ਤਰਨਤਾਰਨ ਕੱਪੜੇ ਦੀ ਦੁਕਾਨ ਚ ਹੋਇਆ ਸੀ ਵੱਡਾ ਕਾਂਡ, ਹੁਣ ਪੁਲਿਸ ਨੇ ਕਰ ਦਿੱਤੀ ਵੱਡੀ ਕਾਰਵਾਈ

ਪਿਛਲੇ ਦਿਨੀਂ ਤਰਨਤਾਰਨ ਵਿਖੇ ਇੱਕ ਨੌਜਵਾਨ ਦੁਕਾਨਦਾਰ ਗੁਰਜੰਟ ਸਿੰਘ ਦੀ ਜਾਨ ਜਾਣ ਦੇ ਮਾਮਲੇ ਨੂੰ ਪੁਲਿਸ ਸੁਲਝਾ ਲੈਣ ਦਾ ਦਾਅਵਾ ਕਰ ਰਹੀ ਹੈ। ਦੁਕਾਨਦਾਰ ਗੁਰਜੰਟ ਸਿੰਘ ਘਟਨਾ ਸਮੇਂ ਆਪਣੀ ਦੁਕਾਨ ‘ਫਤਿਹ ਕੁਲੈਕਸ਼ਨ’ ਵਿੱਚ ਮੌਜੂਦ ਸੀ। 2 ਨੌਜਵਾਨ ਦੁਕਾਨ ਅੰਦਰ ਆਏ ਅਤੇ ਗੁਰਜੰਟ ਸਿੰਘ ਤੇ ਗ ਲੀ ਆਂ ਚਲਾ ਕੇ ਉਸ ਦੀ ਜਾਨ ਲੈ ਲਈ ਸੀ। ਇਹ ਨੌਜਵਾਨ ਦੁਕਾਨ ਵਿੱਚ ਪੈਂਟਾਂ ਦੇਖਣ ਦੇ ਬਹਾਨੇ ਆਏ ਸਨ ਅਤੇ ਘਟਨਾ ਨੂੰ ਅੰਜਾਮ ਦੇ ਗਏ। ਸੁਣਨ ਵਿੱਚ ਇਹ ਵੀ ਆ ਰਿਹਾ ਸੀ ਕਿ ਵਿਦੇਸ਼ ਵਿੱਚ ਰਹਿੰਦੇ ਲਖਵੀਰ ਸਿੰਘ

ਲੰਡਾ ਨੇ ਇਸ ਘਟਨਾ ਦੀ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲੈ ਲਈ ਹੈ ਪਰ ਪੁਲਿਸ ਇਸ ਗੱਲ ਨੂੰ ਨਹੀਂ ਮੰਨਦੀ। ਹਾਲਾਂਕਿ ਮ੍ਰਿਤਕ ਗੁਰਜੰਟ ਸਿੰਘ ਦਾ ਪਿਤਾ ਦੁਆਰਾ ਲਖਵੀਰ ਸਿੰਘ ਲੰਡਾ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਸ ਨੇ ਹੀ ਮ੍ਰਿਤਕ ਦੇ ਚਚੇਰੇ ਭਰਾ ਅਰਸ਼ਦੀਪ ਦੇ ਕਹਿਣ ਤੇ ਇਹ ਕੰਮ ਕੀਤਾ ਹੈ। ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਉਸ ਦਾ ਇੱਕ ਭਰਾ ਵਿਦੇਸ਼ ਗਿਆ ਹੋਇਆ ਹੈ। ਉਸ ਦੇ ਜਲਦੀ ਹੀ ਵਾਪਸ ਆਉਣ ਦੀ ਉਮੀਦ ਹੈ। ਉਸ ਦੇ ਵਾਪਸ ਆਉਣ ਤੇ ਹੀ

ਮ੍ਰਿਤਕ ਦੇਹ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਗੁਰਜੰਟ ਸਿੰਘ ਦੇ ਪਿਤਾ ਦਾ ਦੋ ਸ਼ ਹੈ ਕਿ ਲਖਵੀਰ ਸਿੰਘ ਲੰਡਾ ਨੇ ਅਰਸ਼ਦੀਪ ਅਤੇ ਉਸ ਦੀ ਮਾਂ ਦੇ ਕਹਿਣ ਤੇ ਇਹ ਕੰਮ ਕੀਤਾ ਹੈ। ਮ੍ਰਿਤਕ ਦੇ ਪਿਤਾ ਦੁਆਰਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਹ ਕਲਚਰ ਪੰਜਾਬ ਵਿੱਚੋਂ ਬੰਦ ਕੀਤਾ ਜਾਵੇ। ਜੇ ਲ ਵਿੱਚ ਅਜਿਹੇ ਵਿਅਕਤੀਆਂ ਨੂੰ ਮੋਬਾਈਲਾਂ ਦੀ ਸਹੂਲਤ ਬੰਦ ਹੋਣੀ ਚਾਹੀਦੀ ਹੈ। ਉਹ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਪੁਲਿਸ ਇਹ ਤਾਂ ਮੰਨਦੀ ਹੈ

ਕਿ ਮ੍ਰਿਤਕ ਦੇ ਚਚੇਰੇ ਭਰਾ ਅਰਸ਼ਦੀਪ ਦੇ ਲਖਵੀਰ ਸਿੰਘ ਲੰਡਾ ਨਾਲ ਸਬੰਧ ਹੋ ਸਕਦੇ ਹਨ। ਪੁਲਿਸ ਨੇ ਮ੍ਰਿਤਕ ਦੇ ਚਚੇਰੇ ਭਰਾ ਅਰਸ਼ਦੀਪ ਅਤੇ ਉਸ ਦੇ 2 ਸਾਥੀਆਂ ਅਜਮੀਤ ਅਤੇ ਗੁਰਕੀਰਤ ਘੁੱਗੀ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਅਜੇ ਤੱਕ ਪੁਲਿਸ ਨੇ ਕਿਸੇ ਨੂੰ ਕਾਬੂ ਨਹੀਂ ਕੀਤਾ ਪਰ ਪੁਲਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰ ਲੈਣ ਦਾ ਦਾਅਵਾ ਕਰ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਕਾਬੂ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *