ਮਾਂ ਤੋਂ 500 ਲੈ ਕੇ ਗਿਆ ਸੀ ਮੇਲਾ ਦੇਖਣ, ਨਹੀਂ ਪਤਾ ਸੀ ਮੁੜਕੇ ਕਦੇ ਵਾਪਿਸ ਨਹੀਂ ਆਉਣਾ

ਸੂਬੇ ਵਿੱਚ ਅਮਲ ਪਦਾਰਥ ਦੀ ਵਰਤੋਂ ਨਾਲ ਜਾਨਾਂ ਜਾਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਪੰਜਾਬ ਵਾਸੀ ਤਾਂ ਸਰਕਾਰ ਹੀ ਬਦਲ ਸਕਦੇ ਹਨ। ਉਨ੍ਹਾਂ ਨੇ 2017 ਅਤੇ 2022 ਵਿੱਚ ਸੂਬਾ ਸਰਕਾਰ ਬਦਲ ਦਿੱਤੀ ਪਰ ਅਮਲ ਪਦਾਰਥਾਂ ਦੀ ਵਿਕਰੀ ਨੂੰ ਠੱਲ੍ਹ ਤਾਂ ਸਰਕਾਰ ਨੇ ਪਾਉਣੀ ਹੈ। ਜਨਤਾ ਫਰਿਆਦ ਕਿਸ ਅੱਗੇ ਕਰੇ? ਭਾਵੇਂ ਸਰਕਾਰ ਅਤੇ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਤਾਣੀ ਬਹੁਤ ਜ਼ਿਆਦਾ ਉਲਝ ਚੁੱਕੀ ਹੈ। ਨਾਭਾ ਦੇ ਪਿੰਡ ਮਹਿਸ ਵਿੱਚ 18 ਸਾਲ ਦਾ ਇੱਕ ਨੌਜਵਾਨ ਗੁਰਬਖਸ਼ੀਸ਼ ਸਿੰਘ

ਅਮਲ ਪਦਾਰਥ ਦੀ ਭੇਟ ਚੜ੍ਹ ਗਿਆ ਹੈ। ਉਸ ਦੀ ਮ੍ਰਿਤਕ ਦੇਹ ਉਸੇ ਦੀ ਗੱਡੀ ਵਿਚ ਪਈ ਮਿਲੀ ਹੈ। ਉਹ ਡਰਾਈਵਰ ਸੀਟ ਤੇ ਬੈਠਾ ਸੀ ਅਤੇ ਉਸ ਦੇ ਵਾਲ ਖੁੱਲ੍ਹੇ ਸਨ। ਉਸ ਦੀ ਟੀ ਸ਼ਰਟ ਭਿੱਜੀ ਹੋਈ ਸੀ। ਜਿਸ ਤੋਂ ਜਾਪਦਾ ਹੈ ਕਿ ਉਸ ਦੇ ਸਾਥੀਆਂ ਨੇ ਉਸ ਦੇ ਚਿਹਰੇ ਤੇ ਪਾਣੀ ਪਾਇਆ ਹੋਵੇ ਅਤੇ ਫੇਰ ਖਿਸਕ ਗਏ ਹੋਣ। ਮਿਲੀ ਜਾਣਕਾਰੀ ਮੁਤਾਬਕ ਗੁਰਬਖ਼ਸ਼ੀਸ਼ ਸਿੰਘ 2 ਢਾਈ ਵਜੇ ਗੱਡੀ ਵਿੱਚ ਤੇਲ ਪਵਾਉਣ ਲਈ ਆਪਣੀ ਮਾਂ ਤੋਂ 500 ਰੁਪਏ ਲੈ ਕੇ ਦੁਸਹਿਰਾ ਦੇਖਣ ਗਿਆ ਸੀ।

ਉਸ ਦੇ ਚਚੇਰੇ ਭਰਾ ਉਸ ਨੂੰ ਕੁਝ ਦੇਰ ਰੁਕ ਕੇ ਇਕੱਠੇ ਜਾਣ ਲਈ ਕਹਿੰਦੇ ਸਨ ਪਰ ਉਹ ਪਹਿਲਾਂ ਹੀ ਗੱਡੀ ਲੈ ਕੇ ਚਲਾ ਗਿਆ। 3-30 ਵਜੇ ਉਸ ਨੂੰ ਮਿ੍ਤਕ ਰੂਪ ਵਿੱਚ ਗੱਡੀ ਵਿੱਚ ਦੇਖਿਆ ਗਿਆ। ਗੁਰਬਖਸ਼ੀਸ਼ ਸਿੰਘ ਦਾ ਪਿਤਾ ਇਟਲੀ ਵਿੱਚ ਗਿਆ ਹੋਇਆ ਹੈ। ਉਸ ਨੇ ਵੀ ਕੁਝ ਸਮੇਂ ਤਕ ਆਪਣੇ ਪਿਤਾ ਕੋਲ ਇਟਲੀ ਚਲਾ ਜਾਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮ੍ਰਿਤਕ ਦੀ ਮਾਂ ਦੀ ਮੰਗ ਹੈ ਕਿ ਜਿਸ ਕਿਸੇ ਨੇ ਵੀ ਉਸ ਦੇ ਪੁੱਤਰ ਨਾਲ ਅਜਿਹਾ ਕੀਤਾ ਹੈ

ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ। ਮਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪੁੱਤਰ ਨਾਲ ਕਿਸੇ ਨੇ ਧੱ ਕਾ ਕੀਤਾ ਹੈ। ਦੂਜੇ ਪਾਸੇ ਪਿੰਡ ਵਿਚ ਅਮਲ ਪਦਾਰਥ ਆਮ ਵਿਕਣ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਕਈ ਨੌਜਵਾਨ ਇਸ ਦੀ ਵਰਤੋਂ ਦੇ ਆਦੀ ਹੋ ਚੁੱਕੇ ਹਨ। ਕੁਝ ਲੋਕਾਂ ਨੂੰ ਸਰਕਾਰਾਂ ਨਾਲ ਸ਼ਿਕਵਾ ਹੈ ਕਿ ਅਮਲ ਪਦਾਰਥ ਦੀ ਵਿਕਰੀ ਨੂੰ ਠੱਲ੍ਹ ਨਹੀਂ ਪਾਈ ਜਾ ਰਹੀ।

Leave a Reply

Your email address will not be published. Required fields are marked *