ਕੰਮ ਬਹਾਨੇ ਬੈੰਕ ਅੰਦਰ ਵੜੇ 2 ਮੁੰਡੇ, ਸਭ ਦੇ ਸਾਹਮਣੇ ਸ਼ਰੇਆਮ ਕਰ ਦਿੱਤਾ ਵੱਡਾ ਕਾਂਡ

ਰਾਤ ਸਮੇਂ ਏ ਟੀ ਐੱਮ ਤੋ ੜ ਕੇ ਪੈਸੇ ਕੱਢਣ ਦੀਆਂ ਘਟਨਾਵਾਂ ਤਾਂ ਅਸੀਂ ਸੁਣਦੇ ਹੀ ਰਹਿੰਦੇ ਹਾਂ ਪਰ ਕਈ ਵਿਅਕਤੀ ਤਾਂ ਦਿਨ ਦਿਹਾੜੇ ਬੈਂਕ ਮੁਲਾਜ਼ਮਾਂ ਦੇ ਕੋਲੋਂ ਵੀ ਪੈਸੇ ਚੁੱਕਣ ਲੱਗੇ ਗੁਰੇਜ਼ ਨਹੀਂ ਕਰਦੇ। ਮਾਮਲਾ ਤਰਨਤਾਰਨ ਦੇ ਫਤੇਆ ਵਾਲਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦਾ ਹੈ। ਜਿੱਥੇ ਦਿਨ ਦਿਹਾੜੇ ਕੈਸ਼ੀਅਰ ਦੇ ਕਾਊਂਟਰ ਵਿਚੋਂ 60 ਹਜ਼ਾਰ ਰੁਪਏ ਚੁੱਕ ਲਏ ਗਏ। ਇਕ ਵਿਅਕਤੀ ਨੂੰ ਫੜ ਕੇ ਥਾਣੇ ਪਹੁੰਚਾਇਆ ਗਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬੈਂਕ ਦਾ ਗਾ ਰ ਡ ਗੇਟ ਤੇ ਤਾਇਨਾਤ ਸੀ।

ਕਾਫ਼ੀ ਵਿਅਕਤੀ ਆਪਣੇ ਕੰਮਕਾਰ ਦੇ ਸਿਲਸਿਲੇ ਵਿਚ ਰੋਜ਼ਾਨਾ ਵਾਂਗ ਬੈਂਕ ਵਿੱਚ ਆਏ। ਇਸ ਭੀੜ ਵਿੱਚ 2 ਅਜਿਹੇ ਵਿਅਕਤੀ ਵੀ ਸਨ, ਜਿਨ੍ਹਾਂ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਬੈਂਕ ਮੈਨੇਜਰ ਨੇ ਕੈਸ਼ੀਅਰ ਨੂੰ ਕਿਸੇ ਕੰਮ ਲਈ ਆਪਣੇ ਕੋਲ ਬੁਲਾ ਲਿਆ। ਇਸ ਸਮੇਂ ਕਈ ਵਿਅਕਤੀ ਆਪਣੀ ਵਾਰੀ ਦੀ ਉਡੀਕ ਵਿੱਚ ਲਾਈਨਾਂ ਵਿਚ ਖੜ੍ਹੇ ਸਨ। ਇਕ ਵਿਅਕਤੀ ਨੇ ਕੈਸ਼ੀਅਰ ਦੇ ਕਾਊਂਟਰ ਵਿਚ ਹੱਥ ਪਾ ਕੇ ਨਕਦੀ ਕੱਢ ਲਈ ਅਤੇ ਬੈਂਕ ਤੋਂ ਬਾਹਰ ਨਿਕਲ ਗਿਆ।

ਪਹਿਲਾਂ ਤਾਂ ਲਾਈਨਾਂ ਵਿਚ ਖੜ੍ਹੇ ਵਿਅਕਤੀ ਸੋਚਦੇ ਰਹੇ ਕਿ ਇਹ ਬੈਂਕ ਮੁਲਾਜ਼ਮ ਹੋਵੇਗਾ ਪਰ ਜਦੋਂ ਉਹ ਬੈਂਕ ਤੋਂ ਬਾਹਰ ਨਿਕਲ ਗਿਆ ਤਾਂ ਇਨ੍ਹਾਂ ਵਿਅਕਤੀਆਂ ਨੇ ਰੌਲਾ ਪਾ ਦਿੱਤਾ। ਨਕਦੀ ਚੁੱਕ ਕੇ ਭੱਜਣ ਵਾਲੇ ਵਿਅਕਤੀ ਦੇ ਪਿੱਛੇ ਇਕ ਹੋਰ ਵਿਅਕਤੀ ਵੀ ਨਿਕਲ ਗਿਆ। ਰੌ ਲਾ ਪਾਏ ਜਾਣ ਤੋਂ ਬਾਅਦ ਇਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਜੋ ਵਿਅਕਤੀ ਬਾਅਦ ਵਿੱਚ ਭੱਜਿਆ ਸੀ, ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੂੰ ਇਤਲਾਹ ਕਰਨ ਤੇ ਪੁਲਿਸ ਬੈਂਕ ਵਿੱਚ ਪਹੁੰਚ ਗਈ ਅਤੇ ਇਸ ਵਿਅਕਤੀ ਨੂੰ ਫੜ ਕੇ ਥਾਣੇ ਲੈ ਗਈ।

ਇਹ ਵਿਅਕਤੀ ਆਪਣਾ ਨਾਮ ਕਾਲੂ ਪੁੱਤਰ ਰਣਧੀਰ ਸਿੰਘ ਵਾਸੀ ਮੱਧ ਪ੍ਰਦੇਸ਼ ਦੱਸਦਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਿਕ ਉਹ ਰੇਲਵੇ ਸਟੇਸ਼ਨ ਤੇ ਰੁਮਾਲ ਵੇਚਣ ਦਾ ਕੰਮ ਕਰਦਾ ਹੈ। ਜੋ ਵਿਅਕਤੀ 60 ਹਜ਼ਾਰ ਰੁਪਏ ਲੈ ਕੇ ਦੌੜਿਆ ਹੈ, ਉਸ ਬਾਰੇ ਪੁਲਿਸ ਇਸ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਵਿਅਕਤੀ ਰਕਮ ਲੈ ਕੇ ਭੱਜਣ ਵਾਲੇ ਵਿਅਕਤੀ ਦਾ ਸਾਥੀ ਹੈ ਜਾਂ ਨਹੀਂ।

Leave a Reply

Your email address will not be published. Required fields are marked *