ਬਾਰਿਸ਼ ਨੂੰ ਲੈ ਕੇ ਆ ਗਈ ਵੱਡੀ ਅਪਡੇਟ, ਇਸ ਤਰੀਕ ਤੱਕ ਪਵੇਗਾ ਮੀਂਹ

ਮੌਸਮ ਦਿਨ ਪ੍ਰਤੀ ਦਿਨ ਬਦਲ ਰਿਹਾ ਹੈ। ਦਿਨ ਵੇਲੇ ਤਾਂ ਕੁਝ ਗਰਮੀ ਮਹਿਸੂਸ ਹੁੰਦੀ ਹੈ ਪਰ ਰਾਤ ਨੂੰ ਮੌਸਮ ਵਧੀਆ ਹੋ ਜਾਂਦਾ ਹੈ। ਭਾਵ ਨਾ ਸਰਦੀ ਹੁੰਦੀ ਹੈ, ਨਾ ਗਰਮੀ। ਅੱਜ ਐਤਵਾਰ ਵਾਲੇ ਦਿਨ ਪੰਜਾਬ ਵਿੱਚ ਜ਼ਿਆਦਾਤਰ ਇਲਾਕੇ ਵਿੱਚ ਬੱਦਲ ਛਾਏ ਹੋਏ ਹਨ। ਜਿਸ ਦਾ ਆਕਾਰ ਪੱਛਮੀ ਗੜਬੜੀ ਨੂੰ ਦੱਸਿਆ ਜਾ ਰਿਹਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ 2 ਦਿਨ ਭਾਵ 10 ‌ਅਤੇ 11 ਸਤੰਬਰ ਨੂੰ ਪੰਜਾਬ ਦੇ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਨਾਲ ਨਾਲ ਮਾਲਵੇ ਦੇ ਵੱਖ ਵੱਖ ਹਿੱਸਿਆਂ ਵਿੱਚ

ਹਲਕੇ ਤੋਂ ਭਾਰੀ ਮੀਂਹ ਪੈ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜੇਕਰ ਮੌਸਮ ਮਾਹਿਰਾਂ ਦੇ ਅੰਦਾਜ਼ਿਆਂ ਮੁਤਾਬਕ ਇਸ ਤਰ੍ਹਾਂ ਹੁੰਦਾ ਹੈ ਤਾਂ ਸਰਦੀ ਦੀ ਸ਼ੁਰੂਆਤ ਆਮ ਨਾਲੋਂ 15 ਦਿਨ ਪਹਿਲਾਂ ਹੀ ਹੋ ਜਾਵੇਗੀ। ਦੂਜੇ ਪਾਸੇ ਝੋਨੇ ਦੀ ਫਸਲ ਪੱਕੀ ਹੋਈ ਹੈ। ਇਸ ਬਾਰਸ਼ ਦਾ ਅਸਰ ਖੇਤੀਬਾੜੀ ਤੇ ਵੀ ਪਵੇਗਾ। ਫ਼ਸਲ ਦੀ ਕਟਾਈ ਵਿੱਚ ਹੋਰ ਦੇਰੀ ਹੋਵੇਗੀ। ਮੀਂਹ ਪੈਣ ਕਾਰਨ ਖੇਤਾਂ ਵਿੱਚ ਕੰਬਾਈਨ ਨਹੀਂ ਚੱਲ ਸਕੇਗੀ। ਮੰਡੀਆਂ ਵਿਚ ਵੀ ਜ਼ਿਆਦਾਤਰ ਫ਼ਸਲ ਨੀਲੇ ਅਸਮਾਨ ਹੇਠ ਹੀ ਪਈ ਹੁੰਦੀ ਹੈ।

ਮੀਂਹ ਕਾਰਨ ਫਸਲ ਨੂੰ ਸੰਭਾਲਣਾ ਵੀ ਸੌਖਾ ਨਹੀਂ। ਇਸ ਬਾਰਸ਼ ਤੋਂ ਬਾਅਦ ਠੰਢ ਦਾ ਪ੍ਰਭਾਵ ਵਧੇਗਾ। ਜਲਦੀ ਹੀ ਗਰਮ ਕੱਪੜੇ ਕੱਢਣੇ ਪੈ ਸਕਦੇ ਹਨ। ਮਾਨਸੂਨ ਸੀਜ਼ਨ ਦੀ ਤਾਂ ਸਮਾਪਤੀ ਹੋ ਚੁੱਕੀ ਹੈ। ਇਹ ਬਾਰਸ਼ ਪੱਛਮੀ ਗੜਬੜੀ ਕਾਰ ਹੋਵੇਗੀ। ਇਸ ਤੋਂ ਪਹਿਲਾਂ ਮੌਸਮ ਮਾਹਿਰ 11 ਅਕਤੂਬਰ ਤਕ ਹਰਿਆਣਾ ਵਿੱਚ ਵੀ ਵੱਖ ਵੱਖ ਥਾਵਾਂ ਤੇ ਮੀਂਹ ਪੈਣ ਦੀ ਭਵਿੱਖ ਬਾਣੀ ਕਰ ਚੁੱਕੇ ਹਨ।

Leave a Reply

Your email address will not be published. Required fields are marked *