ਖੁਸ਼ੀ ਖੁਸ਼ੀ ਘਰ ਨੂੰ ਵਾਪਿਸ ਆ ਰਹੇ ਤਾਏ ਭਤੀਜੇ ਦੀ ਟਰੈਕਟਰ ਟੱਕਰ ਚ ਹੋਈ ਮੋਤ

ਲਹਿਰਾਗਾਗਾ ਦੇ ਮੂਨਕ ਨੇੜੇ ਪਿੰਡ ਬੁਸ਼ਹਿਰਾ ਦੇ 2 ਵਿਅਕਤੀ ਇਕ ਸੜਕ ਹਾਦਸੇ ਵਿੱਚ ਅੱਖਾਂ ਮੀਟ ਗਏ ਹਨ। ਇਹ ਰਿਸ਼ਤੇ ਵਿਚ ਤਾਇਆ ਭਤੀਜਾ ਦੱਸੇ ਜਾਂਦੇ ਹਨ। ਨਾਜਰ ਸਿੰਘ ਪੁੱਤਰ ਹਰਦੇਵ ਸਿੰਘ ਅਤੇ ਉਸ ਦਾ 17 ਸਾਲ ਦਾ ਭਤੀਜਾ ਅਮਨਜੋਤ ਸਿੰਘ ਮੰਡੀ ਵਿੱਚ ਝੋਨੇ ਦੀ ਫਸਲ ਵੇਚ ਕੇ ਸਵਰਾਜ ਟਰੈਕਟਰ ਤੇ ਵਾਪਸ ਆਪਣੇ ਘਰ ਨੂੰ ਪਿੰਡ ਬੁਸ਼ਹਿਰਾ ਨੂੰ ਜਾ ਰਹੇ ਸਨ। ਰਸਤੇ ਵਿੱਚ ਇਨ੍ਹਾਂ ਦੀ ਸੀਮਿੰਟ ਲਿਜਾ ਰਹੇ ਸੋਨਾਲੀਕਾ ਟਰੈਕਟਰ ਨਾਲ ਟੱਕਰ ਹੋ ਗਈ।

ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਹਸਪਤਾਲ ਵਿਚ ਰਖਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਨਾਜਰ ਸਿੰਘ ਅਤੇ ਅਮਨਜੋਤ ਸਿੰਘ ਫ਼ਸਲ ਵੇਚ ਕੇ ਸਵਰਾਜ ਟਰੈਕਟਰ ਤੇ ਆਪਣੇ ਪਿੰਡ ਨੂੰ ਆ ਰਹੇ ਸਨ। ਉਨ੍ਹਾਂ ਨੇ 10 ਥੈਲੇ ਸੀਮਿੰਟ ਵੀ ਰੱਖਿਆ ਹੋਇਆ ਸੀ। ਪਿੰਡ ਦੇ ਨੇੜੇ ਹੀ ਸੀਮਿੰਟ ਲੈ ਕੇ ਜਾ ਰਿਹਾ ਸੋਨਾਲੀਕਾ ਟਰੈਕਟਰ ਇਨ੍ਹਾਂ ਦੇ ਟਰੈਕਟਰ ਨਾਲ ਟਕਰਾ ਗਿਆ। ਜਿਸ ਨਾਲ ਤਾਏ ਭਤੀਜੇ ਦੀ ਜਾਨ ਚਲੀ ਗਈ।

ਇਸ ਵਿਅਕਤੀ ਦੀ ਮੰਗ ਹੈ ਕਿ ਸੋਨਾਲੀਕਾ ਟਰੈਕਟਰ ਵਾਲੇ ਨੂੰ ਲੱਭ ਕੇ ਉਸ ਤੇ ਕਾਰਵਾਈ ਕੀਤੀ ਜਾਵੇ। ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਨਾਜਰ ਸਿੰਘ ਪੁੱਤਰ ਹਰਦੇਵ ਸਿੰਘ ਅਤੇ ਅਮਨਜੋਤ ਸਿੰਘ ਦੋਵੇਂ ਵਾਸੀ ਪਿੰਡ ਬੁਸ਼ਹਿਰਾ ਨੂੰ ਉਨ੍ਹਾਂ ਕੋਲ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਜਦੋਂ ਇਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਤੋਂ ਕੁਝ ਮਿੰਟ ਪਹਿਲਾਂ ਇਨ੍ਹਾਂ ਦੀ ਜਾਨ ਜਾ ਚੁੱਕੀ ਸੀ। ਡਾਕਟਰ ਦੇ ਦੱਸਣ ਮੁਤਾਬਕ ਜਿਹੜੇ ਵਿਅਕਤੀ ਇਨ੍ਹਾਂ ਨੂੰ ਲੈ ਕੇ ਆਏ ਸਨ, ਉਨ੍ਹਾਂ ਨੇ ਦੱਸਿਆ ਹੈ ਕਿ 2 ਟਰੈਕਟਰਾਂ ਵਿਚਕਾਰ ਹਾਦਸਾ ਹੋਇਆ ਹੈ।

ਜਿਸ ਨਾਲ ਇਹ ਦੋਵੇਂ ਟਰੈਕਟਰ ਦੇ ਥੱਲੇ ਆ ਗਏ ਸਨ। ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਮਿ੍ਤਕ ਦੇਹਾਂ ਮੋ ਰ ਚ ਰੀ ਵਿਚ ਰਖਵਾ ਦਿੱਤੀਆਂ ਗਈਆਂ ਹਨ। ਜਦੋਂ ਵੀ ਪੁਲਿਸ ਵੱਲੋਂ ਪੇਪਰ ਭੇਜੇ ਗਏ ਤਾਂ ਇਨ੍ਹਾਂ ਦਾ ਪੋ ਸ ਟ ਮਾ ਰ ਟ ਮ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਬੁਸ਼ਹਿਰਾ ਨੇਡ਼ੇ 2 ਟਰੈਕਟਰਾਂ ਵਿਚਕਾਰ ਹੋਈ ਟੱਕਰ ਕਾਰਨ 2 ਜਾਨਾਂ ਚਲੀਆਂ ਗਈਆਂ ਹਨ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *