ਕਰਵਾ ਚੌਥ ਦੇ ਮੌਕੇ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ, ਝਾੜੀਆਂ ਚੋਂ ਮਿਲੀ ਬੰਦੇ ਦੀ ਲਾਸ਼

ਜਿੱਥੇ ਸੁਹਾਗਣਾਂ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹਨ, ਉੱਥੇ ਹੀ ਕਰਵਾ ਚੌਥ ਵਾਲੇ ਦਿਨ ਨਾਭਾ ਦੇ ਪਿੰਡ ਵਜੀਦਪੁਰ ਦੇ ਰਹਿਣ ਵਾਲੇ 42 ਸਾਲਾ ਗੁਰਮੀਤ ਸਿੰਘ ਦੀ ਭੇ ਦ ਭ ਰੇ ਹਾਲਾਤਾਂ ਵਿਚ ਮ੍ਰਿਤਕ ਦੇਹ ਬਰਾਮਦ ਹੋਈ ਹੈ। ਉਹ ਲੱਕੜ ਦੇ ਫਰਨੀਚਰ ਦਾ ਕੰਮ ਕਰਦਾ ਸੀ ਅਤੇ ਜਾਲੀ ਵਗੈਰਾ ਲੈਣ ਲਈ ਸ਼ਹਿਰ ਆਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਬਜ਼ੁਰਗ ਦੇ ਦੱਸਣ ਮੁਤਾਬਕ ਮ੍ਰਿਤਕ ਗੁਰਮੀਤ ਸਿੰਘ ਕਰਵਾ ਚੌਥ ਤੋਂ

ਇੱਕ ਦਿਨ ਪਹਿਲਾਂ ਸਵੇਰੇ 9-30 ਵਜੇ ਘਰ ਤੋਂ ਸ਼ਹਿਰ ਜਾਲੀ ਆਦਿ ਸਮਾਨ ਲੈਣ ਆਇਆ ਸੀ। ਉਹ ਆਪਣੀ ਪਤਨੀ ਨੂੰ ਦੱਸ ਕੇ ਆਇਆ ਸੀ ਕਿ ਉਸ ਨੇ ਟਿੱਬਾ ਕਲੋਨੀ ਕਿਸੇ ਤੋਂ ਪੈਸੇ ਵੀ ਲੈਣੇ ਹਨ। ਬਜ਼ੁਰਗ ਦਾ ਕਹਿਣਾ ਹੈ ਕਿ ਪਰਿਵਾਰ ਉਸ ਨੂੰ 11 ਵਜੇ ਤੋਂ ਫੋਨ ਕਰ ਰਿਹਾ ਸੀ ਪਰ ਫੋਨ ਬੰਦ ਸੀ। ਉਹ ਪਿੰਡਾਂ ਵਿੱਚ ਤੁਰ ਫਿਰ ਕੇ ਕੰਮ ਕਰਦਾ ਸੀ। ਅਗਲੇ ਦਿਨ ਉਸ ਦੀ ਮ੍ਰਿਤਕ ਦੇਹ ਮਿਲੀ ਹੈ। ਉਸ ਦੀ ਕਿਸੇ ਨਾਲ ਲਾ ਗ ਡਾ ਟ ਵੀ ਨਹੀਂ ਸੀ। ਇਕ ਹੋਰ ਨੌਜਵਾਨ ਨੇ ਦੱਸਿਆ ਹੈ ਕਿ ਉਹ ਗੁਰਮੀਤ ਸਿੰਘ ਨੂੰ ਲੱਭ ਰਹੇ ਸੀ। ਝਾ ੜੀ ਆਂ ਵਿੱਚ ਉਸ ਦੀ ਬਾਈਕ ਖੜ੍ਹੀ ਸੀ।

ਉਨ੍ਹਾਂ ਨੇ ਇੱਧਰ ਉੱਧਰ ਦੇਖਿਆ ਤਾਂ ਨੇਡ਼ੇ ਹੀ ਮ੍ਰਿਤਕ ਦੇਹ ਪਈ ਮਿਲੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਫੋਨ ਸਾਈਡ ਤੇ ਪਿਆ ਸੀ ਅਤੇ ਬਟੂਆ ਉਸ ਦੀ ਜੇਬ੍ਹ ਵਿੱਚ ਹੀ ਸੀ। ਜਾਨ ਜਾਣ ਦਾ ਕਾਰਨ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇਕ ਹੋਰ ਵਿਅਕਤੀ ਦਾ ਮੰਨਣਾ ਹੈ ਕਿ ਗੁਰਮੀਤ ਸਿੰਘ ਦੀ ਜਾਨ ਲਈ ਗਈ ਹੈ। ਉਸ ਦੇ ਸਿਰ ਵਿੱਚ ਸੱ ਟ ਹੈ। ਇਸ ਵਿਅਕਤੀ ਨੇ ਇਨਸਾਫ ਦੀ ਮੰਗ ਕੀਤੀ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇਕ ਮ੍ਰਿਤਕ ਦੇਹ ਪਈ ਹੈ।

ਜਿਸ ਦੀ ਪਛਾਣ ਗੁਰਮੀਤ ਸਿੰਘ ਵਾਸੀ ਵਜੀਦਪੁਰ ਵਜੋਂ ਹੋਈ ਹੈ। ਉਹ ਇੱਕ ਦਿਨ ਪਹਿਲਾਂ ਤੋਂ ਲਾ ਪ ਤਾ ਸੀ। ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਗੁਰਮੀਤ ਸਿੰਘ ਨੇ ਖ਼ੁਦ ਜਾਨ ਦਿੱਤੀ ਹੈ ਜਾਂ ਕਿਸੇ ਨੇ ਉਸ ਦੀ ਜਾਨ ਲਈ ਹੈ। ਮਹਿਲਾ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜਾਂਚ ਵਿਚ ਜੋ ਵੀ ਸਾਹਮਣੇ ਆਇਆ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਕਾਰਨ ਤਾਂ ਮੈ ਡੀ ਕ ਲ ਜਾਂਚ ਤੋਂ ਹੀ ਸਾਹਮਣੇ ਆਉਣਗੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *