ਪਿੰਡ ਦੇ ਸ਼ਮਸ਼ਾਨ ਘਾਟ ਚ ਧਰਤੀ ਹੇਠੋਂ ਨਿਕਲੀ ਅਜਿਹੀ ਚੀਜ਼ ਕਿ ਅਧਿਕਾਰੀਆਂ ਦੇ ਵੀ ਉੱਡ ਗਏ ਹੋਸ਼

ਪੁਲਿਸ ਅਤੇ ਆਬਕਾਰੀ ਵਿਭਾਗ ਦੀ ਚੌਕਸੀ ਦੇ ਬਾਵਜੂਦ ਵੀ ਕਈ ਲੋਕ ਹੋਰ ਸੂਬਿਆਂ ਤੋਂ ਦਾ ਰੂ ਲਿਆ ਕੇ ਇੱਥੇ ਵਿਕਰੀ ਕਰਦੇ ਰਹਿੰਦੇ ਹਨ। ਹਾਲਾਂਕਿ ਸਰਕਾਰ ਨੇ ਵੀ ਅਜਿਹੇ ਵਿਅਕਤੀਆਂ ਪ੍ਰਤੀ ਆਬਕਾਰੀ ਅਤੇ ਪੁਲਿਸ ਵਿਭਾਗ ਨੂੰ ਚੌਕਸ ਕੀਤਾ ਹੋਇਆ ਹੈ। ਥਾਂ ਥਾਂ ਤੇ ਪੁਲਿਸ ਵੱਲੋਂ ਨਾਕੇ ਲਗਾਏ ਜਾਂਦੇ ਹਨ। ਫੇਰ ਵੀ ਪਤਾ ਨਹੀਂ ਇਹ ਲੋਕ ਕਿਹੜੇ ਰਸਤੇ ਤੋਂ ਲੰਘ ਆਉਂਦੇ ਹਨ? ਨਾਭਾ ਦੇ ਪਿੰਡ ਲੁਬਾਣਾ ਦੇ ਸ਼ ਮ ਸ਼ਾ ਨ ਘਾ ਟ ਵਿੱਚ ਜ਼ਮੀਨ ਹੇਠ ਦੱਬੀਆਂ ਹੋਈਆਂ ਹਰਿਆਣਾ ਵਿੱਚ ਵਿਕਰੀਯੋਗ 46 ਦੇਸੀ ਦਾ ਰੂ ਦੀਆਂ ਬੋਤਲਾਂ ਮਿਲੀਆਂ ਹਨ।

ਜਿਨ੍ਹਾਂ ਨੂੰ ਆਬਕਾਰੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਜ਼ਮੀਨ ਹੇਠੋਂ ਕੱਢਿਆ ਗਿਆ। ਅਧਿਕਾਰੀ ਨੇ ਦੱਸਿਆ ਹੈ ਕਿ ਸੂਹ ਮਿਲਣ ਤੇ ਉਹ ਪਿੰਡ ਲੁਬਾਣਾ ਦੇ ਇਸ ਸਥਾਨ ਤੇ ਪਹੁੰਚੇ ਹਨ। ਉਨ੍ਹਾਂ ਦੀ ਟੀਮ ਵੱਲੋਂ ਇੱਥੇ ਸਰਚ ਕੀਤਾ ਗਿਆ ਅਤੇ ਇਸ ਖੋਜ ਦੌਰਾਨ ਉਨ੍ਹਾਂ ਨੂੰ 46 ਬੋਤਲਾਂ ਮਿਲੀਆਂ ਹਨ। ਜੋ ਸਿਰਫ਼ ਹਰਿਆਣਾ ਵਿਚ ਹੀ ਵਿਕਣਯੋਗ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਪਟਿਆਲਾ ਦੇ ਨਾਲ ਨਾਲ ਇੱਥੋਂ ਦਾ ਵੀ ਵਾਧੂ ਚਾਰਜ ਹੈ।

ਪਟਿਆਲਾ ਖੇਤਰ ਅਧੀਨ ਉਨ੍ਹਾਂ ਕੋਲ ਪਹਿਲਾਂ ਵੀ ਅਜਿਹੇ ਕਈ ਮਾਮਲੇ ਆਏ ਹਨ ਪਰ ਇਸ ਖੇਤਰ ਵਿੱਚ ਇਹ ਪਹਿਲਾ ਮਾਮਲਾ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿਚ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਆਬਕਾਰੀ ਵਿਭਾਗ ਨੂੰ ਇਸ ਧੰਦੇ ਤੋਂ ਚੰਗੀ ਆਮਦਨ ਹੁੰਦੀ ਹੈ ਪਰ ਕੁਝ ਲੋਕ ਅਜਿਹੇ ਕੰਮ ਕਰ ਕੇ ਇਸ ਵਿਭਾਗ ਦੀ ਆਮਦਨ ਨੂੰ ਘਟਾਉਂਦੇ ਹਨ।

ਜਿਸ ਕਰਕੇ ਆਬਕਾਰੀ ਵਿਭਾਗ ਪੁਲਿਸ ਵਿਭਾਗ ਦੀ ਮਦਦ ਨਾਲ ਅਜਿਹੇ ਵਿਅਕਤੀਆਂ ਤੇ ਕਾਰਵਾਈ ਕਰਦਾ ਹੈ। ਸੂਬਾ ਸਰਕਾਰ ਨੇ ਆਮਦਨ ਲਈ ਥਾਂ ਥਾਂ ਤੇ ਠੇਕੇ ਖੋਲ੍ਹੇ ਹੋਏ ਹਨ। ਜਿੱਥੋਂ ਕੋਈ ਵੀ ਵਿਅਕਤੀ ਖਰੀਦ ਕਰ ਸਕਦਾ ਹੈ ਪਰ ਕਈ ਵਿਅਕਤੀ ਲੁਕਵੇਂ ਢੰਗ ਨਾਲ ਅਜਿਹਾ ਧੰਦਾ ਕਰਕੇ ਸਰਕਾਰ ਨੂੰ ਚੂਨਾ ਲਗਾਈ ਜਾ ਰਹੇ ਹਨ। ਇਨ੍ਹਾਂ ਨੂੰ ਰੋਕਣ ਲਈ ਵਿਭਾਗ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *