ਗੁਰਦੁਆਰਾ ਸਾਹਿਬ ਚ ਚੱਲ ਰਹੀ ਸੀ ਫਿਲਮ ਦੀ ਸ਼ੂਟਿੰਗ, ਇਕੱਲੇ ਬੰਦੇ ਨੇ ਸਭ ਨੂੰ ਪਾ ਦਿੱਤੀਆਂ ਭਾਜੜਾਂ

ਸਭ ਧਾਰਮਿਕ ਸਥਾਨਾਂ ਦੀ ਕੋਈ ਨਾ ਕੋਈ ਮਰਿਆਦਾ ਹੈ। ਜੇਕਰ ਉਸ ਮਰਿਆਦਾ ਦੀ ਉ ਲੰ ਘ ਣਾ ਹੁੰਦੀ ਹੈ ਤਾਂ ਉਸ ਧਰਮ ਦੇ ਸ਼ਰਧਾਲੂਆਂ ਦੇ ਮਨ ਨੂੰ ਜ਼ਰੂਰ ਠੇਸ ਪਹੁੰਚਦੀ ਹੈ। ਮਾਮਲਾ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦਾ ਹੈ। ਜਿੱਥੇ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਫਿਲਮ ਦੇ ਕਲਾਕਾਰ ਗੁਰਦੁਆਰਾ ਸਾਹਿਬ ਅੰਦਰ ਜੁੱ ਤੀ ਆਂ ਪਹਿਨ ਕੇ ਅਤੇ ਨੰਗੇ ਸਿਰ ਆ ਵੜੇ। ਜਿਸ ਤੇ ਇਕ ਸਿੱਖ ਸ਼ਰਧਾਲੂ ਨੇ ਨਾ ਰਾ ਜ਼ ਗੀ ਪ੍ਰਗਟ ਕੀਤੀ। ਉਸ ਨੇ ਇਨ੍ਹਾਂ ਫਿਲਮੀ ਕਲਾਕਾਰਾਂ

ਦੀ ਟੀਮ ਨੂੰ ਗੁਰਮਰਿਆਦਾ ਦੀ ਪਾਲਣਾ ਕਰਨ ਲਈ ਕਿਹਾ। ਜੋ ਉਨ੍ਹਾਂ ਨੇ ਸ਼ੂਟਿੰਗ ਕੀਤੀ ਉਸ ਨੂੰ ਡਿਲੀਟ ਕਰਨ ਲਈ ਕਿਹਾ। ਇਸ ਤੇ ਕੁਝ ਫ਼ਿਲਮੀ ਕਲਾਕਾਰ ਕਹਿਣ ਲੱਗੇ ਕਿ ਉਹ ਉਨ੍ਹਾਂ ਦੇ ਮਹਿਮਾਨ ਹਨ। ਇਸ ਸਿੱਖ ਦੀ ਦਲੀਲ ਸੀ ਕਿ ਮਹਿਮਾਨ ਨੂੰ ਵੀ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ। ਫਿਲਮੀ ਟੀਮ ਦੇ ਕਲਾਕਾਰਾਂ ਵਿਚੋਂ ਇਕ ਵਿਅਕਤੀ ਦੀ ਇਸ ਸਿੱਖ ਨਾਲ ਤੂੰ ਤੂੰ ਮੈਂ ਮੈਂ ਵੀ ਹੋਈ। ਇੱਥੇ ਦੱਸਣਾ ਬਣਦਾ ਹੈ ਕਿ ਗੁਰੂ ਘਰਾਂ ਵਿੱਚ ਨੰਗੇ ਸਿਰ ਅਤੇ ਜੁੱ ਤੀ ਪਹਿਨ ਕੇ ਜਾਣਾ ਮਨ੍ਹਾਂ ਹੈ।

ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਇਨ੍ਹਾਂ ਫ਼ਿਲਮੀ ਕਲਾਕਾਰਾਂ ਤੇ ਕਾਰਵਾਈ ਕਰਨ ਦੀ ਬਜਾਏ ਸਿੱਖ ਸ਼ਰਧਾਲੂ ਤੇ ਹੀ ਕਾਰਵਾਈ ਕਰ ਦਿੱਤੀ ਗਈ ਹੈ। ਜਿਸ ਦੀ ਸਾਰੇ ਪਾਸੇ ਨਿਖੇਧੀ ਹੋ ਰਹੀ ਹੈ। ਜਿਉਂ ਜਿਉਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਿਉਂ ਤਿਉਂ ਸਿੱਖ ਸ਼ਰਧਾਲੂਆਂ ਵਿੱਚ ਰੋ ਸ ਫੈਲ ਰਿਹਾ ਹੈ।

Leave a Reply

Your email address will not be published. Required fields are marked *