ਜਰਮਨੀ ਜਾਣ ਵਾਲੇ ਭਾਰਤੀਆਂ ਲਈ ਵੱਡੀ ਖਬਰ, ਵਿਦਿਆਰਥੀਆਂ ਲਈ ਚੰਗੀ ਅਪਡੇਟ

ਇਹ ਖ਼ਬਰ ਉਨ੍ਹਾਂ ਭਾਰਤੀਆਂ ਲਈ ਹੈ, ਜਿਹੜੇ ਜਰਮਨੀ ਜਾਣ ਦੇ ਚਾਹਵਾਨ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਰਤੀਆਂ ਲਈ ਵੀਜ਼ਾ ਫੀਸ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਮੁੰਬਈ ਸਥਿਤ ਜਰਮਨ ਕੌਂਸਲੇਟ ਵੱਲੋਂ ਕੀਤਾ ਗਿਆ ਹੈ। ਜਿਸ ਅਧੀਨ ਭਾਰਤੀਆਂ ਲਈ ਸ਼ੈੰਗੇਨ ਵੀਜ਼ਾ ਅਤੇ ਰਾਸ਼ਟਰੀ ਵੀਜ਼ਾ ਫੀਸ ਵਿੱਚ ਕਟੌਤੀ ਕੀਤੀ ਗਈ ਹੈ। ਸ਼ੈਂਗੇਨ ਵੀਜ਼ੇ ਵਾਲਾ ਕੋਈ ਭਾਰਤੀ ਨਾਗਰਿਕ ਜਰਮਨ ਵਿਚ ਵੱਧ ਤੋਂ ਵੱਧ 90 ਦਿਨਾਂ ਲਈ ਠਹਿਰ ਸਕਦਾ ਹੈ।

ਇਸ ਵੀਜ਼ਾ ਦੀ ਵਰਤੋਂ ਸੈਰ ਸਪਾਟਾ ਜਾਂ ਵਪਾਰਕ ਉਦੇਸ਼ ਲਈ ਕੀਤੀ ਜਾਂਦੀ ਹੈ। ਸ਼ੈਂਗਨ ਵੀਜ਼ਾ ਧਾਰਕ ਨੂੰ ਯੂਰਪੀਅਨ ਯੂਨੀਅਨ ਦੇ ਹਰ ਮੁਲਕ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ। ਇਹ ਵੀਜ਼ਾ ਹਾਸਲ ਕਰਨ ਲਈ ਯੂਰਪੀਅਨ ਯੂਨੀਅਨ ਦੇ ਕਿਸੇ ਵੀ ਮੁਲਕ ਦੇ ਦੂਤਘਰ ਵਿਖੇ ਅਰਜ਼ੀ ਦਿੱਤੀ ਜਾ ਸਕਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਦਾ ਪ੍ਰੋਸੈਸਿੰਗ ਸਮਾਂ 15 ਦਿਨ ਹੈ। ਇਸ ਲਈ ਯਾਤਰਾ ਕਰਨ ਤੋਂ ਘੱਟ ਤੋਂ ਘੱਟ 15 ਦਿਨ ਪਹਿਲਾਂ ਅਰਜ਼ੀ ਦਿੱਤੀ ਜਾਣੀ ਚਾਹੀਦੀ ਹੈ।

ਰਾਸ਼ਟਰੀ ਵੀਜ਼ਾ ਦੀ ਮਿਆਦ ਲੰਮੀ ਹੁੰਦੀ ਹੈ। ਰਾਸ਼ਟਰੀ ਵੀਜ਼ਾਧਾਰਕ ਜਰਮਨੀ ਪੜ੍ਹਾਈ ਕਰਨ ਦੇ ਉਦੇਸ਼ ਨਾਲ ਜਾਂਦੇ ਹਨ। ਬਾਲਗਾਂ ਲਈ ਸ਼ੈਂਗੇਨ ਵੀਜ਼ਾ ਫੀਸ ਇਸ ਸਮੇਂ 80 ਯੂਰੋ ਹੈ। ਜੋ ਕਿ ਭਾਰਤੀ 6400 ਰੁਪਏ ਦੇ ਬਰਾਬਰ ਹੈ। ਨਾਬਾਲਗਾਂ ਲਈ ਇਹ ਫੀਸ 40 ਯੂਰੋ ਭਾਵ 3200 ਰੁਪਏ ਹੈ। ਰਾਸ਼ਟਰੀ ਵੀਜ਼ਾ ਫ਼ੀਸ ਬਾਲਗਾਂ ਲਈ 75 ਯੂਰੋ ਭਾਵ 6 ਹਜ਼ਾਰ ਰੁਪਏ ਹੈ ਅਤੇ ਨਾਬਾਲਗਾਂ ਲਈ 3 ਹਜ਼ਾਰ ਰੁਪਏ ਹੈ। ਜਰਮਨ ਦੀ ਯਾਤਰਾ ਕਰਨ ਦੇ ਚਾਹਵਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਨਵੇਂ ਵੇਰਵੇ ਦੀ ਜਾਂਚ ਕੀਤੀ ਜਾਵੇ।

Leave a Reply

Your email address will not be published. Required fields are marked *