ਤਰੀਕ ਭੁਗਤਣ ਆਈ ਨੂੰਹ ਨਾਲ ਸਹੁਰੇ ਨੇ ਵਰਤਾ ਦਿੱਤਾ ਅੱਤ ਦਾ ਭਾਣਾ

ਅੰਮ੍ਰਿਤਸਰ ਕੋਰਟ ਕੰਪਲੈਕਸ ਵਿਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਕ ਸਰਦਾਰ ਵਿਅਕਤੀ ਨੇ ਕ ਰ ਪਾ ਨ ਨਾਲ ਵਾਰ ਕਰਕੇ ਇਕ ਔਰਤ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਤਾਂ ਔਰਤ ਦੀ ਜਾਨ ਬਚ ਗਈ ਹੈ ਅਤੇ ਉਸ ਨੂੰ ਬੇ ਹੋ ਸ਼ੀ ਦੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ। ਇਸ ਔਰਤ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਵਿਅਕਤੀ ਇਸ ਔਰਤ ਦਾ ਸਹੁਰਾ ਹੈ। ਇਹ ਔਰਤ ਕੋਰਟ ਵਿੱਚ ਪੇਸ਼ੀ ਭੁਗਤਣ ਆਈ ਸੀ। ਮਹਿਲਾ ਪੁਲਿਸ ਕਰਮਚਾਰੀ ਉਸ ਦੇ ਨਾਲ ਸਨ।

ਦੂਜੇ ਪਾਸੇ ਇਸ ਔਰਤ ਮਨਜੀਤ ਕੌਰ ਦਾ ਸਹੁਰਾ ਵੀ ਮੌਕੇ ਦੀ ਭਾਲ ਵਿੱਚ ਕਿਧਰੇ ਛੁਪਿਆ ਹੋਇਆ ਸੀ। ਜਿਉਂ ਹੀ ਉਸ ਨੇ ਮਨਜੀਤ ਕੌਰ ਨੂੰ ਦੇਖਿਆ ਤਾਂ ਉਸ ਨੇ 3 ਵਾਰ ਮਨਜੀਤ ਕੌਰ ਦੀ ਖੱਬੀ ਬਾਂਹ ਤੇ ਕੀਤੇ। ਇਸ ਤੋਂ ਬਾਅਦ ਮਨਜੀਤ ਕੌਰ ਡਿੱਗ ਪਈ। ਫੇਰ ਇਸ ਵਿਅਕਤੀ ਨੇ ਮਨਜੀਤ ਕੌਰ ਦੇ ਸਿਰ ਤੇ ਵਾਰ ਕੀਤਾ। ਉਹ ਬੇ ਹੋ ਸ਼ ਹੋ ਗਈ। ਉਸ ਨੂੰ ਹਸਪਤਾਲ ਲੈ ਗਏ। ਉਸ ਦੀ ਹਾਲਤ ਤਾਂ ਡਾਕਟਰ ਹੀ ਦੱਸ ਸਕਦੇ ਹਨ। ਮਨਜੀਤ ਕੌਰ ਦੇ ਸਹੁਰੇ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ। ਪਤਾ ਲੱਗਾ ਹੈ ਕਿ ਮਨਜੀਤ ਕੌਰ ਅਦਾਲਤ ਵਿਚ ਪੇਸ਼ੀ ਤੇ ਆਈ ਸੀ।

ਉਸ ਦੇ ਸਹੁਰੇ ਦਾ ਦੋਸ਼ ਹੈ ਕਿ ਮਨਜੀਤ ਕੌਰ ਨੇ ਕਿਸੇ ਨਾਲ ਮਿਲ ਕੇ ਆਪਣੇ ਪਤੀ ਦੀ ਜਾਨ ਲਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਕੇ ਤੇ ਮਨਜੀਤ ਕੌਰ ਨੂੰ ਕਿਸੇ ਨੇ ਨਹੀਂ ਛੁਡਾਇਆ। ਹਰ ਕਿਸੇ ਨੇ ਆਪਣੇ ਬਚਾਅ ਲਈ ਪਾਸੇ ਹੋਣਾ ਹੀ ਠੀਕ ਸਮਝਿਆ। ਇਕ ਔਰਤ ਅਤੇ ਇਕ ਲੜਕੇ ਵੱਲੋਂ ਉਸ ਨੂੰ ਪਾਣੀ ਪਿਲਾਇਆ ਗਿਆ। ਉਸ ਦੇ ਸਿਰ ਨੂੰ ਬੰਨ੍ਹਿਆ ਗਿਆ। ਉਸ ਸਮੇਂ ਮਨਜੀਤ ਕੌਰ ਸੁਰਤ ਵਿੱਚ ਨਹੀਂ ਸੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਕਈ ਵਿਅਕਤੀ ਤਾਂ ਆਪੇ ਤੋਂ ਬਾਹਰ ਹੋ ਜਾਂਦੇ ਹਨ। ਉਹ ਖ਼ੁਦ ਹੀ ਫ਼ੈਸਲਾ ਕਰਨ ਲੱਗਦੇ ਹਨ। ਜੋ ਕਿ ਅਦਾਲਤ ਦਾ ਕੰਮ ਹੈ। ਅਜਿਹਾ ਹੀ ਇਸ ਵਿਅਕਤੀ ਨੇ ਕੀਤਾ ਹੈ। ਜੇਕਰ ਕੋਈ ਵਿਅਕਤੀ ਗਲਤ ਹਰਕਤ ਕਰਦਾ ਹੈ ਤਾਂ ਉਸ ਦਾ ਫ਼ੈਸਲਾ ਕਰਨਾ ਅਦਾਲਤ ਦਾ ਕੰਮ ਹੈ ਪਰ ਕਈ ਹਾਲਾਤਾਂ ਵਿਚ ਇਨਸਾਨ ਖੁਦ ਤੇ ਕਾਬੂ ਨਹੀਂ ਰੱਖ ਸਕਦਾ। ਅਜਿਹਾ ਹੀ ਮਨਜੀਤ ਕੌਰ ਦੇ ਸਹੁਰੇ ਵੱਲੋਂ ਕੀਤਾ ਗਿਆ ਹੈ।

Leave a Reply

Your email address will not be published. Required fields are marked *