ਪੰਜਾਬੀ ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਨਾਮੀ ਕਲਾਕਾਰ ਦਾ ਹੋਇਆ ਦੇਹਾਂਤ

ਗੀਤਕਾਰ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਗੀਤਕਾਰਾਂ ਦੀ ਸਾਡੇ ਸੱਭਿਆਚਾਰ ਨੂੰ ਵੱਡੀ ਦੇਣ ਹੈ। ਜਦੋਂ ਕੋਈ ਗੀਤਕਾਰ ਵਧੀਆ ਗੀਤਾਂ ਦੀ ਰਚਨਾ ਕਰਦਾ ਹੈ ਤਾਂ ਉਸ ਨੂੰ ਲੰਬੇ ਸਮੇਂ ਤਕ ਜਾਣਿਆ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਵੇਂ ‘ਅੱਜ ਦੇਵ ਥਰੀਕੇਵਾਲਾ’ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਅੱਜ ਵੀ ਉਨ੍ਹਾਂ ਦਾ ਨਾਮ ਚੱਲਦਾ ਹੈ। ਬਾਬੂ ਸਿੰਘ ਮਾਨ ਨੇ ਵੀ ਪੰਜਾਬੀ ਸੱਭਿਆਚਾਰ ਨੂੰ ਵੱਡੀ ਗਿਣਤੀ ਵਿੱਚ ਗੀਤ ਲਿਖ ਕੇ ਦਿੱਤੇ।

ਅੱਜ ਅਸੀਂ ਗੱਲ ਕਰਦੇ ਹਾਂ ਗੀਤਕਾਰ ਗੁਰਜੰਟ ਘਨੌਰ ਦੀ। ਜੋ ਭਰ ਜਵਾਨੀ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। ਗੁਰਜੰਟ ਘਨੌਰ ਦਾ ਗਾਣਾ, ਤੂੰ ਵਿਦਾ ਹੋਇਓਂ ਦਿਲ ਤੇ ਉਦਾਸੀ ਛਾ ਗਈ, ਪੀ ੜ ਦਿਲ ਵਾਲੀ ਬੂੰਦ ਬਣ ਅੱਖੀਆਂ ਚ ਆ ਗਈ, ਬਹੁਤ ਜ਼ਿਆਦਾ ਮਸ਼ਹੂਰ ਹੋਇਆ। ਉਨ੍ਹਾਂ ਨੇ ਗੁਲਰੇਜ਼ ਅਖ਼ਤਰ, ਸੁਰਜੀਤ ਭੁੱਲਰ, ਧਰਮਪ੍ਰੀਤ, ਸੁਦੇਸ਼ ਕੁਮਾਰੀ, ਵੀਰਦਵਿੰਦਰ, ਬਲਕਾਰ ਖੇੜਕੀ, ਗੁੱਡੂ ਗਿੱਲ, ਚਮਕੌਰ ਖਾਨ ਅਤੇ ਬਲਵਿੰਦਰ ਰੱਬੀ ਆਦਿ ਅਨੇਕ ਕਲਾਕਾਰਾਂ ਨੂੰ ਆਪਣੇ ਗਾਣੇ ਲਿਖ ਕੇ ਦਿੱਤੇ। ਇਨ੍ਹਾਂ ਕਲਾਕਾਰਾਂ ਦੀ ਆਵਾਜ਼ ਵਿੱਚ ਇਹ ਗਾਣੇ ਸਰੋਤਿਆਂ ਨੇ ਬਹੁਤ ਪਸੰਦ ਕੀਤੇ।

ਜਿਸ ਨਾਲ ਗੁਰਜੰਟ ਘਨੌਰ ਦੀ ਗੀਤਕਾਰ ਵਜੋਂ ਪਛਾਣ ਬਣ ਗਈ ਪਰ ਧਰਮਪ੍ਰੀਤ ਦਾ ਤੁਰ ਜਾਣਾ ਗੁਰਜੰਟ ਘਨੌਰ ਸਹਾਰ ਨਹੀਂ ਸਕਿਆ। ਉਸ ਦੇ ਹਾਸੇ ਖੁੱਸ ਗਏ। ਉਹ ਚੁੱਪ ਚੁੱਪ ਰਹਿਣ ਲੱਗਾ। ਅਖੀਰ ਆਪ ਵੀ ਧਰਮਪ੍ਰੀਤ ਨੂੰ ਯਾਦ ਕਰਦਾ ਹੋਇਆ ਇਸ ਦੁਨੀਆਂ ਤੋਂ ਤੁਰ ਗਿਆ। ਉਨ੍ਹਾਂ ਦੇ ਪ੍ਰਸੰਸਕਾਂ ਵਿਚ ਸੋਗ ਦੀ ਲਹਿਰ ਹੈ। ਗੁਰਜੰਟ ਘਨੌਰ ਦੇ ਤੁਰ ਜਾਣ ਨਾਲ ਪੰਜਾਬੀ ਸੱਭਿਆਚਾਰ ਨੂੰ ਵੱਡਾ ਘਾਟਾ ਪਿਆ ਹੈ।

Leave a Reply

Your email address will not be published. Required fields are marked *