ਧੀਆਂ ਕਰ ਰਹੀਆਂ ਸੀ ਆਪਣੇ ਪਿਤਾ ਦੀ ਉਡੀਕ, ਪਿਓ ਤੇ ਚੜਾਤੀ ਤੂੜੀ ਵਾਲੀ ਟਰਾਲੀ

ਗੜ੍ਹਸ਼ੰਕਰ ਤੋਂ ਤੂੜੀ ਵਾਲੀ ਇਕ ਟਰਾਲੀ ਅਤੇ ਕੈਂਟਰ ਦੇ ਟਕਰਾਉਣ ਨਾਲ ਕੈਂਟਰ ਚਾਲਕ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਕੈਂਟਰ ਚਾਲਕ ਦੀ ਉਮਰ 35 ਸਾਲ ਸੀ ਅਤੇ ਉਸ ਦੀ ਪਛਾਣ ਬਲਜੀਤ ਸਿੰਘ ਪੁੱਤਰ ਬਚਨ ਸਿੰਘ ਵਜੋਂ ਹੋਈ ਹੈ। ਮ੍ਰਿਤਕ 5-6 ਧੀਆਂ ਦਾ ਪਿਤਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਟਰਾਲੀ ਵਾਲਾ ਮੌਕੇ ਤੋਂ ਦੌੜ ਗਿਆ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਗੱਡੀ ਹੁਸ਼ਿਆਰਪੁਰ ਵੱਲ ਨੂੰ ਜਾ ਰਹੀ ਸੀ ਜਦਕਿ ਟਰਾਲੀ ਪੇਪਰ ਮਿੱਲ ਸੈਲਾ ਖੁਰਦ ਨੂੰ ਜਾ ਰਹੀ ਸੀ।

ਉਨ੍ਹਾਂ ਦਾ ਸਾਹਮਣੇ ਹੀ ਫਾਰਮ ਹੈ। ਖੜਕਾ ਸੁਣ ਕੇ ਉਹ ਤੁਰੰਤ ਮੌਕੇ ਤੇ ਪਹੁੰਚੇ। ਇਸ ਵਿਅਕਤੀ ਦਾ ਕਹਿਣਾ ਹੈ ਕਿ ਟਰਾਲੀ ਅਤੇ ਕੈਂਟਰ ਵਿਚ ਟੱਕਰ ਹੋਈ ਹੈ। ਉਨ੍ਹਾਂ ਨੇ ਟਰੱਕ ਡਰਾਈਵਰ ਨੂੰ ਬਾਹਰ ਕੱਢਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਮੌਕੇ ਤੇ ਐਂਬੂਲੈਂਸ ਜਾਂ ਪੁਲਿਸ ਨਹੀਂ ਪਹੁੰਚੀ। ਡਰਾਈਵਰਾਂ ਦੀ ਮਦਦ ਨਾਲ ਹੀ ਉਨ੍ਹਾਂ ਨੇ ਕੈਂਟਰ ਚਾਲਕ ਨੂੰ ਬਾਹਰ ਕੱਢਿਆ। ਉਸ ਸਮੇਂ ਉਹ ਜਿਊਂਦਾ ਸੀ ਪਰ ਬਾਅਦ ਵਿੱਚ ਅੱਖਾਂ ਮੀਟ ਗਿਆ। ਇਸ ਵਿਅਕਤੀ ਦਾ ਮੰਨਣਾ ਹੈ ਕਿ ਇਸ ਸੜਕ ਤੇ ਦਰੱਖਤ ਬਹੁਤ ਨੀਵੇਂ ਹਨ।

ਹੋ ਸਕਦਾ ਹੈ ਟਰਾਲੀ ਵਾਲਾ ਆਪਣੀ ਟਰਾਲੀ ਦੇ ਤੂੜੀ ਦੇ ਭੁੰਗ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਵੇ ਅਤੇ ਹਾਦਸਾ ਵਾਪਰ ਗਿਆ ਹੋਵੇ। ਜਸਪਾਲ ਤਲਵੰਡੀ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਕੈਂਟਰ ਵਾਲਾ ਵੈਸ਼ਨੂੰ ਆਦਮੀ ਹੈ। ਟਰਾਲੀ ਵਾਲੇ ਨੇ ਆਪਣੀ ਟਰਾਲੀ ਗੱਡੀ ਨਾਲ ਟਕਰਾ ਦਿੱਤੀ ਹੈ। ਗੱਡੀ ਚਾਲਕ ਮੌਕੇ ਤੇ ਹੀ ਦਮ ਤੋੜ ਗਿਆ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਜਸਪਾਲ ਤਲਵੰਡੀ ਦੇ ਦੱਸਣ ਮੁਤਾਬਕ ਬਲਜੀਤ ਸਿੰਘ ਦੀਆਂ 5-6 ਧੀਆਂ ਹਨ। ਸਥਾਨਕ ਜਨਤਾ ਅਤੇ ਪੁਲਿਸ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ।

ਉਸ ਦਾ ਮੰਨਣਾ ਹੈ ਕਿ ਰਾਤ ਸਮੇਂ ਤੂੜੀ ਵਾਲੀਆਂ ਟਰਾਲੀਆਂ ਦੇ ਬਾਹਰਲੇ ਪਾਸੇ ਨੂੰ ਵੱਡੇ ਵੱਡੇ ਭੂੰਗ ਕੱਢ ਕੇ ਤੂੜੀ ਲਿਜਾਈ ਜਾਂਦੀ ਹੈ। ਜਿਸ ਨਾਲ ਹਾਦਸੇ ਵਾਪਰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਰਾਤ ਸਮੇਂ ਇਸ ਤਰ੍ਹਾਂ ਟਰਾਲੀਆਂ ਦਾ ਜਾਣਾ ਬੰਦ ਕੀਤਾ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਬਲਜੀਤ ਸਿੰਘ ਪੁੱਤਰ ਬਚਨ ਸਿੰਘ ਕੈਂਟਰ ਤੇ ਆ ਰਿਹਾ ਸੀ। ਜਿਸ ਦੀ ਤੂੜੀ ਵਾਲੀ ਟਰਾਲੀ ਨਾਲ ਟੱਕਰ ਹੋਈ ਹੈ। ਕੈੰਟਰ ਟਰਾਲੀ ਵਿੱਚ ਲੱਗ ਗਿਆ ਅਤੇ ਕੈਂਟਰ ਚਾਲਕ ਦੀ ਜਾਨ ਚਲੀ ਗਈ। ਟਰਾਲੀ ਵਾਲੇ ਨਾਮਲੂਮ ਵਿਅਕਤੀ ਤੇ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *