ਅਮਰੀਕਾ ਚ ਪੰਜਾਬੀ ਪਰਿਵਾਰ ਨਾਲ ਵੱਡੀ ਜੱਗੋ ਤੇਰਵੀ, 8 ਮਹੀਨੇ ਦੀ ਮਾਸੂਮ ਨੂੰ ਵੀ ਨਹੀਂ ਛੱਡਿਆ

ਇਨਸਾਨ ਰੋਜ਼ੀ-ਰੋਟੀ ਦੀ ਭਾਲ ਵਿਚ ਦੂਰ-ਦੂਰ 7 ਸਮੁੰਦਰ ਪਾਰ ਕਰਕੇ ਹੋਰਨਾਂ ਮੁਲਕਾਂ ਵਿੱਚ ਪਹੁੰਚਦਾ ਹੈ। ਉਥੇ ਉਹ ਆਪਣੇ ਚੰਗੇ ਭਵਿੱਖ ਬਾਰੇ ਹੀ ਸੋਚਦਾ ਹੈ ਪਰ ਕਈ ਵਾਰ ਸਮੇਂ ਦੀ ਸੂਈ ਦਾ ਚੱਕਰ ਪੁੱਠੇ ਪਾਸੇ ਵੀ ਘੁੰਮ ਜਾਂਦਾ ਹੈ ਅਤੇ ਇਨਸਾਨ ਨੇ ਜੋ ਸੋਚਿਆ ਵੀ ਨਹੀਂ ਹੁੰਦਾ, ਉਸ ਨਾਲ ਉਹ ਕੰਮ ਹੋ ਜਾਂਦਾ ਹੈ। ਕੁਝ ਅਜਿਹਾ ਹੀ ਸਾਹਮਣੇ ਆਇਆ ਹੈ ਅਮਰੀਕਾ ਤੋਂ, ਜਿੱਥੇ ਪੰਜਾਬੀ ਭਾਈਚਾਰੇ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਾਮਲਾ ਕੈਲੀਫੋਰਨੀਆ ਦੀ ਮਰਸੈਡ ਕਾਊਂਟੀ ਦਾ ਹੈ।

ਜਿੱਥੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਇਕ ਹੀ ਪਰਿਵਾਰ ਦੇ 4 ਜੀਅ ਲਾਪਤਾ ਕਰ ਦਿੱਤੇ ਗਏ ਹਨ। ਕੋਈ ਵਿਅਕਤੀ ਧੱ ਕੇ ਨਾਲ ਪ ਸ ਤਲ ਦੀ ਨੋਕ ਤੇ ਇਨ੍ਹਾਂ ਨੂੰ ਕਿਧਰੇ ਲੈ ਗਿਆ ਹੈ। ਇਨ੍ਹਾਂ ਦੀ ਕੋਈ ਉੱਘ ਸੁੱਘ ਨਹੀਂ ਮਿਲ ਰਹੀ। ਇਨ੍ਹਾਂ ਦੀ ਪਛਾਣ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਇਨ੍ਹਾਂ ਦੀ 8 ਮਹੀਨੇ ਦੀ ਧੀ ਆਰੂਹੀ ਅਤੇ ਚੌਥੇ ਵਿਅਕਤੀ 39 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਸਿਰਫ਼ ਇੰਨਾ ਹੀ ਪਤਾ ਲੱਗ ਸਕਿਆ ਹੈ ਕਿ ਸਾਊਥ ਹਾਈਵੇਅ 59 ਦੇ 800 ਬਲਾਕ ਤੋਂ ਇਨ੍ਹਾਂ ਨੂੰ ਲਾਪਤਾ ਕੀਤਾ ਗਿਆ ਹੈ।

ਇਨ੍ਹਾਂ ਨੂੰ ਕੋਈ ਨਾਮਲੂਮ ਵਿਅਕਤੀ ਪ ਸ ਤ ਲ ਦੀ ਨੋਕ ਤੇ ਧੱਕੇ ਨਾਲ ਕਿਧਰੇ ਲੈ ਗਿਆ ਹੈ। ਇਹ ਘਟਨਾ ਕਿਉਂ ਵਾਪਰੀ? ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਜਾਂਚ ਜਾਰੀ ਹੈ। ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕੌਣ ਹੈ? ਇਸ ਬਾਰੇ ਕੋਈ ਨਹੀਂ ਜਾਣਦਾ। ਪੁਲਿਸ ਦੀ ਆਮ ਜਨਤਾ ਨੂੰ ਸਲਾਹ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜਾਂ ਲਾਪਤਾ ਹੋਈ ਚਾਰੇ ਜੀਆਂ ਨਾਲ ਕਿਸੇ ਵੀ ਕਿਸਮ ਦਾ ਕੋਈ ਸੰਪਰਕ ਨਾ ਕੀਤਾ ਜਾਵੇ।

ਜੇਕਰ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਬਾਰੇ ਕੋਈ ਸੂਹ ਲਗਦੀ ਹੈ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਇਸ ਘਟਨਾ ਨੇ ਪੰਜਾਬੀ ਪਰਿਵਾਰਾਂ ਦੀ ਨੀਂਦ ਉਡਾ ਦਿੱਤੀ ਹੈ। ਹਰ ਕੋਈ ਚਾਹੁੰਦਾ ਹੈ ਕਿ ਲਾਪਤਾ ਹੋਏ ਵਿਅਕਤੀਆਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ।

Leave a Reply

Your email address will not be published. Required fields are marked *