ਪੁੱਤ ਦੀ ਲਾਸ਼ ਪਿੱਛੇ ਆਹਮੋ ਸਾਹਮਣੇ ਹੋਏ ਮਾਂ ਪਿਓ, ਪੁਲਿਸ ਨੂੰ ਆਪਣੇ ਕਬਜ਼ੇ ਚ ਲੈਣੀ ਪਈ ਲਾਸ਼

ਪਤੀ ਪਤਨੀ ਦਾ ਰਿਸ਼ਤਾ ਬੜਾ ਅਹਿਮ ਹੁੰਦਾ ਹੈ। ਪਤੀ ਪਤਨੀ ਦੋਵੇਂ ਹੀ ਜ਼ਿੰਦਗੀ ਰੂਪੀ ਗੱਡੀ ਦੇ 2 ਪਹੀਏ ਹੁੰਦੇ ਹਨ। ਜੇਕਰ ਇਨ੍ਹਾਂ ਵਿੱਚੋਂ ਇੱਕ ਪਹੀਆ ਵੀ ਗ਼ਲਤ ਦਿਸ਼ਾ ਵੱਲ ਤੁਰ ਪਵੇ ਤਾਂ ਗੱਡੀ ਵੀ ਆਪਣੇ ਰਸਤੇ ਤੋਂ ਹਟ ਜਾਂਦੀ ਹੈ। ਪਤੀ ਪਤਨੀ ਦੇ ਰਿਸ਼ਤਿਆਂ ਵਿਚ ਜੇਕਰ ਮਿਠਾਸ ਨਾ ਹੋਵੇ ਤਾਂ ਇਸ ਦਾ ਖਮਿਆਜ਼ਾ ਉਨ੍ਹਾਂ ਦੇ ਬੱਚਿਆਂ ਨੂੰ ਵੀ ਭੁਗਤਣਾ ਪੈਂਦਾ ਹੈ। ਕੁਝ ਅਜਿਹਾ ਹੀ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿਥੇ ਬਾੜਮੇਰ ਜ਼ਿਲ੍ਹੇ ਵਿਚ ਉਸ ਸਮੇਂ ਹਾਲਾਤ ਅਜੀਬ ਬਣ ਗਏ।

ਜਦੋਂ 8 ਸਾਲਾ ਬੱਚੇ ਦੇ ਅੰਤਮ ਸਸ ਕਾ ਰ ਨੂੰ ਲੈ ਕੇ ਮਾਂ ਬਾਪ ਆਹਮੋ ਸਾਹਮਣੇ ਹੋ ਗਏ। ਬੱਚੇ ਦੀ ਮਾਂ ਆਪਣੇ ਪੁੱਤਰ ਦਾ ਸਸਕਾਰ ਆਪਣੇ ਪੇਕੇ ਪਿੰਡ ਕਰਵਾਉਣਾ ਚਾਹੁੰਦੀ ਹੈ। ਜਦਕਿ ਪਿਤਾ ਆਪਣੇ ਪੁੱਤਰ ਦੀ ਦੇਹ ਦਾ ਸਸਕਾਰ ਆਪਣੇ ਪਿੰਡ ਕਰਵਾਉਣਾ ਚਾਹੁੰਦਾ ਹੈ। ਮਾਮਲਾ ਵਧਦਾ ਦੇਖ ਪੁਲੀਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਮੋ ਰ -ਚ ਰੀ ਵਿਚ ਰਖਵਾ ਦਿੱਤਾ। ਹਸਪਤਾਲ ਦੇ ਬਾਹਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਪਰਿਵਾਰ ਦੀ ਭੀੜ ਇਕੱਠੀ ਹੋ ਗਈ।

ਵਧੇਰੇ ਜਾਣਕਾਰੀ ਅਨੁਸਾਰ ਸ਼ਾਸਤਰੀ ਨਗਰ ਦੇ ਰਾਣਾ ਰਾਮ ਲੁਹਾਰ ਦਾ ਆਪਣੀ ਪਤਨੀ ਨਾਲ ਪਿਛਲੇ ਕਈ ਸਾਲਾਂ ਤੋਂ ਤ ਕ ਰਾ ਰ ਚੱਲ ਰਿਹਾ ਹੈ। ਇਨ੍ਹਾਂ ਦਾ 8 ਸਾਲਾ ਬੇਟਾ ਗਣੇਸ਼ ਆਪਣੀ ਮਾਂ ਨਾਲ ਰਹਿ ਰਿਹਾ ਸੀ। ਬੀਤੇ ਦਿਨੀਂ ਉਸ ਦੀ ਤਬੀਅਤ ਖ਼ਰਾਬ ਹੋ ਗਈ। ਜਿਸ ਤੋਂ ਬਾਅਦ ਮਾਂ ਨੇ ਉਸ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ। ਪੁੱਤਰ ਦੀ ਤਬੀਅਤ ਖ਼ਰਾਬ ਹੋਣ ਦੀ ਖ਼ਬਰ ਸੁਣ ਕੇ ਰਾਣਾ ਰਾਮ ਲੁਹਾਰ ਵੀ ਮੌਕੇ ਤੇ ਆਪਣੇ ਪੁੱਤਰ ਕੋਲ ਪਹੁੰਚ ਗਿਆ।

ਜਦੋਂ ਗਣੇਸ਼ ਦੀ ਤਬੀਅਤ ਠੀਕ ਨਾ ਹੋਈ ਅਤੇ ਉਸ ਦੀ ਜਾਨ ਚਲੀ ਗਈ ਤਾਂ ਅੰਤਿਮ ਸਸਕਾਰ ਨੂੰ ਲੈ ਕੇ ਉਸ ਦੀ ਮਾਂ ਅਤੇ ਪਿਤਾ ਆਹਮੋ ਸਾਹਮਣੇ ਹੋ ਗਏ। ਮਾਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਸਸਕਾਰ ਆਪਣੇ ਪੇਕੇ ਪਿੰਡ ਕਰਵਾਉਣਾ ਚਾਹੁੰਦੀ ਹੈ। ਜਦਕਿ ਪਿਤਾ ਆਪਣੇ ਕੋਲ ਕਰਵਾਉਣਾ ਚਾਹੁੰਦਾ ਹੈ। ਜਦੋਂ ਮਾਮਲਾ ਕਿਸੇ ਇੱਕ ਪਾਸੇ ਨਾ ਲੱਗ ਸਕਿਆ ਅਤੇ ਰੌਲਾ ਜ਼ਿਆਦਾ ਵਧ ਗਿਆ ਤਾਂ ਫਿਰ ਪੁਲੀਸ ਨੇ ਮੌਕੇ ਤੇ ਆ ਕੇ ਮ੍ਰਿਤਕ ਦੇਹ ਨੂੰ ਸਥਾਨਕ ਹਸਪਤਾਲ ਦੀ ਮੋਰ -ਚ ਰੀ ਵਿਚ ਰਖਵਾ ਦਿੱਤਾ।

Leave a Reply

Your email address will not be published. Required fields are marked *