ਸਤਨਾਮ ਰਾਏ ਸ਼ਰਮਾ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ

ਪਿਛਲੇ ਦਿਨੀਂ ਸੜਕ ਹਾਦਸੇ ਦੀ ਲਪੇਟ ਵਿਚ ਆ ਕੇ ਲੰਬਾ ਸਮਾਂ ਹਸਪਤਾਲ ਵਿਚ ਰਹਿਣ ਮਗਰੋਂ ਜਾਨ ਗਵਾਉਣ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਤਨਾਮ ਰਾਏ ਸ਼ਰਮਾ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਲਈ ਜਿੱਥੇ ਪਰਿਵਾਰ ਦੇ ਜੀਅ ਅਤੇ ਰਿਸ਼ਤੇਦਾਰ ਮਿੱਤਰ ਹਾਜ਼ਰ ਸਨ ਉਥੇ ਹੀ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਪਹੁੰਚੇ ਹੋਏ ਸਨ। ਪੁਲਿਸ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਮਾਹੌਲ ਬਹੁਤ ਹੀ ਗ ਮ ਗੀ ਨ ਸੀ।

ਮਾਪਿਆਂ ਦਾ ਇਕਲੌਤਾ ਪੁੱਤਰ ਉਨ੍ਹਾਂ ਨੂੰ ਸਦਾ ਲਈ ਛੱਡ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਤਨਾਮ ਰਾਏ ਸ਼ਰਮਾ ਦੀ ਬਰਨਾਲਾ ਸਿਟੀ ਥਾਣੇ ਵਿੱਚ ਪੀ.ਸੀ.ਆਰ ਵਿੱਚ ਡਿਊਟੀ ਸੀ। 20 ਸਤੰਬਰ ਨੂੰ ਉਹ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਵਿੱਚ ਡਿਊਟੀ ਦੇਣ ਉਪਰੰਤ ਵਾਪਸ ਬਰਨਾਲਾ ਨੂੰ ਆ ਰਿਹਾ ਸੀ। ਜਦੋਂ ਸਤਨਾਮ ਸ਼ਰਮਾ ਪਟਿਆਲਾ ਨੇੜੇ ਪਹੁੰਚੇ ਤਾਂ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਲਿਜਾਇਆ ਗਿਆ। ਲੰਬਾ ਸਮਾਂ ਉਹ ਹਸਪਤਾਲ ਵਿਚ ਰਹੇ।

ਉਨ੍ਹਾਂ ਬਾਰੇ ਸੋਸ਼ਲ ਮੀਡੀਆ ਤੇ ਖ਼ਬਰਾਂ ਆਉਂਦੀਆਂ ਰਹੀਆਂ। ਜਿੱਥੇ ਡਾਕਟਰ ਉਨ੍ਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਥੇ ਹੀ ਸੀਨੀਅਰ ਪੁਲਿਸ ਅਧਿਕਾਰੀ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਅਤੇ ਹੌਸਲਾ ਦੇ ਰਹੇ ਸਨ ਪਰ ਅਖੀਰ ਭਾਣਾ ਵਾਪਰ ਗਿਆ। ਸਤਨਾਮ ਸ਼ਰਮਾ ਭਰ ਜਵਾਨ ਉਮਰ ਵਿਚ ਪਰਿਵਾਰ ਨੂੰ ਸਦੀਵੀ ਵਿ ਛੋ ੜਾ ਦੇ ਗਏ। ਵਿਭਾਗ ਵੱਲੋਂ ਪਰਿਵਾਰ ਨੂੰ 10 ਹਜ਼ਾਰ ਰੁਪਏ ਜਵਾਨ ਦੇ ਸਸਕਾਰ ਲਈ ਦਿੱਤੇ ਗਏ ਅਤੇ ਬਾਕੀ ਐਲਾਨ ਉਸ ਦੇ ਭੋਗ ਸਮਾਗਮ ਸਮੇਂ ਕੀਤਾ ਜਾਵੇਗਾ।

ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪਰਿਵਾਰ ਦੇ ਹਰ ਸਮੇਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਸਤਨਾਮ ਸ਼ਰਮਾ ਦੀ ਅੰਤਿਮ ਵਿਦਾਇਗੀ ਵੇਲੇ ਹਰ ਅੱਖ ਸਿੱਲੀ ਸੀ। ਪਰਿਵਾਰ ਦੇ ਹੰ ਝੂ ਨਹੀਂ ਸੀ ਰੁਕ ਰਹੇ ਅਤੇ ਉਨ੍ਹਾਂ ਦੀ ਹਾਲਤ ਬਿਆਨ ਕਰਨ ਤੋਂ ਬਾਹਰ ਸੀ। ਇਕ ਨੌਜਵਾਨ ਪੁੱਤਰ ਦਾ ਪਰਿਵਾਰ ਲਈ ਵਿਛੋੜਾ ਅਸਹਿ ਹੁੰਦਾ ਹੈ।

Leave a Reply

Your email address will not be published. Required fields are marked *