ਨੌਜਵਾਨ ਪੁੱਤ ਘਰ ਤੋਂ ਗਿਆ ਸੀ ਕੰਮ ਤੇ, ਵਾਪਿਸ ਇਸ ਹਾਲ ਚ ਆਈ ਲਾਸ਼

ਸਮਰਾਲਾ ਦੇ ਪਿੰਡ ਰਾਜੇਵਾਲ ਵਾਸੀਆਂ ਵੱਲੋਂ ਸੜਕ ਤੇ ਜਾਮ ਲਗਾ ਕੇ ਧਰਨਾ ਦਿੱਤਾ ਗਿਆ ਹੈ। ਇਹ ਲੋਕ ਪੁਲਿਸ ਨਾਲ ਨਾ ਰਾ ਜ਼ ਗੀ ਜਤਾਉਂਦੇ ਹੋਏ ਨਾ ਅ ਰੇ ਬਾ ਜ਼ੀ ਕਰ ਰਹੇ ਹਨ। ਮਾਮਲਾ ਇੱਕ ਨੌਜਵਾਨ ਦੀ ਜਾਨ ਜਾਣ ਨਾਲ ਜੁੜਿਆ ਹੋਇਆ ਹੈ। ਜਿਸ ਦਾ ਨਾਂ ਯਾਦਵਿੰਦਰ ਸਿੰਘ ਸੀ। ਉਸ ਦੀ ਉਮਰ 20 ਸਾਲ ਸੀ ਅਤੇ ਉਹ ਕਿਸੇ ਨਿੱਜੀ ਕੰਪਨੀ ਦੀ ਬੱਸ ਤੇ ਡਿਊਟੀ ਕਰਦਾ ਸੀ। ਇਸ ਨੌਜਵਾਨ ਦੀ ਮ੍ਰਿਤਕ ਦੇਹ ਭਾਖੜਾ ਨਹਿਰ ਵਿਚੋਂ ਟੌਹੜਾ ਨੇੜੇ ਤੋਂ ਮਿਲੀ ਹੈ। ਯਾਦਵਿੰਦਰ ਸਿੰਘ 5 ਭੈਣਾਂ ਦਾ ਇਕਲੌਤਾ ਭਰਾ ਸੀ

ਅਤੇ 26 ਤਰੀਕ ਨੂੰ ਸਵੇਰੇ ਜਲਦੀ ਹੀ ਡਿਊਟੀ ਤੇ ਚਲਾ ਗਿਆ ਸੀ। ਜੋ ਮੁੜ ਕੇ ਘਰ ਨਹੀਂ ਆਇਆ ਅਤੇ ਉਸ ਦੀ ਮ੍ਰਿਤਕ ਦੇਹ ਨਹਿਰ ਵਿੱਚੋਂ ਮਿਲੀ ਹੈ। ਮ੍ਰਿਤਕ ਯਾਦਵਿੰਦਰ ਸਿੰਘ ਦੀ ਮਾਂ ਸਰਬਜੀਤ ਕੌਰ ਦਾ ਰੋ ਰੋ ਬੁਰਾ ਹਾਲ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਰਿਵਾਰ ਨੇ ਉਨ੍ਹਾਂ ਨੂੰ ਹੁਣ ਤੱਕ ਕੋਈ ਬਿਆਨ ਹੀ ਦਰਜ ਨਹੀਂ ਕਰਵਾਈ ਅਤੇ ਨਾ ਹੀ ਮਾਮਲਾ ਦਰਜ ਹੋਇਆ ਹੈ। ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਹਸਪਤਾਲ ਲਿਆਂਦੀ ਗਈ ਸੀ

ਅਤੇ ਮ੍ਰਿਤਕ ਦੇ ਪਰਿਵਾਰ ਵਾਲੇ ਉਨ੍ਹਾਂ ਤੱਕ ਪਹੁੰਚੇ ਸਨ। ਪਰਿਵਾਰ ਨੇ ਮੰਗ ਕੀਤੀ ਸੀ ਕਿ ਨੌਜਵਾਨ ਦੀ ਕਾਲ ਡਿਟੇਲ ਕਢਵਾ ਕੇ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ ਅਤੇ ਕਾਲ ਡਿਟੇਲ ਪਹੁੰਚ ਗਈ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨੇ ਧਰਨਾ ਲਗਾ ਦਿੱਤਾ ਹੈ। ਪੁਲਿਸ ਪਰਿਵਾਰ ਦੇ ਬਿਆਨਾਂ ਦੀ ਮੰਗ ਕਰ ਰਹੀ ਹੈ। ਪੁਲਿਸ ਦੀ ਦਲੀਲ ਹੈ ਕਿ ਪਰਿਵਾਰ ਬਿਆਨ ਦੇਵੇ ਅਤੇ ਪੁਲਿਸ ਕਾਰਵਾਈ ਕਰਨ ਲਈ ਤਿਆਰ ਹੈ।

ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਵਿਚੋਂ ਕੁਝ ਮੋਹਤਬਰਾਂ ਨਾਲ ਪੁਲਿਸ ਦੀ ਮੁਲਾਕਾਤ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ। ਜਿਨ੍ਹਾਂ ਨੂੰ ਪੁਲੀਸ ਕਾਰਵਾਈ ਦਾ ਭਰੋਸਾ ਦੇ ਰਹੀ ਹੈ। ਮ੍ਰਿਤਕ ਦੀ ਮਾਂ ਇਨਸਾਫ਼ ਦੀ ਮੰਗ ਕਰ ਰਹੀ ਹੈ। ਮਾਮਲੇ ਦੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਅਤੇ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗੀ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *