ਕਨੇਡਾ ਦੇ ਸਰੀ ਸ਼ਹਿਰ ਚ ਹੋ ਗਿਆ ਵੱਡਾ ਕਾਂਡ, 2 ਬੰਦੇ ਪੁਲਿਸ ਨੇ ਕੀਤੇ ਕਾਬੂ

ਘਟਨਾ ਕੈਨੇਡਾ ਦੇ ਸਰੀ ਦੀ ਹੈ। ਜਿੱਥੇ ਸਰੀ ਪੁਲਿਸ ਨੇ ਇੱਕ ਅਜਿਹੇ ਵਾਹਨ ਨੂੰ ਜ਼ਬਤ ਕੀਤਾ ਹੈ, ਜਿਸ ਵਿੱਚ 3 ਕਿਸਮ ਦਾ ਅ ਮ ਲ ਪਦਾਰਥ, 2000 ਡਾਲਰ ਨਕਦੀ ਅਤੇ ਇਕ ਹੈਂਡ ਗੰ ਨ ਮਿਲੀ ਹੈ। ਇਸ ਵਾਹਨ ਵਿਚ 2 ਵਿਅਕਤੀ ਸਵਾਰ ਸਨ। ਜਿਨ੍ਹਾਂ ਨੂੰ ਕੁਝ ਸ਼ਰਤਾਂ ਅਧੀਨ ਜਾਣ ਦਿੱਤਾ ਗਿਆ ਹੈ ਪਰ ਵਾਹਨ ਪੁਲਿਸ ਨੇ ਕਬਜ਼ੇ ਵਿਚ ਕਰ ਲਿਆ ਹੈ। ਘਟਨਾ 16 ਸਤੰਬਰ 2022 ਦੀ 8 ਵਜੇ ਦੀ ਦੱਸੀ ਜਾਂਦੀ ਹੈ। ਜਦੋਂ ਸ਼ੱਕ ਪੈਣ ਤੇ 9600 ਬਲਾਕ 160 ਸਟਰੀਟ ਤੇ ਜਾ ਰਹੇ ਇਕ ਵਾਹਨ ਦਾ ਸਰੀ ਆਰ ਸੀ ਐਮ ਪੀ ਤੋਂ ਨਾਰਥ

ਕਮਿਊਨਿਟੀ ਰਿਸਪਾਂਸ ਯੂਨਿਟ ਦੇ ਅਧਿਕਾਰੀਆਂ ਨੇ ਪਿੱਛਾ ਕੀਤਾ। ਕੁਝ ਦੂਰ ਜਾ ਕੇ ਇਸ ਵਾਹਨ ਨੂੰ ਰੋਕ ਲਿਆ ਗਿਆ। ਵਾਹਨ ਚਾਲਕ ਇਸ ਵਾਹਨ ਨੂੰ ਸਹੀ ਨਹੀਂ ਸੀ ਚਲਾ ਰਿਹਾ। ਜਿਸ ਕਰਕੇ ਇਸ ਦਾ ਪਿੱਛਾ ਕੀਤਾ ਗਿਆ ਸੀ। ਇਸ ਵਾਹਨ ਦੀ ਨੰਬਰ ਪਲੇਟ ਤੋਂ ਪਤਾ ਲੱਗਾ ਕਿ ਇਸ ਵਾਹਨ ਦੀ ਇੰਸ਼ੋਰੈਂਸ ਵੀ ਨਹੀਂ ਹੋਈ ਪਰ ਜਦੋਂ ਅਧਿਕਾਰੀਆਂ ਨੇ ਪੁੱਛ ਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੋਰ ਹੀ ਖੁਲਾਸੇ ਹੋ ਗਏ। ਵਾਹਨ ਦੀ ਤਲਾਸ਼ੀ ਦੌਰਾਨ ਇਸ ਵਿਚੋਂ 3 ਕਿਸਮ ਦਾ ਅ ਮ ਲ ਪਦਾਰਥ ਬਰਾਮਦ ਹੋਇਆ।

ਜਿਸ ਦੀ ਮਾਤਰਾ 42.77 ਗਰਾਮ, 79.34 ਗਰਾਮ ਅਤੇ 34.45 ਗਰਾਮ ਸੀ। ਇਸ ਤੋਂ ਬਿਨਾਂ 2 ਹਜ਼ਾਰ ਡਾਲਰ ਨਕਦੀ ਅਤੇ ਇਕ ਭਰੀ ਹੋਈ ਹੈਂਡ ਗ ਨ ਵੀ ਬਰਾਮਦ ਹੋਈ ਹੈ। ਇਸ ਵਾਹਨ ਵਿਚ 2 ਵਿਅਕਤੀ ਸਵਾਰ ਸਨ। ਜਿਨ੍ਹਾਂ ਨੂੰ ਸ਼ਰਤਾਂ ਅਧੀਨ ਜਾਣ ਦੀ ਆਗਿਆ ਦੇ ਦਿੱਤੀ ਗਈ ਹੈ ਪਰ ਵਾਹਨ ਪੁਲਿਸ ਦੇ ਕਬਜ਼ੇ ਵਿੱਚ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਸਰੀ ਆਰ.ਸੀ.ਐਮ.ਪੀ ਦੀ ਕਮਿਊਨਿਟੀ ਰਿਸਪਾਂਸ ਯੂਨਿਟ ਚਾਹੁੰਦੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਮਾਮਲੇ ਬਾਰੇ ਕੁਝ ਪਤਾ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।

Leave a Reply

Your email address will not be published. Required fields are marked *