ਅਮਰੀਕਾ ਦੀ ਗੋਰੀ ਨੂੰ ਪਸੰਦ ਆਇਆ 30 ਸਾਲ ਛੋਟਾ ਆਦੀ ਵਾਸੀ ਮੁੰਡਾ, ਕਰਵਾਇਆ ਵਿਆਹ

ਦਿਲ ਦਰਿਆ, ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਦਿਲ ਤੇ ਕਿਸੇ ਦਾ ਜ਼ੋਰ ਨਹੀਂ। ਪਿਆਰ ਦੇ ਰਸਤੇ ਵਿੱਚ ਧਰਮ, ਜਾਤ, ਰੰਗ ਅਤੇ ਉਮਰ ਕੋਈ ਮਾਅਨੇ ਨਹੀਂ ਰੱਖਦੇ। ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ। ਅਸੀਂ ਗੱਲ ਕਰਦੇ ਹਾਂ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ 60 ਸਾਲਾ ਔਰਤ ਡੇਬੋਰਾਹ ਦੀ। ਜਿਸ ਨੇ ਤਨਜ਼ਾਨੀਆ ਦੇ ਰਹਿਣ ਵਾਲੇ ਮਾਸਾਈ ਕਬੀਲੇ ਦੇ ਲੜਕੇ 30 ਸਾਲਾ ਸੀਤੋਤੀ ਬਾਬੂ ਨਾਲ ਵਿਆਹ ਕਰਵਾ ਲਿਆ ਹੈ। ਹਾਲਾਂਕਿ ਡੇਬੋਰਾਹ 2 ਧੀਆਂ ਅਤੇ ਇਕ ਪੁੱਤਰ ਦੀ ਮਾਂ ਹੈ।

ਉਸ ਦੀ ਵੱਡੀ ਧੀ ਟਿਫਨੀ ਦੀ ਉਮਰ 32 ਸਾਲ, ਛੋਟੀ ਧੀ ਰੌਇਸ ਦੀ ਉਮਰ 30 ਸਾਲ ਅਤੇ ਪੁੱਤਰ ਸ਼ੈਰਿਕ ਦੀ ਉਮਰ 27 ਸਾਲ ਹੈ। ਉਹ ਆਪਣੀ ਧੀ ਰੌਇਸ ਨਾਲ 14 ਹਜ਼ਾਰ ਕਿਲੋਮੀਟਰ ਦੂਰ ਅਫਰੀਕਾ ਦੇ ਤਨਜ਼ਾਨੀਆ ਵਿੱਚ ਘੁੰਮਣ ਗਈ ਸੀ। ਇਹ ਅਕਤੂਬਰ 2017 ਦੀ ਗੱਲ ਹੈ। ਉੱਥੇ ਉਨ੍ਹਾਂ ਨੇ ਪਹਿਲੀ ਵਾਰ ਮਾਸਾਈ ਕਬੀਲੇ ਦੇ ਜ਼ਾਂਜ਼ੀਬੀਰ ਬੀਚ ਤੇ ਸੈਰ ਕਰਦੇ ਵਕਤ ਕੁਝ ਲੋਕਾਂ ਨੂੰ ਦੇਖਿਆ। ਜੋ ਮਾਸਾਈ ਕਬੀਲੇ ਨਾਲ ਸਬੰਧਤ ਸਨ। ਡੇਬੋਰਾਹ ਨੇ ਉਨ੍ਹਾਂ ਨਾਲ ਫੋਟੋ ਖਿਚਵਾਈ। ਇਨ੍ਹਾਂ ਵਿੱਚ 30 ਸਾਲ ਦਾ ਸੀਤੋਤੀ ਬਾਬੂ ਨਾਮ ਦਾ ਇਕ ਨੌਜਵਾਨ ਵੀ ਸੀ।

ਉਸ ਨੇ ਡੇਬੋਰਾਹ ਨੂੰ ਆਪਣਾ ਨੰਬਰ ਦਿੱਤਾ ਅਤੇ ਫੋਟੋ ਭੇਜਣ ਲਈ ਕਿਹਾ। ਇਹ ਨੌਜਵਾਨ ਮਨ ਹੀ ਮਨ ਡੇਬੋਰਾਹ ਨੂੰ ਪਿਆਰ ਕਰਨ ਲੱਗਾ। ਕੁਝ ਦੇਰ ਡੇਬੋਰਾਹ ਆਪਣੀ ਧੀ ਸਮੇਤ ਅਫ਼ਰੀਕਾ ਵਿੱਚ ਰਹੀ। ਇਨ੍ਹਾਂ ਦਿਨਾਂ ਵਿਚ ਸੀਤੋਤੀ ਬਾਬੂ ਅਕਸਰ ਹੀ ਡੇਬੋਰਾਹ ਨੂੰ ਮਿਲਦਾ ਰਿਹਾ। ਇਸ ਤੋਂ ਬਾਅਦ ਡੇਬੋਰਾਹ ਆਪਣੀ ਧੀ ਸਮੇਤ ਵਾਪਸ ਕੈਲੀਫੋਰਨੀਆ ਮੁੜ ਆਈ। ਹੁਣ ਸੀਤੋਤੀ ਬਾਬੂ ਦਾ ਡੇਬੋਰਾਹ ਨੂੰ ਫੋਨ ਆਉਣ ਲੱਗਾ। ਉਸ ਨੇ ਫੋਨ ਤੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਦਿੱਤਾ ਅਤੇ ਡੇਬੋਰਾਹ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ।

ਡੇਬੋਰਾਹ ਨੇ ਆਪਣੀਆਂ ਦੋਵੇਂ ਧੀਆਂ ਅਤੇ ਪੁੱਤਰ ਨਾਲ ਸਲਾਹ ਕੀਤੀ। ਬੱਚਿਆਂ ਵੱਲੋਂ ਸਹਿਮਤੀ ਦੇਣ ਤੋਂ ਬਾਅਦ ਦਸੰਬਰ 2017 ਵਿੱਚ ਡੇਬੋਰਾਹ ਦੁਬਾਰਾ ਤਨਜ਼ਾਨੀਆ ਚਲੀ ਗਈ ਅਤੇ ਸੀਤੋਤੀ ਬਾਬੂ ਨਾਲ ਰਹਿਣ ਲੱਗੀ। ਜੁਲਾਈ 2022 ਵਿੱਚ ਇਨ੍ਹਾਂ ਨੇ ਵਿਆਹ ਕਰ ਲਿਆ। ਭਾਵੇਂ ਇੱਥੇ ਬਿਜਲੀ ਦੀ ਅਣਹੋਂਦ ਹੈ ਪਰ ਫੇਰ ਵੀ ਡੇਬੋਰਾਹ ਇਸ ਨੌਜਵਾਨ ਸੀਤੋਤੀ ਬਾਬੁੂ ਨਾਲ ਖੁਸ਼ੀ ਖੁਸ਼ੀ ਰਹਿ ਰਹੀ ਹੈ।

Leave a Reply

Your email address will not be published. Required fields are marked *