ਗੁਆਂਢੀਆਂ ਦੇ ਘਰ ਡੀਜੇ ਤੇ ਗਏ ਨੌਜਵਾਨ ਦੀ ਮੋਤ, ਰੋਂਦੀ ਪਤਨੀ ਤੇ ਮਾਂ ਦਾ ਨਹੀਂ ਦੇਖਿਆ ਜਾਂਦਾ ਹਾਲ

2 ਸਰਕਾਰਾਂ ਬਦਲਣ ਤੋਂ ਬਾਅਦ ਹੁਣ ਪੰਜਾਬ ਵਿੱਚ ਤੀਜੀ ਪਾਰਟੀ ਦੀ ਬਣੀ ਸਰਕਾਰ ਵੀ ਅਮਲ ਨੂੰ ਪੰਜਾਬ ਵਿਚ ਪੂਰੀ ਤਰ੍ਹਾਂ ਬੰਦ ਨਹੀਂ ਕਰ ਸਕੀ। ਹਰ ਰੋਜ਼ ਹੀ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਵਿਚੋਂ ਅਮਨ ਨਾਲ ਨੌਜਵਾਨਾਂ ਦੀ ਜਾਨ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ, ਜਿਥੇ ਪਿੰਡ ਨੰਗਲ ਕਲਾਂ ਵਿੱਚ ਇਕ ਨੌਜਵਾਨ ਦੀ ਮੋਤ ਹੋ ਗਈ। ਇਹ ਨੌਜਵਾਨ ਜਿਸ ਦਾ ਨਾਂ ਮੰਗਾ ਸਿੰਘ ਸੀ, ਮੌਜੂਦਾ ਪੰਚਾਇਤ ਮੈਂਬਰ ਵੀ ਦੱਸਿਆ ਜਾਂਦਾ ਹੈ।

ਉਹਦੀ ਉਮਰ 28 ਸਾਲ ਸੀ ਜਾਣਕਾਰੀ ਮੁਤਾਬਿਕ ਮੰਗਾ ਸਿੰਘ ਦੀ ਜਾਨ ਅਮਲ ਕਾਰਨ ਗਈ ਹੈ ਪਰ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਜਾਨ ਲੈਣ ਦੇ ਦੋਸ਼ ਲਗਾ ਰਹੇ ਹਨ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਪ੍ਰੋਗਰਾਮ ਸੀ, ਜਿੱਥੇ ਡੀਜੇ ਲੱਗਾ ਹੋਇਆ ਸੀ। ਗੁਆਂਢੀਆਂ ਨੇ ਉਨ੍ਹਾਂ ਦੇ ਪੁੱਤਰ ਨੂੰ ਫੋਨ ਕਰਕੇ ਸੱਦਿਆ। ਉਹ ਆਪਣੇ ਪੁੱਤਰ ਨੂੰ ਲੈਣ ਗੁਆਂਢੀਆਂ ਦੇ ਘਰ ਵੀ ਗਏ ਪਰ ਉਨ੍ਹਾਂ ਦਾ ਪੁੱਤਰ ਨਹੀਂ ਮਿਲਿਆ। ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਗੁਆਂਢੀਆਂ ਨੇ ਉਨ੍ਹਾਂ ਦੇ ਪੁੱਤਰ ਨੂੰ ਕੰਧ ਉੱਤੋਂ ਦੀ ਸੁੱਟ ਦਿੱਤਾ।

ਮਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪੁੱਤਰ ਨਾਲ ਹੋਇਆ ਹੈ। ਉਸ ਦੀ ਜਾਨ ਲੈਣ ਵਾਲਿਆਂ ਨਾਲ ਵੀ ਅਜਿਹਾ ਹੀ ਕੀਤਾ ਜਾਣਾ ਚਾਹੀਦਾ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਚਾਇਤ ਮੈਂਬਰ ਦੀ ਜਾਨ ਜਾਣ ਦਾ ਪਤਾ ਲੱਗਾ ਹੈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਦਾ ਪਰਿਵਾਰ ਜਿਸ ਤਰ੍ਹਾਂ ਦੇ ਬਿਆਨ ਦਿਖਾਵੇਗਾ। ਉਸ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *