ਝੂਲੇ ਚ ਬੈਠੇ ਹੱਸਦੇ ਖੇਡਦੇ ਨੌਜਵਾਨ ਨੂੰ ਲੱਗਿਆ ਕਰੰਟ, ਸਕਿੰਟਾਂ ਚ ਬੁੱਝ ਗਿਆ ਘਰ ਦਾ ਚਿਰਾਗ

ਲੁਧਿਆਣਾ ਦੇ ਵਰਧਮਾਨ ਨੇਡ਼ੇ ਲੱਗੇ ਝੂਲਾ ਮੇਲੇ ਵਿਚ ਇਕ ਨੌਜਵਾਨ ਦੀ ਜਾਨ ਚਲੀ ਗਈ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਉਮਰ 22 ਸਾਲ ਵਜੋਂ ਹੋਈ ਹੈ। ਮ੍ਰਿਤਕ ਦੇ ਸਾਥੀਆਂ ਦਾ ਮੰਨਣਾ ਹੈ ਕਿ ਗਗਨਦੀਪ ਸਿੰਘ ਦੀ ਜਾਨ ਝੂਲੇ ਵਿੱਚ ਕਰੰਟ ਆਉਣ ਕਾਰਨ ਗਈ ਹੈ। ਦੂਜੇ ਪਾਸੇ ਮੇਲੇ ਦੇ ਠੇਕੇਦਾਰ ਵੱਲੋਂ ਇਨ੍ਹਾਂ ਦੋ ਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ। ਠੇਕੇਦਾਰ ਦਾ ਮੰਨਣਾ ਹੈ ਕਿ ਨੌਜਵਾਨ ਅਮਲ ਦੀ ਲੋਰ ਵਿੱਚ ਸੀ। ਉਸ ਨੂੰ ਉ ਲ ਟੀ ਆਈ ਹੈ ਅਤੇ ਫਿਰ ਦੌਰਾ ਪੈਣ ਨਾਲ ਉਸ ਦੀ ਜਾਨ ਚਲੀ ਗਈ।

ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਇਹ ਮੇਲਾ ਦੁਸਹਿਰੇ ਤੋਂ ਪਹਿਲਾਂ ਦਾ ਲੱਗਾ ਹੋਇਆ ਹੈ। ਮੇਲੇ ਵਿੱਚ ਲੋਕ ਝੂਲੇ ਤੇ ਬੈਠ ਕੇ ਝੂਟਦੇ ਹਨ। ਮ੍ਰਿਤਕ ਦੇ ਸਾਥੀ ਦੋਸ਼ ਲਗਾ ਰਹੇ ਹਨ ਕਿ ਜਦੋਂ ਉਹ ਝੂਲੇ ਵਿਚ ਬੈਠੇ ਸਨ ਤਾਂ ਵੀ ਝੂਲੇ ਵਿੱਚ ਹਲਕਾ ਕਰੰਟ ਸੀ। 2 ਗੇੜੇ ਆਉਣ ਤੋਂ ਬਾਅਦ ਨੌਜਵਾਨ ਨੂੰ ਕ ਰੰ ਟ ਲੱਗਾ ਅਤੇ ਉਹ ਝੂਲੇ ਤੋਂ ਹੇਠਾਂ ਡਿੱਗ ਗਿਆ। 112 ਨੰਬਰ ਤੇ ਫੋਨ ਕਰਨ ਤੇ ਜਦੋਂ ਪੁਲਿਸ ਜਾਂ ਐਂ ਬੂ ਲੈਂ ਸ ਨਹੀਂ ਆਈ ਤਾਂ ਉਹ ਖੁਦ ਹੀ ਮੁੰਡੇ ਨੂੰ ਹਸਪਤਾਲ ਲੈ ਗਏ।

ਇਕਾਈ ਹਸਪਤਾਲ ਵਿੱਚ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਮੇਲਾ ਪ੍ਰਬੰਧਕਾਂ ਦਾ ਤਰਕ ਹੈ ਕਿ ਝੂਲੇ ਵਿੱਚ ਲਗਭਗ 100 ਵਿਅਕਤੀ ਬੈਠੇ ਸਨ। ਜੇਕਰ ਕ ਰੰ ਟ ਲੱਗਦਾ ਤਾਂ ਸਭ ਨੂੰ ਹੀ ਲੱਗਦਾ। ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨ ਦਾ ਰੂ ਦੀ ਲੋਰ ਵਿੱਚ ਝੂਲੇ ਵਿੱਚ ਬੈਠ ਗਿਆ। ਉਹ ਸਹੀ ਸਲਾਮਤ ਝੂਲੇ ਤੋਂ ਹੇਠ ਉਤਰਿਆ ਹੈ। ਹੇਠ ਉਤਰ ਕੇ ਉਸ ਨੂੰ ਉਲਟੀ ਆਈ। ਉਸ ਦੀ ਜਾਨ ਦੌ ਰਾ ਪੈਣ ਕਾਰਨ ਗਈ ਹੈ। ਉਨ੍ਹਾਂ ਨੇ ਤਾਂ ਆਪਣੇ ਵੱਲੋਂ ਮੈਡੀਕਲ ਅਤੇ ਐਂ ਬੂ ਲੈਂ ਸ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਇਹ ਵਿਅਕਤੀ ਖੁਦ ਹੀ ਮੁੰਡੇ ਨੂੰ ਹਸਪਤਾਲ ਲੈ ਗਏ।

ਉਨ੍ਹਾਂ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ। ਇੱਥੇ ਦੱਸਣਾ ਬਣਦਾ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਹਸਪਤਾਲ ਵਿੱਚ ਰੱਖੀ ਗਈ ਹੈ। ਪੋ ਸ ਟ ਮਾ ਰ ਟ ਮ ਹੋਣ ਤੋਂ ਬਾਅਦ ਰਿਪੋਰਟ ਆਉਣ ਤੇ ਹੀ ਜਾਨ ਜਾਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋਵੇਂ ਧਿਰਾਂ ਆਪਣੀਆਂ ਆਪਣੀਆਂ ਦਲੀਲਾਂ ਦੇ ਰਹੀਆਂ ਹਨ। ਸਚਾਈ ਤਾਂ ਡਾਕਟਰੀ ਰਿਪੋਰਟ ਤੋਂ ਹੀ ਸਾਹਮਣੇ ਆਵੇਗੀ। ਹੋਰ  ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *