3 ਮੁੰਡੇ ਲੁੱਟਕੇ ਲੈ ਗਏ ਇੱਕ ਲੱਖ 70 ਹਜ਼ਾਰ, ਜਦ ਮੁੰਡਾ ਪਹੁੰਚਿਆ ਥਾਣੇ ਤਾਂ ਪੁਲਿਸ ਨੇ ਕਰਤਾ ਹੋਰ ਹੀ ਕੰਮ

ਇੱਥੇ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਹਨ, ਜੋ ਕੰਮ ਧੰਦਾ ਕੋਈ ਨਹੀਂ ਕਰਦੇ। ਉਨ੍ਹਾਂ ਦਾ ਕੰਮ ਹੈ ਕਿਸੇ ਤੋਂ ਗਹਿਣੇ, ਕਿਸੇ ਤੋਂ ਨਕਦੀ, ਕਿਸੇ ਤੋਂ ਮੋਬਾਈਲ ਜਾਂ ਕਿਸੇ ਤੋਂ ਕੁਝ ਹੋਰ ਕੀਮਤੀ ਸਾਮਾਨ ਝ ਪ ਟ ਲੈਣਾ। ਇਨ੍ਹਾਂ ਬੰਦਿਆਂ ਦਾ ਇਹ ਹੀ ਰੁਜ਼ਗਾਰ ਹੈ। ਮਿਹਨਤ ਕਰਨ ਵਾਲੇ ਮਿਹਨਤ ਕਰਦੇ ਹਨ ਅਤੇ ਇਹ ਬੰਦੇ ਮੁਫ਼ਤ ਵਿੱਚ ਐਸ਼ ਕਰਦੇ ਹਨ। ਤਰਨਤਾਰਨ ਦੇ ਚੋਹਲਾ ਸਾਹਿਬ ਹਲਕੇ ਵਿੱਚ ਇਕ ਨੌਜਵਾਨ ਤੋਂ 3 ਨੌਜਵਾਨਾਂ ਨੇ ਰਬਾ ਲਬ ਰ ਦੀ ਨੋਕ ਤੇ 1 ਲੱਖ 70 ਹਜ਼ਾਰ ਰੁਪਏ ਲੈ ਲਏ।

ਇਹ ਤਿੰਨੇ ਨੌਜਵਾਨ ਇਕ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਸਨ। ਜਿਸ ਨੌਜਵਾਨ ਤੋਂ ਇਹ ਰਕਮ ਝ ਪ ਟੀ ਗਈ ਹੈ, ਉਸ ਦਾ ਨਾਂ ਜਸ਼ਨਦੀਪ ਸਿੰਘ ਉਰਫ਼ ਜਸ਼ਨ ਪੁੱਤਰ ਸੁਰਜੀਤ ਸਿੰਘ ਦੱਸਿਆ ਜਾ ਰਿਹਾ ਹੈ। ਉਹ ਮੁਥੂਟ ਕੰਪਨੀ ਵਿੱਚ ਕੁਲੈਕਸ਼ਨ ਏਜੰਟ ਦੇ ਤੌਰ ਤੇ ਕੰਮ ਕਰਦਾ ਹੈ। ਉਸ ਦਾ ਕੰਮ ਪਿੰਡਾਂ ਵਿੱਚੋਂ ਗਾਹਕਾਂ ਤੋਂ ਰਕਮ ਇਕੱਠੀ ਕਰਨਾ ਹੈ। ਜਦੋਂ ਉਹ ਰਕਮ ਇਕੱਠੀ ਕਰਕੇ ਖਾਰਾ ਤੋਂ ਫਤਿਆਬਾਦ ਰੋਡ ਤੇ ਜਾ ਰਿਹਾ ਸੀ ਤਾਂ 3 ਨੌਜਵਾਨ ਮੁੰਡੇ ਉਸ ਨੂੰ ਟੱਕਰ ਗਏ।

ਉਹ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਸਨ। ਇਨ੍ਹਾਂ ਨੇ ਰਬਾਲਬਰ ਦੀ ਨੋਕ ਤੇ ਜਸ਼ਨਦੀਪ ਤੋਂ 1 ਲੱਖ 70 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ ਜਸ਼ਨਦੀਪ ਆਪਣਾ ਮਸਲਾ ਲੈ ਕੇ ਥਾਣੇ ਪਹੁੰਚਿਆ ਪਰ ਥਾਣੇ ਉਸ ਦੀ ਸੁਣਵਾਈ ਤਾਂ ਕੀ ਹੋਣੀ ਸੀ ਸਗੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵਾਲਿਆਂ ਨੇ ਉਸ ਦੇ ਥ -ਪ -ੜ ਜੜ ਦਿੱਤੇ। ਪੁਲਿਸ ਵਾਲੇ ਕਹਿਣ ਲੱਗੇ ਕਿ ਮੂੰਹ ਚੁੱਕ ਕੇ ਤੁਰੇ ਫਿਰਦੇ ਹੋ ਪਰ ਹੁਣ ਪੁਲਿਸ ਅਧਿਕਾਰੀ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਆਖ ਰਹੇ ਹਨ।

ਜਸ਼ਨਦੀਪ ਨੂੰ ਇਨਸਾਫ਼ ਕਦੋਂ ਮਿਲੇਗਾ? ਇਹ ਤਾਂ ਸਮਾਂ ਹੀ ਦੱਸੇਗਾ। ਜਿਸ ਤਰ੍ਹਾਂ ਇਸ ਨੌਜਵਾਨ ਜਸ਼ਨਦੀਪ ਨਾਲ ਪੁਲਿਸ ਨੇ ਸਲੂਕ ਕੀਤਾ ਹੈ, ਤਾਂ ਇਨਸਾਫ ਲੈਣ ਲਈ ਜਨਤਾ ਕਿਸ ਕੋਲ ਜਾਵੇਗੀ? ਕੀ ਇਸ ਤਰ੍ਹਾਂ ਕਰਨ ਨਾਲ ਗ਼ ਲ ਤ ਕੰਮ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਨਹੀਂ ਹੋਣਗੇ? ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਜਨਤਾ ਦੀ ਜਾਨ ਮਾਲ ਦੀ ਰਾਖੀ ਕਰਨਾ ਪੁਲਿਸ ਅਤੇ ਸਰਕਾਰ ਦਾ ਫ਼ਰਜ਼ ਹੈ।

Leave a Reply

Your email address will not be published. Required fields are marked *