ਪੀਜ਼ੇ ਪਿੱਛੇ ਹੋ ਗਿਆ ਵੱਡਾ ਕਾਂਡ, ਇੱਕ ਨੂੰ ਲਿਜਾਣਾ ਪਿਆ ਹਸਪਤਾਲ

ਫਗਵਾੜਾ ਦੇ ਇਕ ਵਿਅਕਤੀ ਨੂੰ ਡੋਮੀਨੋਜ਼ ਤੋਂ ਪੀਜ਼ੇ ਦਾ ਆਰਡਰ ਕਰਨਾ ਮਹਿੰਗਾ ਪੈ ਗਿਆ। ਆਨਲਾਈਨ ਪੇਮੈਂਟ ਕਰਨ ਦੇ ਬਾਵਜੂਦ ਵੀ ਉਸ ਨੂੰ ਪੀਜ਼ਾ ਮਿਲਣਾ ਤਾਂ ਇਕ ਪਾਸੇ ਰਿਹਾ ਸਗੋਂ ਸੱ ਟਾਂ ਲੱਗ ਜਾਣ ਕਾਰਨ ਹਸਪਤਾਲ ਵਿੱਚ ਭਰਤੀ ਹੋਣਾ ਪੈ ਗਿਆ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਹਸਪਤਾਲ ਵਿੱਚ ਭਰਤੀ ਜਤਿਨ ਵੋਹਰਾ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਡੋਮੀਨੋਜ਼ ਵਾਲਿਆਂ ਨੂੰ ਪੀਜ਼ੇ ਲਈ ਆਰਡਰ ਕੀਤਾ ਸੀ। ਉਨ੍ਹਾਂ ਨੇ ਬਣਦੀ ਪੇਮੈਂਟ ਵੀ ਆਨਲਾਈਨ ਕਰ ਦਿੱਤੀ ਸੀ।

ਜਦੋਂ ਸਵਾ ਘੰਟਾ ਬੀਤ ਜਾਣ ਦੇ ਬਾਵਜੂਦ ਵੀ ਆਰਡਰ ਨਹੀਂ ਭੁਗਤਾਇਆ ਗਿਆ ਤਾਂ ਉਨ੍ਹਾਂ ਨੇ ਫੋਨ ਤੇ ਡੋਮੀਨੋਜ਼ ਵਾਲਿਆਂ ਨਾਲ ਗੱਲ ਕੀਤੀ। ਜਤਿਨ ਵੋਹਰਾ ਦਾ ਕਹਿਣਾ ਹੈ ਕਿ ਇਹ ਲੋਕ ਉਨ੍ਹਾਂ ਨੂੰ ਫੋਨ ਤੇ ਗ਼ ਲ ਤ ਬੋਲੇ। ਜਿਸ ਕਰਕੇ ਉਹ ਡੋਮੀਨੋਜ਼ ਪਹੁੰਚ ਗਏ। ਡੋਮੀਨੋਜ਼ ਦੇ ਵਰਕਰਾਂ ਨੇ ਉਨ੍ਹਾਂ ਦੇ ਸਾਥੀ ਤੇ ਕੁਰਸੀ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਜਤਿਨ ਵੋਹਰਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਰਸੀ ਦਾ ਵਾਰ ਕਰਨ ਵਾਲੇ ਨੂੰ ਫੜ ਲਿਆ ਪਰ ਉਸ ਨੇ ਉਨ੍ਹਾਂ ਨੂੰ ਧੱ ਕਾ ਦੇ ਦਿੱਤਾ।

ਜਿਸ ਨਾਲ ਉਹ ਡਿੱਗ ਪਏ ਅਤੇ ਉਨ੍ਹਾਂ ਦੀ ਉਂਗਲ ਫ੍ਰੈ ਕ ਚ ਰ ਹੋ ਗਈ। ਡੋਮੀਨੋਜ਼ ਮੁਲਾਜ਼ਮ ਉਨ੍ਹਾਂ ਨੂੰ ਮੰਦਾ ਬੋਲੇ। ਇਹ ਗਿਣਤੀ ਵਿੱਚ 7-8 ਸਨ। ਜਤਿਨ ਵੋਹਰਾ ਨੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਜਤਿਨ ਵੋਹਰਾ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਡੋਮੀਨੋਜ਼ ਵਰਕਰਾਂ ਵੱਲੋਂ ਉਨ੍ਹਾਂ ਦੀ ਖਿੱਚ ਧੂਹ ਕੀਤੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਜਤਿਨ ਵੋਹਰਾ ਦੇ ਸੱ ਟ ਲੱਗੀ ਸੀ।

ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਤਿਨ ਵੋਹਰਾ ਨੇ ਉਨ੍ਹਾਂ ਨੂੰ ਪੁੱਛਣ ਤੇ ਦੱਸਿਆ ਕਿ ਉਹ ਪੀਜ਼ੇ ਦਾ ਆਰਡਰ ਲੇਟ ਹੋਣ ਕਾਰਨ ਉੱਥੇ ਪਹੁੰਚਿਆ ਸੀ। ਉਥੇ ਡੋਮੀਨੋਜ਼ ਦੇ ਮੁਲਾਜ਼ਮਾਂ ਨਾਲ ਉਨ੍ਹਾਂ ਦਾ ਟਕਰਾਅ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ 3 ਵਿਅਕਤੀ ਥਾਣੇ ਲਿਆਂਦੇ ਹਨ। ਸੀ.ਸੀ.ਟੀ.ਵੀ ਦੀ ਫੁਟੇਜ ਦੇਖਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *