ਪੰਜਾਬ ਪੁਲਿਸ ਦੇ ਜਵਾਨ ਦੀ ਭਰੀ ਜਵਾਨੀ ਚ ਮੋਤ, ਪਰਿਵਾਰ ਦਾ ਰੋ ਰੋ ਬੁਰਾ ਹਾਲ

ਇਕ ਨੌਜਵਾਨ ਸਤਨਾਮ ਸ਼ਰਮਾ ਬਾਰੇ ਬਹੁਤ ਹੀ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਜੋ ਕਿ ਕਈ ਦਿਨ ਹਸਪਤਾਲ ਵਿਚ ਰਹਿਣ ਮਗਰੋਂ ਅੱਖਾਂ ਮੀਟ ਗਿਆ ਹੈ। ਸਤਨਾਮ ਸ਼ਰਮਾ ਨਾਲ 20 ਸਤੰਬਰ ਨੂੰ ਸੜਕ ਹਾਦਸਾ ਵਾਪਰ ਗਿਆ ਸੀ। ਜਿਸ ਕਰ ਕੇ ਮਾਪਿਆਂ ਦਾ ਇਹ ਇਕਲੌਤਾ ਪੁੱਤਰ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਿਆ। ਮਿਲੀ ਜਾਣਕਾਰੀ ਮੁਤਾਬਕ ਸਤਨਾਮ ਸ਼ਰਮਾ ਬਰਨਾਲਾ ਦੇ ਸਿਟੀ ਥਾਣੇ ਵਿੱਚ ਤਾਇਨਾਤ ਸੀ ਅਤੇ ਉਸ ਦੀ ਡਿਊਟੀ ਪੀ.ਸੀ.ਆਰ ਵਿੱਚ ਲੱਗੀ ਹੋਈ ਸੀ।

20 ਸਤੰਬਰ ਨੂੰ ਸਤਨਾਮ ਸ਼ਰਮਾ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਵਿੱਚ ਡਿਊਟੀ ਦੇ ਕੇ ਬਰਨਾਲੇ ਨੂੰ ਵਾਪਸ ਆ ਰਿਹਾ ਸੀ। ਜਦੋਂ ਉਹ ਪਟਿਆਲਾ ਨੇੜੇ ਪਹੁੰਚਿਆ ਤਾਂ ਹਾਦਸੇ ਦੀ ਲਪੇਟ ਵਿੱਚ ਆ ਗਿਆ। ਸੱ ਟ ਜ਼ਿਆਦਾ ਲੱਗ ਜਾਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਜਿਸ ਕਰਕੇ ਸੋਸ਼ਲ ਮੀਡੀਆ ਤੇ ਸਤਨਾਮ ਸ਼ਰਮਾ ਦੀ ਮਦਦ ਲਈ ਅਪੀਲ ਵੀ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ

ਕਿ ਸੂਬਾ ਪੁਲਿਸ ਮੁਖੀ ਨੇ ਸਤਨਾਮ ਸ਼ਰਮਾ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਖੀਰ ਉਹੀ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ। ਮਾਪਿਆਂ ਦਾ ਇਕਲੌਤਾ ਪੁੱਤਰ ਸਤਨਾਮ ਸ਼ਰਮਾ ਉਨ੍ਹਾਂ ਨੂੰ ਸਦਾ ਲਈ ਛੱਡ ਗਿਆ। ਇਸ ਖ਼ਬਰ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਹੈ। ਪਰਿਵਾਰ ਦੇ ਜੀਆਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। ਉਨ੍ਹਾਂ ਦੇ ਸਾਰੇ ਸੁਪਨੇ ਮਿੱਟੀ ਵਿੱਚ ਮਿਲ ਗਏ। ਉਨ੍ਹਾਂ ਨੇ ਤਾਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕਿਸਮਤ ਉਨ੍ਹਾਂ ਦੇ ਨਾਲ ਅਜਿਹੀ ਖੇਡ ਖੇਡੇਗੀ।

ਇਕ ਹਾਦਸੇ ਨੇ ਮਾਪਿਆਂ ਤੋਂ ਉਨ੍ਹਾਂ ਦਾ ਨੌਜਵਾਨ ਪੁੱਤਰ ਸਦਾ ਲਈ ਅਲੱਗ ਕਰ ਦਿੱਤਾ। ਸੜਕਾਂ ਤੇ ਆਵਾਜਾਈ ਬਹੁਤ ਜ਼ਿਆਦਾ ਵਧ ਗਈ ਹੈ। ਜਿੱਥੇ ਵਧਦੀ ਆਵਾਜਾਈ ਕਾਰਨ ਹਾਦਸੇ ਵਾਪਰ ਰਹੇ ਹਨ, ਉਥੇ ਹੀ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਵੀ ਇਸ ਦਾ ਇੱਕ ਵੱਡਾ ਕਾਰਨ ਹੈ। ਸੜਕ ਤੇ ਹਰ ਕੋਈ ਇੱਕ ਦੂਜੇ ਨਾਲੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਕਈ ਵਾਰ ਨਿਯਮਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *