਾਵੇ। ਲਾਪਤਾ ਹੋਈ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ 6 ਦਿਨਾਂ ਤੋਂ ਲਾਪਤਾ ਹੈ। ਉਸ ਦਾ ਪਤੀ ਅਤੇ ਜਵਾਈ ਵਿਦੇਸ਼ ਵਿਚ ਹਨ। ਉਹ ਇੱਥੇ ਥਾਣੇ ਵਿੱਚ ਧੱ ਕੇ ਖਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜਿਸ ਲੜਕੇ ਨੇ ਉਨ੍ਹਾਂ ਦੀ ਲੜਕੀ ਨੂੰ ਲਾਪਤਾ ਕੀਤਾ ਹੈ, ਉਸ ਲੜਕੇ ਦੀਆਂ ਭੈਣਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਧੀ ਨੂੰ ਕਿੱਥੇ ਛੁਪਾਇਆ ਹੋਇਆ ਹੈ?

ਉਨ੍ਹਾਂ ਦੀ ਧੀ ਦਾ ਢਾਈ ਸਾਲ ਦਾ ਪੁੱਤਰ ਹੈ। ਸਰਪੰਚ ਦੇ ਦੱਸਣ ਮੁਤਾਬਕ ਪਹਿਲਾਂ ਮੁੰਡੇ ਦੇ ਭਰਾ ਅਤੇ ਪਿਤਾ ਨੂੰ ਲਿਆਂਦਾ ਗਿਆ ਸੀ ਪਰ ਛੁਡਾ ਕੇ ਲੈ ਗਏ ਹਨ। ਪੁਲਿਸ ਉਨ੍ਹਾਂ ਦਾ ਪੱਖ ਪੂਰ ਰਹੀ ਹੈ। ਉਹ ਲੜਕੀ ਵਾਪਸ ਨਹੀਂ ਕਰ ਰਹੇ। ਸਰਪੰਚ ਦਾ ਕਹਿਣਾ ਹੈ ਕਿ ਕੁੜੀ ਨੇ ਆਪਣੇ ਪਿਤਾ ਨੂੰ ਆਪਣੀਆਂ ਰਿਕਾਰਡਿੰਗਾਂ ਭੇਜੀਆਂ ਹਨ। ਜੋ ਕੁੜੀ ਦੇ ਪਿਤਾ ਨੇ ਉਨ੍ਹਾਂ ਤੱਕ ਪਹੁੰਚਾਈਆਂ ਹਨ। ਸਰਪੰਚ ਮੁਤਾਬਕ ਕੁੜੀ ਨਾਲ ਧੱਕਾ ਹੋ ਰਿਹਾ ਹੈ ਪਰ ਪੁਲਿਸ ਸੁਣਵਾਈ ਨਹੀਂ ਕਰ ਰਹੀ। ਲਾਪਤਾ ਹੋਈ ਲੜਕੀ ਦੇ ਸਹੁਰੇ ਨੇ ਉਸ ਮੁੰਡੇ ਦੇ

ਪਿੰਡ ਦੇ ਸਰਪੰਚ ਤੇ ਮੁੰਡੇ ਵਾਲਿਆਂ ਦੀ ਮਦਦ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਲਾਪਤਾ ਹੋਈ ਲੜਕੀ ਦੀ ਉਮਰ 25 ਸਾਲ ਹੈ। ਉਸ ਦਾ ਇੱਕ ਬੱਚਾ ਹੈ। ਉਹ ਕੱਪੜੇ ਲੈਣ ਗਈ ਸੀ ਜੋ ਵਾਪਸ ਨਹੀਂ ਆਈ। ਪਰਿਵਾਰ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਸੀ ਪਰ ਲੜਕੀ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *