ਆਪਣੀ ਲਾਡਲੀ ਧੀ ਨੂੰ ਬੈਂਡ ਵਾਜਿਆਂ ਨਾਲ ਨੱਚਦੇ ਹੋਏ ਘਰ ਲਿਆਏ ਪਰਮੀਸ਼ ਵਰਮਾ

ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਪਰਮੀਸ਼ ਵਰਮਾ ਦੇ ਘਰ ਪਿਛਲੇ ਦਿਨੀਂ ਨੰਨ੍ਹੀ ਪਰੀ ਆਈ ਹੈ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਇਕ ਬੇਟੀ ਨੂੰ ਜਨਮ ਦਿੱਤਾ ਹੈ। ਜਨਮ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੀ ਧੀ ਦੇ ਜਨਮ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਸਨ। ਹਰ ਕੋਈ ਇਸ ਬੱਚੀ ਨੂੰ ਅਸ਼ੀਰਵਾਦ ਦੇ ਰਿਹਾ ਸੀ। ਹੁਣ ਉਨ੍ਹਾਂ ਵੱਲੋਂ ਆਪਣੀ ਧੀ ਨੂੰ ਘਰ ਲਿਆਂਦਾ ਗਿਆ ਹੈ।

ਜਿਸ ਲਈ ਵਿਸ਼ੇਸ਼ ਤੌਰ ਤੇ ਬੈਂਡ ਵਾਜੇ ਦਾ ਪ੍ਰਬੰਧ ਕੀਤਾ ਗਿਆ। ਪਰਮੀਸ਼ ਵਰਮਾ ਨੇ ਬੈਂਡ ਵਾਜੇ ਨਾਲ ਆਪਣੀ ਧੀ ਨੂੰ ਘਰ ਲਿਆਂਦਾ ਅਤੇ ਖ਼ੁਸ਼ੀਆਂ ਮਨਾਈਆਂ ਗਈਆਂ। ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਤੇ ਵੀ ਇਹ ਵੀਡੀਓ ਪਾਈ ਗਈ ਹੈ ਅਤੇ ਸੋਸ਼ਲ ਮੀਡੀਆ ਤੇ ਵੀ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਕੈਨੇਡਾ ਦੀ ਜੰਮਪਲ ਹੈ।

ਉਨ੍ਹਾਂ ਨੇ ਉਥੇ ਹੀ ਆਪਣੀ ਪੜ੍ਹਾਈ ਕੀਤੀ ਹੈ। ਉਨ੍ਹਾਂ ਦਾ ਪਰਿਵਾਰ ਕੈਨੇਡਾ ਦੀ ਲਿਬਰਲ ਪਾਰਟੀ ਨਾਲ ਜੁਡ਼ਿਆ ਹੋਇਆ ਹੈ। ਗੀਤ ਗਰੇਵਾਲ ਨੇ ਲਿਬਰਲ ਪਾਰਟੀ ਵੱਲੋਂ ਚੋਣਾਂ ਵਿੱਚ ਹਿੱਸਾ ਵੀ ਲਿਆ ਸੀ। ਉਸ ਸਮੇਂ ਪਰਮੀਸ਼ ਵਰਮਾ ਨੇ ਵੀ ਗੀਤ ਗਰੇਵਾਰ ਦੀ ਚੋਣਾਂ ਦੌਰਾਨ ਸਪੋਰਟ ਕੀਤੀ ਸੀ। ਪਰਮੀਸ਼ ਵਰਮਾ ਦੇ ਘਰ ਆਈ ਨੰਨ੍ਹੀ ਪਰੀ ਇਨ੍ਹਾਂ ਦੀ ਪਹਿਲੀ ਔਲਾਦ ਹੈ। ਜੇਕਰ ਧੀਆਂ ਦੇ ਜਨਮ ਤੇ ਹਰ ਕੋਈ ਇਸ ਤਰ੍ਹਾਂ ਹੀ ਖ਼ੁਸ਼ੀ ਮਨਾਵੇ ਤਾਂ ਮੁੰਡੇ ਅਤੇ ਕੁੜੀ ਵਿਚਕਾਰਲਾ ਫ਼ਰਕ ਆਪਣੇ ਆਪ ਹੀ ਖਤਮ ਹੋ ਜਾਵੇਗਾ।

Leave a Reply

Your email address will not be published. Required fields are marked *