ਇਨ੍ਹਾਂ ਲੋਕਾਂ ਦੀ ਮਦਦ ਲਈ ਟਰੂਡੋ ਆਏ ਅੱਗੇ, 300 ਮਿਲੀਅਨ ਡਾਲਰਾਂ ਦਾ ਕੀਤਾ ਵੱਡਾ ਐਲਾਨ

ਪਿਛਲੇ ਦਿਨੀਂ ਕੈਨੇਡਾ ਦੇ ਐਟਲਾਂਟਿਕ ਖੇਤਰ ਵਿੱਚ ਆਏ ਫਿਓਨਾ ਤੂ ਫ਼ਾ ਨ ਨੂੰ ਭਾਵੇਂ 10 ਦਿਨ ਬੀਤ ਗਏ ਹਨ ਪਰ ਹਾਲਾਤ ਅਜੇ ਵੀ ਆਮ ਵਰਗੇ ਨਹੀਂ ਹੋਏ। ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊਫਾਊਂਡਲੈਂਡ ਅਤੇ ਲੈਬਰਾਡਾਰ ਵਿੱਚ ਅਜੇ ਵੀ 850 ਫੌਜੀ ਤਾਇਨਾਤ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤੂਫਾਨ ਨੇ ਭਾਰੀ ਤ ਬਾ ਹੀ ਮਚਾਈ ਸੀ। ਦਰੱਖਤ ਪੁੱਟ ਕੇ ਬਿਜਲੀ ਦੀਆਂ ਤਾਰਾਂ ਉੱਤੇ ਸੁੱਟ ਦਿੱਤੇ। ਬਿਜਲੀ ਦੇ ਖੰਭੇ ਪੁੱਟ ਦਿੱਤੇ। ਆਵਾਜਾਈ ਰੁਕ ਗਈ ਅਤੇ ਕਈ ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ।

ਇਨ੍ਹਾਂ ਹਾਲਾਤਾਂ ਨੂੰ ਆਮ ਵਰਗੇ ਬਣਾਉਣ ਲਈ ਉਸ ਦਿਨ ਤੋਂ ਹੀ ਯਤਨ ਆਰੰਭੇ ਹੋਏ ਹਨ। ਇਸ ਤੇ ਵੱਡਾ ਖਰਚਾ ਆਇਆ ਹੈ। ਨੋਵਾ ਸਕੋਸ਼ੀਆ ਵਿੱਚ ਅਜੇ ਵੀ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋਈ। ਕਿਹਾ ਜਾ ਰਿਹਾ ਹੈ ਕਿ ਨੋਵਾ ਸਕੋਸ਼ੀਆ ਦੇ ਪ੍ਰੋਵਿੰਸ ਵਿਚ ਅਜੇ ਵੀ 20 ਹਜ਼ਾਰ ਘਰਾਂ ਦੀ ਬਿਜਲੀ ਗੁੱਲ ਹੈ। ਇਹ ਲੋਕ ਅਜੇ ਵੀ ਹਨੇਰੇ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਟਲਾਂਟਿਕ ਖੇਤਰ ਦੇ ਫਿਓਨਾ ਦੇ ਪ੍ਰਭਾਵ ਹੇਠ ਆਏ ਲੋਕਾਂ ਲਈ 300 ਮਿਲੀਅਨ ਡਾਲਰ ਰਿਕਵਰੀ ਫੰਡ ਦਾ ਐਲਾਨ ਕੀਤਾ ਗਿਆ ਹੈ।

ਇਹ ਫੰਡ ਅਗਲੇ 2 ਸਾਲਾਂ ਵਿੱਚ ਵੰਡੇ ਜਾਣਗੇ। ਹਾਲਾਤ ਅਜਿਹੇ ਬਣ ਗਏ ਸਨ ਕਿ ਨੋਵਾ ਸਕੋਸ਼ੀਆ ਦੇ 5 ਲੱਖ 25 ਹਜ਼ਾਰ ਘਰਾਂ ਵਿੱਚੋਂ 4 ਲੱਖ ਘਰਾਂ ਵਿੱਚ ਹਨੇਰਾ ਛਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਜਦੋਂ ਤਕ ਹਾਲਾਤ ਆਮ ਵਰਗੇ ਨਹੀਂ ਬਣ ਜਾਂਦੇ, ਉਸ ਸਮੇਂ ਤਕ ਫੌਜ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

Leave a Reply

Your email address will not be published. Required fields are marked *