ਨੈਣਾ ਦੇਵੀ ਮੱਥਾ ਟੇਕਣ ਗਏ ਸ਼ਰਧਾਲੂਆਂ ਦੀ ਪਲਟੀ ਬੱਸ, ਕਈ ਪਹੁੰਚੇ ਹਸਪਤਾਲ

ਅੱਜ ਕੱਲ੍ਹ ਨਰਾਤੇ ਚੱਲ ਰਹੇ ਹਨ। ਜਿਸ ਦੇ ਚੱਲਦੇ ਸ਼ਰਧਾਲੂ ਲੋਕ ਆਪਣੀ ਸ਼ਰਧਾ ਮੁਤਾਬਕ ਦੇਵੀਆਂ ਦੇ ਵੱਖ ਵੱਖ ਮੰਦਰਾਂ ਵਿਚ ਮੱਥਾ ਟੇਕਣ ਲਈ ਜਾ ਰਹੇ ਹਨ। ਵੱਡੀ ਗਿਣਤੀ ਵਿੱਚ ਸ਼ਰਧਾਲੂ ਨੈਣਾ ਦੇਵੀ ਮੱਥਾ ਟੇਕਣ ਜਾਂਦੇ ਹਨ। ਨਰਾਤਿਆਂ ਦੇ ਦਿਨਾਂ ਵਿੱਚ ਤਾਂ ਇਹ ਗਿਣਤੀ ਹੋਰ ਵੀ ਵਧ ਜਾਂਦੀ ਹੈ। ਕਈ ਵਾਰ ਤੇਜ਼ ਰਫ਼ਤਾਰੀ ਕਾਰਨ ਇਨ੍ਹਾਂ ਸ਼ਰਧਾਲੂਆਂ ਨਾਲ ਹਾਦਸੇ ਵੀ ਵਾਪਰ ਜਾਂਦੇ ਹਨ। ਬਿਲਾਸਪੁਰ ਵਿਖੇ ਤੜਕੇ ਸਵੇਰੇ ਇਕ ਬੱਸ ਨਾਲ ਹਾਦਸਾ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ।

ਇਹ ਬੱਸ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਸ਼ਰਧਾਲੂਆਂ ਨੂੰ ਲੈ ਕੇ ਆਈ ਸੀ ਅਤੇ ਬੱਸ ਵਿੱਚ ਸਵਾਰ ਸ਼ਰਧਾਲੂ ਨੈਣਾਂ ਦੇਵੀ ਜਾ ਰਹੇ ਸੀ। ਜਦੋਂ ਇਨ੍ਹਾਂ ਲੋਕਾਂ ਦੀ ਬੱਸ ਬਿਲਾਸਪੁਰ ਪਹੁੰਚੀ ਤਾਂ ਤੇਜ਼ ਰਫ਼ਤਾਰ ਬੱਸ ਆਪਣਾ ਸੰਤੁਲਨ ਗਵਾ ਕੇ ਸੜਕ ਉੱਤੇ ਹੀ ਪਲਟ ਗਈ। ਜਿਸ ਕਾਰਨ ਸ਼ਰਧਾਲੂਆਂ ਵਿੱਚ ਹਾਹਾਕਾਰ ਮੱਚ ਗਈ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ। ਸ਼ਰਧਾਲੂਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦਾ ਸਾਮਾਨ ਬਾਹਰ ਕੱਢਿਆ ਗਿਆ।

ਕੁਝ ਸ਼ਰਧਾਲੂਆਂ ਦੇ ਮਾਮੂਲੀ ਸੱ ਟਾਂ ਲੱਗੀਆਂ ਹਨ।ਜ਼ਿਆਦਾਤਰ ਸ਼ਰਧਾਲੂ ਠੀਕ ਠਾਕ ਹਨ। ਭਾਵੇਂ ਬੱਸ ਕਾਫੀ ਨੁ ਕ ਸਾ ਨੀ ਗਈ ਹੈ ਪਰ ਬੱਸ ਵਿੱਚ ਸਵਾਰ ਸਾਰੇ ਵਿਅਕਤੀ ਠੀਕ ਠਾਕ ਦੱਸੇ ਜਾ ਰਹੇ ਹਨ। ਹਰ ਕਿਸੇ ਦੇ ਮਨ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਕਿਸੇ ਕਿਸਮ ਦੇ ਜਾਨੀ ਨੁ ਕ ਸਾ ਨ ਤੋਂ ਬਚਾਅ ਰਿਹਾ ਹੈ। ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਸਮੇਂ ਹੋਰ ਵੀ ਜ਼ਿਆਦਾ ਸਾਵਧਾਨੀ ਵਰਤੀ ਜਾਵੇ ਕਿਉਂਕਿ ਅਜਿਹੇ ਵਿੱਚ ਕਾਫ਼ੀ ਵਿਅਕਤੀਆਂ ਦੀ ਜਾਨ ਦਾ ਸੁਆਲ ਹੁੰਦਾ ਹੈ।

Leave a Reply

Your email address will not be published. Required fields are marked *