ਅੱਗ ਲਗਾਉਣ ਤੋਂ ਪਹਿਲਾਂ ਟੁੱਟੀ ਰਾਵਣ ਦੀ ਗਰਦਨ, ਕਰੇਨ ਲਗਾਕੇ ਕਰਨੀ ਪਈ ਸਿੱਧੀ

ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ। ਲਗਭਗ ਹਰ ਸ਼ਹਿਰ ਵਿੱਚ ਦੁਸਹਿਰਾ ਮਨਾਇਆ ਜਾਂਦਾ ਹੈ। ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾ ਕੇ ਜਲਾਏ ਜਾਂਦੇ ਹਨ। ਕਈ ਸ਼ਹਿਰਾਂ ਵਿੱਚ ਤਾਂ ਕਈ ਕਈ ਥਾਵਾਂ ਤੇ ਦੁਸਹਿਰਾ ਮਨਾਇਆ ਜਾਂਦਾ ਹੈ। ਦੂਰ ਦੂਰ ਤੋਂ ਲੋਕ ਰਾਵਣ ਨੂੰ ਅੱਗ ਲਾਏ ਜਾਣ ਦਾ ਦ੍ਰਿਸ਼ ਦੇਖਣ ਆਉਂਦੇ ਹਨ। ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ। ਇਸ ਵਾਰ ਬਠਿੰਡਾ ਵਿੱਚ ਇੱਕ ਅਜੀਬ ਜਿਹੀ ਗੱਲ ਦੇਖਣ ਨੂੰ ਮਿਲੀ।

ਜਿੱਥੇ ਰਾਵਣ ਨੂੰ ਅੱਗ ਲਾਏ ਜਾਣ ਤੋਂ ਪਹਿਲਾਂ ਹੀ ਕਿਸੇ ਕਾਰਨ ਪੁਤਲੇ ਦੀ ਗਰਦਨ ਟੁੱ ਟ ਗਈ। ਪ੍ਰਬੰਧਕਾਂ ਨੇ ਮੌਕੇ ਤੇ ਹੀ ਇਸ ਨੂੰ ਠੀਕ ਕਰਵਾ ਲਿਆ। ਦੁਸਹਿਰੇ ਨਾਲ ਹੀ ਜੁੜੀ ਹੋਈ ਇੱਕ ਘਟਨਾ ਚੰਡੀਗਡ਼੍ਹ ਤੋਂ ਸਾਹਮਣੇ ਆਈ ਹੈ। ਜਿੱਥੇ ਸੈਕਟਰ 47 ਵਿਖੇ ਪਹਿਲਾਂ ਹੀ ਕੁੰਭਕਰਨ ਦੇ ਪੁਤਲੇ ਨੂੰ ਅੱਗ ਲੱਗ ਗਈ। ਸੈਕਟਰ 46 ਤੋਂ ਕਿਸੇ ਨਾ ਮ ਲੂ ਮ ਵਿਅਕਤੀ ਦੁਆਰਾ ਮੇਘਨਾਥ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ ਗਈ। ਜਿਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਸੈਕਟਰ 47 ਅਤੇ 46 ਵਿੱਚ ਵਾਪਰੀ

ਇਹ ਘਟਨਾ ਕਿਸੇ ਸ਼ਰਾਰਤੀ ਦਿਮਾਗ ਦੀ ਕਾਰਵਾਈ ਕਹੀ ਜਾ ਸਕਦੀ ਹੈ। ਜਿਸ ਨੇ ਕਿੰਨੇ ਹੀ ਦਰਸ਼ਕਾਂ ਦਾ ਮਜ਼ਾ ਕਿਰਕਿਰਾ ਕਰ ਦਿੱਤਾ। ਇਹ ਲੋਕ ਤਾਂ ਪੁਤਲੇ ਨੂੰ ਅੱਗ ਲੱਗਣ ਦਾ ਦ੍ਰਿਸ਼ ਦੇਖਣ ਲਈ ਇਕੱਠੇ ਹੋ ਰਹੇ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੁਤਲਾ ਤਾਂ ਪਹਿਲਾਂ ਹੀ ਅੱਗ ਦੀ ਭੇਟ ਚੜ੍ਹ ਚੁੱਕਾ ਹੈ ਤਾਂ ਉਨ੍ਹਾਂ ਨੂੰ ਨਿ ਰਾ ਸ਼ਾ ਹੋਈ। ਇਸ ਤਰ੍ਹਾਂ ਦਾ ਕੰਮ ਹੀ ਬਠਿੰਡਾ ਵਿੱਚ ਹੋਇਆ। ਜਿੱਥੇ ਰਾਵਣ ਦੇ ਪੁਤਲੇ ਨੂੰ ਅੱਗ ਲਾਏ ਜਾਣ ਤੋਂ ਪਹਿਲਾਂ ਹੀ ਉਸ ਦੀ ਗਰਦਨ ਟੁੱਟ ਕੇ ਥੱਲੇ ਡਿੱਗ ਪਈ ਪਰ ਪ੍ਰਬੰਧਕਾਂ ਨੇ ਇਸ ਨੂੰ ਸਮਾਂ ਰਹਿੰਦੇ ਠੀਕ ਕਰਵਾ ਲਿਆ।

Leave a Reply

Your email address will not be published. Required fields are marked *