ਮੁੰਡੇ ਦੀ ਮੁੰਡੇ ਨਾਲ ਸੀ ਪੱਕੀ ਯਾਰੀ, ਵਿਆਹ ਤੋਂ ਪਹਿਲਾਂ ਹੀ ਮੁੰਡੇ ਦੀ ਲਈ ਜਾਨ

ਸ੍ਰੀ ਮੁਕਤਸਰ ਸਾਹਿਬ ਦੇ ਮੰਡੀ ਬਰੀਵਾਲਾ ਵਿੱਚ ਪਿਛਲੇ ਦਿਨੀਂ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਨੌਜਵਾਨ ਅੰਕੁਸ਼ ਨੂੰ ਕਾਬੂ ਕਰ ਲਿਆ ਹੈ। ਉਸ ਕੋਲੋਂ ਮ੍ਰਿਤਕ ਦਾ ਮੋਬਾਈਲ ਵੀ ਬਰਾਮਦ ਹੋਇਆ ਹੈ। ਅੰਕੁਸ਼ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ 24 ਸਤੰਬਰ ਨੂੰ ਮੰਡੀ ਬਰੀਵਾਲਾ ਦੇ ਖਤਾਨਾਂ ਵਿੱਚੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ।

ਜਿਸ ਦੀ ਪਛਾਣ ਮੰਡੀ ਬਰੀਵਾਲਾ ਦੇ ਹੀ ਕੁਲਦੀਪ ਸਿੰਘ ਵਜੋਂ ਹੋਈ ਸੀ। ਉਹ ਕੱਚਾ ਸਫ਼ਾਈ ਸੇਵਕ ਸੀ ਅਤੇ ਰਾਤ ਤੋਂ ਹੀ ਘਰ ਤੋਂ ਲਾਪਤਾ ਸੀ। ਪਰਿਵਾਰ ਉਸ ਨੂੰ ਲੱਭ ਰਿਹਾ ਸੀ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਭਰਾ ਅਮਨਦੀਪ ਨੇ ਪੁਲਿਸ ਨੂੰ ਬਿਆਨ ਦਿੱਤੇ ਸਨ ਕਿ ਉਨ੍ਹਾਂ ਦੇ ਪਰਿਵਾਰ ਨਾਲ ਜਗਦੀਸ਼ ਸਿੰਘ ਦੀ ਲਾ ਗ ਡਾ ਟ ਹੈ। ਜਿਸ ਕਰਕੇ ਪੁਲਿਸ ਨੇ ਜਗਦੀਸ਼ ਸਿੰਘ ਤੇ 302 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ

ਇਸ ਸਿੱਟੇ ਤੇ ਪਹੁੰਚੀ ਕਿ ਕੁਲਦੀਪ ਸਿੰਘ ਦੀ ਜਾਨ ਜਗਦੀਸ਼ ਸਿੰਘ ਨੇ ਨਹੀਂ ਸਗੋਂ ਅੰਕੁਸ਼ ਨਾਮ ਦੇ ਨੌਜਵਾਨ ਨੇ ਲਈ ਹੈ। ਅੰਕੁਸ਼ ਅਤੇ ਕੁਲਦੀਪ ਸਿੰਘ ਦੇ ਲੰਬੇ ਸਮੇਂ ਤੋਂ ਆਪਸੀ ਸਬੰਧ ਸਨ। ਇਹ ਦੋਵੇਂ ਹੀ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਇਨ੍ਹਾਂ ਦੇ ਪਰਿਵਾਰ ਇਨ੍ਹਾਂ ਨੂੰ ਰੋਕ ਰਹੇ ਸਨ। ਹੁਣ ਕੁਲਦੀਪ ਵੀ ਇਸ ਨੂੰ ਅਣਗੌਲਿਆ ਕਰਨ ਲੱਗਾ ਸੀ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਅੰਕੁਸ਼ ਨੇ ਮੰਨਿਆ ਹੈ ਕਿ ਘਟਨਾ ਵਾਲੀ ਰਾਤ ਕੁਲਦੀਪ ਸਿੰਘ ਦਾ ਰੂ ਦੀ ਲੋਰ ਵਿੱਚ ਸੀ। ਉਸ ਨੇ ਅੰਕੁਸ਼ ਦੀ ਖਿੱਚ ਧੂਹ ਕੀਤੀ ਅਤੇ ਵਿਆਹ ਕਰਨ ਤੋਂ ਵੀ ਨਾਂਹ ਕਰ ਦਿੱਤੀ।

ਜਿਸ ਦੇ ਸਿੱਟੇ ਵਜੋਂ ਅੰਕੁਸ਼ ਨੇ ਬਰਫ ਤੋੜਨ ਵਾਲੀ ਤਿੱ ਖੀ ਚੀਜ਼ ਦਾ ਵਾਰ ਕਰ ਕੇ ਕੁਲਦੀਪ ਦੀ ਜਾਨ ਲੈ ਲਈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਅੰਕੁਸ਼ ਤੋਂ ਘਟਨਾ ਵਿੱਚ ਵਰਤੀ ਗਈ ਉਹ ਤਿੱਖੀ ਚੀਜ਼ ਅਤੇ ਮ੍ਰਿਤਕ ਦਾ ਮੋਬਾਈਲ ਬਰਾਮਦ ਹੋ ਗਏ ਹਨ। ਅੰਕੁਸ਼ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੇ ਪਹਿਲਾਂ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਸੀ, ਉਨ੍ਹਾਂ ਦਾ ਇਸ ਮਾਮਲੇ ਵਿਚ ਕੋਈ ਰੋਲ ਨਜ਼ਰ ਨਹੀਂ ਆਇਆ। ਅਜੇ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਹੋਇਆ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *