ਬੇਬੇ ਨੇ ਗੁੱਤ ਤੋਂ ਫੜ ਲਈ ਪਰਸ ਚੁੱਕਣ ਆਈ ਕੁੜੀ, ਮੁਆਫੀਆਂ ਮੰਗ ਛੁਡਾਵੇ ਖਹਿੜਾ

ਸਿਆਣੇ ਕਹਿੰਦੇ ਹਨ ਚੋ ਰ ਨੂੰ ਖਾਂਦੇ ਨੂੰ ਨਾ ਦੇਖੋ ਉਸ ਦੇ ਪੈਂਦੀਆਂ ਦੇਖੋ। ਕਈ ਔਰਤਾਂ ਅਤੇ ਮਰਦ ਕਿਸੇ ਦਾ ਪਰਸ ਜਾਂ ਗਹਿਣੇ ਹ ਥਿ ਆ ਉ ਣ ਲਈ ਬੱਸਾਂ ਵਿੱਚ ਚੜ੍ਹ ਜਾਂਦੇ ਹਨ। ਉਹ ਭੀੜ ਦੇਖ ਕੇ ਕਿਸੇ ਦੀ ਜੇਬ ਵਿਚੋਂ ਪਰਸ ਕੱਢ ਲੈਂਦੇ ਹਨ। ਕਿਸੇ ਦੇ ਪਾਏ ਹੋਏ ਗਹਿਣੇ ਖਿੱਚ ਲੈਂਦੇ ਹਨ। ਕਦੇ ਕਦਾਈਂ ਇਹ ਲੋਕ ਮੌਕੇ ਤੇ ਫੜੇ ਵੀ ਜਾਂਦੇ ਹਨ। ਫਿਰ ਇਨ੍ਹਾਂ ਨਾਲ ਜੋ ਬੀਤਦੀ ਹੈ, ਇਹ ਹੀ ਜਾਣਦੇ ਹਨ। ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ। ਇਹ ਇਕ ਬੱਸ ਦਾ ਦਿ੍ਸ਼ ਹੈ। ਜਿਸ ਵਿੱਚ ਇੱਕ ਬਜ਼ੁਰਗ ਔਰਤ ਨੇ

ਇਕ ਹੋਰ ਔਰਤ ਨੂੰ ਵਾਲਾਂ ਤੋਂ ਫੜਿਆ ਹੋਇਆ ਹੈ। ਇਸ ਬਜ਼ੁਰਗ ਔਰਤ ਨੇ ਇਸ ਔਰਤ ਦੇ ਚ ਪੇ ੜਾਂ ਵੀ ਜੜੀਆਂ ਹਨ। ਮਿਲੀ ਜਾਣਕਾਰੀ ਮੁਤਾਬਕ 2 ਬਜ਼ੁਰਗ ਔਰਤਾਂ ਸਰਸਾ ਵਾਲੇ ਪਾਸੇ ਤੋਂ ਬੱਸ ਵਿੱਚ ਚੜ੍ਹ ਕੇ ਆ ਰਹੀਆਂ ਸਨ। ਲੰਬੀ ਤੋਂ ਇਕ ਹੋਰ ਔਰਤ ਬੱਸ ਵਿੱਚ ਚੜ੍ਹ ਗਈ। ਜੋ ਇਨ੍ਹਾਂ ਦੇ ਨਾਲ ਹੀ ਸੀਟ ਤੇ ਆ ਬੈਠੀ। ਚੱਲਦੀ ਬੱਸ ਵਿਚ ਦੋਵੇਂ ਬਜ਼ੁਰਗ ਔਰਤਾਂ ਨੂੰ ਨੀਂਦ ਆਉਣ ਲੱਗੀ। ਬਜ਼ੁਰਗ ਔਰਤਾਂ ਨੂੰ ਝਪਕੀ ਲੈਂਦੇ ਵੇਖ ਲੰਬੀ ਤੋਂ ਚੜ੍ਹੀ ਔਰਤ ਨੇ ਬਜ਼ੁਰਗ ਔਰਤ ਦਾ ਪਰਸ ਕੱਢ ਲਿਆ। ਪਰਸ ਵਿੱਚ ਇੱਕ ਹਜ਼ਾਰ ਰੁਪਏ ਸਨ।

ਉਸੇ ਸਮੇਂ ਬਜ਼ੁਰਗ ਔਰਤ ਦੀ ਅੱਖ ਖੁੱਲ੍ਹ ਗਈ ਅਤੇ ਉਸ ਨੇ ਪੈਸੇ ਕੱਢਦੀ ਔਰਤ ਨੂੰ ਮੌਕੇ ਤੇ ਫੜ ਲਿਆ। ਬਸ ਫੇਰ ਕੀ ਸੀ? ਬਜ਼ੁਰਗ ਔਰਤ ਨੇ ਇਸ ਔਰਤ ਨੂੰ ਵਾਲਾਂ ਤੋਂ ਫੜ ਲਿਆ ਅਤੇ ਲੱਗੀ ਉਸਦੇ ਚ ਪੇ ੜਾਂ ਜੜਨ। ਬੱਸ ਵਿੱਚ ਰੌਲਾ ਪੈ ਗਿਆ। ਸਵਾਰੀਆਂ ਉੱਠ ਕੇ ਇਨ੍ਹਾਂ ਵੱਲ ਨੂੰ ਆਈਆਂ। ਫੜੀ ਗਈ ਔਰਤ ਆਪਣੇ ਆਪ ਨੂੰ ਬੇ ਕ ਸੂ ਰ ਦੱਸ ਰਹੀ ਸੀ। ਜਦਕਿ ਬਜ਼ੁਰਗ ਔਰਤ ਉਸ ਨੂੰ ਮੌਕੇ ਤੇ ਫੜ ਲੈਣ ਦਾ ਦਾਅਵਾ ਕਰ ਰਹੀ ਸੀ। ਫੜੀ ਗਈ ਔਰਤ ਤਾਂ ਕਹਿ ਰਹੀ ਸੀ ਕਿ ਉਹ ਦਵਾਈ ਲੈਣ ਆਈ ਹੈ।

ਕੁਝ ਸਵਾਰੀਆਂ ਇਸ ਔਰਤ ਨੂੰ ਥਾਣੇ ਫੜਾਉਣ ਦੀ ਗੱਲ ਕਰ ਰਹੀਆਂ ਹਨ। ਸਾਨੂੰ ਸਫਰ ਕਰਦੇ ਸਮੇਂ ਸਾ ਵ ਧਾ ਨ ਰਹਿਣਾ ਚਾਹੀਦਾ ਹੈ। ਪਤਾ ਨਹੀਂ ਕਿਹੜੇ ਵੇਲੇ ਕੋਈ ਤੁਹਾਡੀ ਜੇਬ ਸਾਫ਼ ਕਰ ਜਾਵੇ, ਕੰਨ ਜਾਂ ਗਲੇ ਵਿੱਚ ਪਾਇਆ ਗਹਿਣਾ ਖਿੱਚ ਕੇ ਭੱਜ ਜਾਵੇ। ਬੱਸਾਂ ਵਿੱਚ ਲਿਖਿਆ ਹੁੰਦਾ ਹੈ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ। ਇਸ ਲਈ ਸਾਨੂੰ ਆਪਣੇ ਸਾਮਾਨ ਦੀ ਜ਼ਿੰਮੇਵਾਰੀ ਖ਼ੁਦ ਰੱਖਣੀ ਚਾਹੀਦੀ ਹੈ। ਕਦੇ ਵੀ ਅਵੇਸਲੇ ਨਹੀਂ ਰਹਿਣਾ ਚਾਹੀਦਾ।

Leave a Reply

Your email address will not be published. Required fields are marked *