ਸੇਬਾਂ ਨਾਲ ਭਰੇ ਟਰੱਕ ਨਾਲ ਵਾਪਰਿਆ ਵੱਡਾ ਭਾਣਾ, 3 ਜਣਿਆ ਦੀ ਗਈ ਜਾਨ

ਪਹਾੜੀ ਖੇਤਰਾਂ ਵਿਚ ਮੈਦਾਨੀ ਖੇਤਰਾਂ ਦੀ ਬਜਾਏ ਜ਼ਿਆਦਾ ਸੜਕ ਹਾਦਸੇ ਵਾਪਰਦੇ ਹਨ। ਪਹਾੜੀ ਰਸਤਿਆਂ ਤੇ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਡਰਾਈਵਿੰਗ ਕਰਨੀ ਆਸਾਨ ਨਹੀਂ। ਸੋਸ਼ਲ ਮੀਡੀਆ ਤੇ ਨੈਣਾਂ ਦੇਵੀ ਨੂੰ ਜਾ ਰਹੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਆਈ ਇਕ ਸ਼ਰਧਾਲੂਆਂ ਦੀ ਬੱਸ ਦੇ ਬਿਲਾਸਪੁਰ ਵਿਖੇ ਪਲਟ ਜਾਣ ਦੀ ਖਬਰ ਵਾਇਰਲ ਹੋ ਹੀ ਰਹੀ ਸੀ ਕਿ ਅਜਿਹੀ ਹੀ ਇਕ ਹੋਰ ਖਬਰ ਸਾਹਮਣੇ ਆ ਗਈ। ਜਿਸ ਵਿੱਚ ਸੇਬਾਂ ਨਾਲ ਭਰੇ ਹੋਏ ਇਕ ਟਰੱਕ

ਅਤੇ ਇਕ ਕਾਰ ਦਾ ਹਾਦਸਾ ਹੋਇਆ ਹੈ। ਇਹ ਹਾਦਸਾ ਸ਼ਿਮਲਾ ਜ਼ਿਲ੍ਹੇ ਦੇ ਢੱਲੀ ਪੁਲਿਸ ਥਾਣੇ ਅਧੀਨ ਪੈਂਦੇ ਗ੍ਰੀਨ ਵੈਲੀ ਨੇੜੇ ਵਾਪਰਿਆ ਹੈ। ਇਸ ਹਾਦਸੇ ਵਿੱਚ 3 ਜਾਨਾਂ ਚਲੀਆਂ ਗਈਆਂ ਹਨ ਜਦਕਿ 2 ਦੀ ਹਾਲਤ ਕਾਫੀ ਖ ਰਾ ਬ ਦੱਸੀ ਜਾਂਦੀ ਹੈ। ਇਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਟਰੱਕ ਸੇਬ ਲੈ ਕੇ ਆ ਰਿਹਾ ਸੀ। ਜੋ ਤੇਜ਼ ਰਫਤਾਰ ਹੋਣ ਕਾਰਨ ਆਪਣਾ ਸੰਤੁਲਨ ਗੁਆ ਕੇ ਇੱਕ ਕਾਰ ਉੱਤੇ ਜਾ ਪਲਟਿਆ।

ਟਰੱਕ ਨੇ ਕਾਰ ਨੂੰ ਆਪਣੇ ਥੱਲੇ ਹੀ ਦਬਾ ਲਿਆ। ਜਿਸ ਨਾਲ ਕਾਰ ਦਾ ਬੁ ਰੀ ਤਰਾਂ ਕ ਚੂ ਮ ਰ ਹੀ ਕੱਢ ਦਿੱਤਾ ਗਿਆ। ਇਤਲਾਹ ਮਿਲਣ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ। ਟਰੱਕ ਨੂੰ ਪਾਸੇ ਹਟਾਉਣ ਲਈ ਕਰੇਨ ਮੰਗਵਾਈ ਗਈ ਅਤੇ ਕਰੇਨ ਦੀ ਮਦਦ ਨਾਲ ਟਰੱਕ ਨੂੰ ਕਾਰ ਤੋਂ ਚੁੱਕਿਆ ਗਿਆ। ਜਿਸ ਤੋਂ ਬਾਅਦ ਪਤਾ ਲੱਗਾ ਕਿ 3 ਵਿਅਕਤੀਆਂ ਦੀ ਤਾਂ ਮੌਕੇ ਤੇ ਹੀ ਜਾਨ ਜਾ ਚੁੱਕੀ ਹੈ ਅਤੇ 2 ਦੀ ਹਾਲਤ ਠੀਕ ਨਹੀਂ। ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਮ੍ਰਿਤਕ ਚੌਪਾਲ ਦੇ ਦੱਸੇ ਜਾ ਰਹੇ ਹਨ। ਇਸ ਹਾਦਸੇ ਨੂੰ ਦੇਖਣ ਵਾਲਿਆਂ ਦੀ ਰੂ ਹ ਕੰ ਬ ਗਈ। ਇਸ ਹਾਦਸੇ ਵਿਚ ਜਿੱਥੇ ਜਾਨੀ ਨੁ ਕ ਸਾ ਨ ਹੋਇਆ ਹੈ, ਉਥੇ ਹੀ ਆਰਥਿਕ ਨੁ ਕ ਸਾ ਨ ਵੀ ਹੋਇਆ ਹੈ। ਕਾਰ ਦਾ ਕਬਾੜਾ ਹੋ ਗਿਆ ਅਤੇ ਸੇਬ ਸੜਕ ਤੇ ਖਿੱਲਰ ਗਏ। ਟ੍ਰੈਫਿਕ ਪੁਲਿਸ ਵੱਲੋਂ ਵਾਰ ਵਾਰ ਵਾਹਨ ਚਾਲਕਾਂ ਨੂੰ ਚੌ ਕਸ ਕੀਤਾ ਜਾਂਦਾ ਹੈ ਕਿ ਆਵਾਜਾਈ ਦੇ ਨਿਯਮਾਂ ਦਾ ਧਿਆਨ ਰੱਖਿਆ ਜਾਵੇ। ਫੇਰ ਵੀ ਕਈ ਵਾਹਨ ਚਾਲਕ ਪਰਵਾਹ ਨਹੀਂ ਕਰਦੇ ਅਤੇ ਹਾਦਸੇ ਵਾਪਰ ਜਾਂਦੇ ਹਨ।

Leave a Reply

Your email address will not be published. Required fields are marked *