ਜਿਸ ਕਾਂਡ ਦੀ ਸਾਰੇ ਪੰਜਾਬ ਚ ਹੋਈ ਸੀ ਚਰਚਾ, ਅੱਜ ਉਹੀ ਬੰਦੇ ਪੁਲਿਸ ਨੇ ਕਰ ਲਏ ਕਾਬੂ

15 ਦਿਲ ਪਹਿਲਾਂ ਬਠਿੰਡਾ ਦੇ ਥਾਣਾ ਨਈਅਰ ਅਧੀਨ ਪੈਂਦੇ ਐੱਸ.ਆਰ ਪੈਟਰੋਲ ਪੰਪ ਤੇ ਰਾਤ ਸਮੇਂ ਵਾਪਰੀ ਘਟਨਾ ਦਾ ਪੁਲਿਸ ਨੇ ਪਤਾ ਲਗਾ ਲਿਆ ਹੈ। ਘਟਨਾ ਲਈ ਜ਼ਿੰਮੇਵਾਰ 2 ਵਿਅਕਤੀ ਫੜ ਲਏ ਹਨ ਅਤੇ ਇੱਕ ਨੂੰ ਫੜਨਾ ਬਾਕੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਪੰਪ ਤੋਂ ਰਾਤ ਸਮੇਂ ਪੰਪ ਦੇ ਕਰਿੰਦੇ ਨੂੰ ਜਗਾ ਕੇ 3 ਵਿਅਕਤੀ ਉਸ ਦੀ 12 ਬੋ ਰ ਅਤੇ 15 ਹਜ਼ਾਰ ਰੁਪਏ ਨਕਦ ਲੈ ਗਏ ਸਨ। ਪੁਲੀਸ ਉਸੇ ਸਮੇਂ ਤੋਂ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਨ੍ਹਾਂ ਵਿੱਚੋਂ ਇਕ ਤਾਂ ਪੈਟਰੋਲ ਪੰਪ ਦਾ ਪੁਰਾਣਾ ਕਰਿੰਦਾ ਹੀ ਨਿਕਲਿਆ ਹੈ।

ਉਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਨੇ 2 ਬੰਦੇ ਫੜ ਲਏ ਹਨ ਅਤੇ ਤੀਜੇ ਦੀ ਭਾਲ ਜਾਰੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 29 ਸਤੰਬਰ ਦੀ ਰਾਤ ਡੇਢ ਵਜੇ 3 ਨੌਜਵਾਨ ਇਸ ਪੈਟਰੋਲ ਪੰਪ ਤੇ ਆਏ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਪੈਟਰੋਲ ਪੰਪ ਦੇ ਪਿਛਲੇ ਪਾਸੇ ਗਿਆ ਅਤੇ ਲਾਈਟ ਬੰਦ ਕਰ ਦਿੱਤੀ। ਫੇਰ ਇਨ੍ਹਾਂ ਨੇ ਪੈਟਰੋਲ ਪੰਪ ਤੇ ਗਾ ਰ ਡ ਕਮ ਸੇਲਜ਼ਮੈਨ ਨੂੰ ਸੁੱਤੇ ਪਏ ਨੂੰ ਜਗਾਇਆ। ਇਹ ਉਸ ਦੀ 12 ਬੋ ਰ ਅਤੇ 15 ਹਜ਼ਾਰ ਰੁਪਏ ਨਕਦੀ ਲੈ ਕੇ ਚਲੇ ਗਏ।

ਇਹ ਨਕਦੀ ਪੈਟਰੋਲ ਪੰਪ ਦੀ ਸੇਲ ਦੀ ਰਕਮ ਸੀ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਮਾਮਲੇ ਦੀ ਇਤਲਾਹ ਮਿਲਣ ਤੇ ਪੁਲਿਸ ਉਸੇ ਸਮੇਂ ਤੋਂ ਜਾਂਚ ਵਿੱਚ ਜੁਟੀ ਹੋਈ ਸੀ। ਉਨ੍ਹਾਂ ਨੇ ਵੱਖ ਵੱਖ ਪਹਿਲੂਆਂ ਤੇ ਵਿਚਾਰ ਕਰਦੇ ਹੋਏ ਮਾਮਲਾ ਟ੍ਰੇਸ ਕਰ ਲਿਆ ਹੈ। ਘਟਨਾ ਲਈ ਮੁੱਖ ਜ਼ਿੰਮੇਵਾਰ ਵਿਅਕਤੀ ਸੁਰਜੀਤ ਸਿੰਘ ਹੈ। ਜੋ ਕਿ ਕੁਝ ਸਾਲ ਪਹਿਲਾਂ ਇਸ ਪੈਟਰੋਲ ਪੰਪ ਤੇ ਕਰਿੰਦੇ ਵਜੋਂ ਕੰਮ ਕਰ ਚੁੱਕਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸੁਰਜੀਤ ਸਿੰਘ ਨੂੰ ਪਤਾ ਸੀ

ਕਿ ਬਿਜਲੀ ਦਾ ਮੇਨ ਸਵਿੱਚ ਕਿੱਥੇ ਲੱਗਾ ਹੋਇਆ ਹੈ? ਪੈਟਰੋਲ ਪੰਪ ਦੇ ਕਿੰਨੇ ਕਮਰੇ ਹਨ? ਅੰਦਰ ਜਾਣ ਲਈ ਕਿਹੜਾ ਰਸਤਾ ਠੀਕ ਹੈ? ਨਕਦੀ ਕਿੱਥੇ ਪਈ ਹੁੰਦੀ ਹੈ? ਪੈਟਰੋਲ ਪੰਪ ਤੇ ਨੌਕਰੀ ਕੀਤੀ ਹੋਣ ਕਾਰਨ ਸੁਰਜੀਤ ਸਿੰਘ ਨੂੰ ਸਾਰਾ ਭੇਤ ਸੀ। ਘਟਨਾ ਨੂੰ ਅੰਜਾਮ ਦੇਣ ਲਈ ਉਸ ਨੇ ਆਪਣੇ ਇਕ ਰਿਸ਼ਤੇਦਾਰ ਅਤੇ ਇਕ ਦੋਸਤ ਨੂੰ ਨਾਲ ਮਿਲਾਇਆ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਰਜੀਤ ਸਿੰਘ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *