ਘਰ ਚ ਆਈਆਂ 2 ਧੀਆਂ, ਪੂਰੇ ਪਰਿਵਾਰ ਨੇ ਵਿਆਹ ਵਾਂਗੂੰ ਮਨਾਈ ਖੁਸ਼ੀ

ਅੱਜ ਕੱਲ੍ਹ ਲੋਕਾਂ ਦੀ ਸੋਚ ਵਿੱਚ ਤਬਦੀਲੀ ਆ ਰਹੀ ਹੈ। ਵਿਗਿਆਨ ਨੇ ਲੋਕਾਂ ਦੀ ਸੋਚ ਬਦਲ ਦਿੱਤੀ ਹੈ। ਪੜ੍ਹੇ ਲਿਖੇ ਲੋਕ ਮੁੰਡੇ ਕੁੜੀਆਂ ਵਿੱਚ ਫ਼ਰਕ ਨਹੀਂ ਸਮਝਦੇ। ਹੁਣ ਤਾਂ ਕੋਈ ਅਜਿਹਾ ਕੰਮ ਨਹੀਂ ਰਿਹਾ, ਜੋ ਕੁੜੀਆਂ ਨਾ ਕਰ ਸਕਦੀਆਂ ਹੋਣ। ਟ੍ਰੇਨਾਂ ਅਤੇ ਹਵਾਈ ਜਹਾਜ਼ਾਂ ਤੋਂ ਲੈ ਕੇ ਔਰਤਾਂ ਮੁਲਕ ਚਲਾ ਰਹੀਆਂ ਹਨ। ਭਾਰਤ ਵਿੱਚ ਹੀ ਔਰਤਾਂ ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚ ਚੁੱਕੀਆਂ ਹਨ। ਗੁਰਦਾਸਪੁਰ ਦੇ ਬਟਾਲਾ ਦੀ ਖਬਰ ਅੱਜਕੱਲ੍ਹ ਖ਼ੂਬ ਸੁਰਖੀਆਂ ਵਿੱਚ ਹੈ।

ਜਿੱਥੇ ਇੱਕ ਪਰਿਵਾਰ ਨੇ ਆਪਣੇ ਘਰ ਵਿੱਚ ਦੂਸਰੀ ਧੀ ਪੈਦਾ ਹੋਣ ਦੀ ਖੁਸ਼ੀ ਵਿਚ ਹਨੂੰਮਾਨ ਸੈਨਾ ਦੀ ਸ਼ੋਭਾ ਯਾਤਰਾ ਕਢਵਾਈ। ਨਰਾਤਿਆਂ ਦੇ ਦਿਨ ਹੋਣ ਕਾਰਨ ਰਾਮ ਲੀਲਾ ਚੱਲ ਰਹੀ ਹੈ। ਜਿਸ ਦੇ ਚੱਲਦੇ ਇਸ ਪਰਿਵਾਰ ਨੇ ਹਨੂੰਮਾਨ ਸੈਨਾ ਨੂੰ ਬੁਲਾਇਆ। ਬੱਚੀ ਦੀ ਦਾਦੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਵੱਡੀ ਪੋਤੀ 7 ਸਾਲ ਦੀ ਹੈ ਅਤੇ ਛੋਟੀ ਪੋਤੀ 4 ਮਹੀਨੇ ਦੀ ਹੈ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਸ਼ਿਕਵਾ ਨਹੀਂ ਕਿ ਉਨ੍ਹਾਂ ਦੇ ਕੋਈ ਪੋਤਾ ਨਹੀਂ ਹੈ। ਉਨ੍ਹਾਂ ਦੇ ਘਰ ਵਿੱਚ ਵਿਆਹ ਵਰਗਾ ਖ਼ੁਸ਼ੀ ਦਾ ਮਾਹੌਲ ਹੈ।

ਬੱਚੀ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀਆਂ 2 ਧੀਆਂ ਹਨ। ਉਨ੍ਹਾਂ ਦੀ ਦਲੀਲ ਹੈ ਕਿ ਬੇਟੀਆਂ ਨੂੰ ਵੱਧ ਤੋਂ ਵੱਧ ਵਿੱਦਿਆ ਦਿਵਾ ਕੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਜਾਵੇ। ਜਦੋਂ ਤੋਂ ਉਨ੍ਹਾਂ ਦੇ ਘਰ ਵਿੱਚ ਧੀਆਂ ਨੇ ਜਨਮ ਲਿਆ ਹੈ, ਉਨ੍ਹਾਂ ਨੇ ਹੋਰ ਜ਼ਿਆਦਾ ਤਰੱਕੀ ਕੀਤੀ ਹੈ। ਇਨ੍ਹਾਂ ਬੱਚੀਆਂ ਦੇ ਪਿਤਾ ਦਾ ਕਹਿਣਾ ਹੈ ਕਿ ਬੱਚੀਆਂ ਦੇ ਜਨਮ ਲੈਣ ਤੇ ਉਹ ਫਰਸ਼ ਤੋਂ ਅਰਸ਼ ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਮਹੰਤਾਂ ਨੂੰ ਵੀ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਕੋਲ ਸਮਾਂ ਨਾ ਹੋਣ ਕਾਰਨ

ਉਹ ਨਹੀਂ ਆ ਸਕੇ। ਉਨ੍ਹਾਂ ਨੇ ਹਨੂੰਮਾਨ ਸੈਨਾ ਨੂੰ ਵੀ ਸੱਦਿਆ ਹੈ। ਉਹ ਆਪਣੀਆਂ ਦੋਵੇਂ ਧੀਆਂ ਤੋਂ ਬਹੁਤ ਖੁਸ਼ ਹਨ। ਪਹਿਲੀ ਬੱਚੀ ਦੇ ਜਨਮ ਤੇ ਜੇਕਰ ਉਹ 2 ਪੌੜੀਆਂ ਚੜ੍ਹੇ ਸਨ ਤਾਂ ਛੋਟੀ ਬੱਚੀ ਦੇ ਜਨਮ ਤੋਂ ਬਾਅਦ ਉਹ 6-7 ਪੌੜੀਆਂ ਚੜ੍ਹੇ ਹਨ। ਇਸੇ ਕਰਕੇ ਉਨ੍ਹਾਂ ਨੇ ਇਹ ਪ੍ਰੋਗਰਾਮ ਨਰਾਤਿਆਂ ਦੇ ਦਿਨਾਂ ਵਿੱਚ ਰੱਖਿਆ ਹੈ।

Leave a Reply

Your email address will not be published. Required fields are marked *