ਟਰਾਲੀ ਤੇ ਆਲਟੋ ਕਾਰ ਦੀ ਹੋਈ ਟੱਕਰ, 22 ਸਾਲਾ ਨੌਜਵਾਨ ਦੀ ਹੋਈ ਸੜਕ ਤੇ ਮੋਤ

ਅੱਜ ਦੇ ਯੁੱਗ ਵਿੱਚ ਹਰ ਕੋਈ ਤੇਜ਼ੀ ਨਾਲ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ। ਇਸ ਕਰਕੇ ਹਰ ਕੋਈ ਆਪਣੇ ਵਾਹਨ ਦੀ ਰਫ਼ਤਾਰ ਤੇਜ਼ ਰੱਖਦਾ ਹੈ। ਸਰਕਾਰਾਂ ਨੇ ਆਵਾਜਾਈ ਨੂੰ ਕਾਬੂ ਵਿੱਚ ਰੱਖਣ ਲਈ ਕੁਝ ਨਿਯਮ ਕਾਨੂੰਨ ਬਣਾਏ ਹਨ ਪਰ ਕਈ ਵਾਰ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਜਿਸ ਕਾਰਨ ਵੱਡੇ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾਂ ਹਾਦਸਿਆਂ ਵਿੱਚ ਕਈ ਵਾਰ ਉਸ ਵਿਅਕਤੀ ਨੂੰ ਵੀ ਖਮਿਆਜ਼ਾ ਭੁਗਤਣਾ ਪੈ ਜਾਂਦਾ ਹੈ। ਜਿਸ ਦੀ ਕੋਈ ਗਲਤੀ ਨਹੀਂ ਹੁੰਦੀ ਤਾਜ਼ਾ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ,

ਜਿੱਥੇ ਇਕ ਹਾਦਸੇ ਨੇ ਪਰਿਵਾਰ ਦਾ 23 ਸਾਲ ਦਾ ਜਵਾਨ ਚਿ ਰਾ ਗ ਹਮੇਸ਼ਾ ਲਈ ਬੁਝਾ ਦਿੱਤਾ ਨੌਜਵਾਨ ਦੀ ਮੋਤ ਦੀ ਖ਼ਬਰ ਸੁਣ ਸਾਰੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਇਹ ਹਾਦਸਾ ਟਰਾਲੀ ਅਤੇ ਕਾਰ ਦੀ ਟੱਕਰ ਨਾਲ ਹੋਇਆ। ਟਰਾਲੀ ਵਾਲਾ ਸੜਕ ਪਾਰ ਕਰਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਆਲਟੋ ਕਾਰ ਟਰਾਲੀ ਨਾਲ ਟਕਰਾ ਗਈ। ਕਾਰ ਨੂੰ ਤੁਸ਼ਾਰ ਨਾਮ ਦਾ ਨੌਜਵਾਨ ਚਲਾ ਰਿਹਾ ਸੀ। ਜਿਸ ਦੀ ਇਸ ਹਾਦਸੇ ਦੌਰਾਨ ਜਾਨ ਚਲੀ ਗਈ। ਕਾਰ ਅੱਗੇ ਤੋਂ ਬਿਲਕੁਲ ਹੀ ਖ਼ਤਮ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਆਮ ਆਦਮੀ ਪਾਰਟੀ ਦਾ ਆਗੂ ਸੀ।

ਤੁਸ਼ਾਰ ਦੀ ਮੋਤ ਦੀ ਖਬਰ ਸੁਣ ਕੇ ਰਾਜਨੀਤਕ ਸਮਾਜਿਕ ਅਤੇ ਧਾਰਮਿਕ ਲੋਕ ਉਸ ਦੇ ਪਰਿਵਾਰ ਨਾਲ ਦੁੱ ਖ ਸਾਂਝਾ ਕਰਨ ਪਹੁੰਚ ਰਹੇ ਹਨ। ਇਸ ਮੌਕੇ ਦੁੱ ਖ ਸਾਂਝਾ ਕਰਨ ਆਏ ਇਕ ਵਿਅਕਤੀ ਨੇ ਦੱਸਿਆ ਕਿ ਤੁਸ਼ਾਰ ਦੀ ਕਾਰ ਦੀ ਟਰਾਲੀ ਨਾਲ ਟੱਕਰ ਹੋ ਗਈ। ਜਿਸ ਕਰਕੇ ਉਸ ਦੀ ਜਾਨ ਚਲੀ ਗਈ। ਕਾਰ ਵਿੱਚ ਇਕੱਲਾ ਤੁਸ਼ਾਰ ਹੀ ਮੌਜੂਦ ਸੀ ਅਤੇ ਉਸ ਦੀ ਉਮਰ 22 ਸਾਲ ਸੀ। ਇਹ ਦੋ ਭਰਾ ਅਤੇ ਦੋ ਭੈਣਾਂ ਹਨ। ਟਰਾਲੀ ਵਾਲੇ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।

Leave a Reply

Your email address will not be published. Required fields are marked *