ਚੋਰਾਂ ਵੱਲੋਂ ਦੁਕਾਨ ਚ ਕੀਤੀ ਗਈ ਵੱਡੀ ਵਾਰਦਾਤ, ਸੀਸੀਟੀਵੀ ਚ ਬਣ ਗਈ ਸਾਰੀ ਵੀਡੀਓ

ਬੀਤੀ ਰਾਤ ਜਿੱਥੇ ਮੁਲਕ ਭਰ ਵਿੱਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ, ਉਥੇ ਹੀ ਕਪੂਰਥਲਾ ਦੇ ਮੇਨ ਚੌਕ ਸਥਿਤ ‘ਖ਼ਾਲਸਾ ਬੇਕਰੀ’ ਵਿੱਚ 3 ਵਿਅਕਤੀ ਕਾਰਵਾਈ ਕਰਕੇ ਰ ਫੂ ਚੱ ਕ ਰ ਹੋ ਗਏ। ਦੁਕਾਨ ਵਿਚੋਂ ਲਗਭਗ ਸਵਾ ਲੱਖ ਰੁਪਏ ਚੁੱਕੇ ਗਏ ਹਨ। ਇਨ੍ਹਾਂ ਵਿਅਕਤੀਆਂ ਨੇ ਹੋਰ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਗਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਮ ਤੌਰ ਤੇ ਇੱਥੋਂ ਸਾਮਾਨ ਲੈਣ ਆਉਂਦੇ ਰਹਿੰਦੇ ਹਨ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸ਼ ਟ ਰ ਦੇ ਤਾ ਲੇ ਟੁੱਟੇ ਪਏ ਸਨ।

ਇਹ ਮੇਨ ਚੌਕ ਵਿਚ ਦੁਕਾਨ ਹੈ ਅਤੇ ਹਰ ਸਮੇਂ ਇੱਥੇ ਆਵਾਜਾਈ ਰਹਿੰਦੀ ਹੈ। ਦੁਕਾਨ ਦੇ ਅੰਦਰ ਤੋਂ ਨਕਦੀ ਚੁੱਕੀ ਗਈ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਹਰ ਰੋਜ਼ ਕਿਧਰੇ ਨਾ ਕਿਧਰੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਦੇ ਘਰਾਂ ਵਿੱਚ ਕਦੇ ਦੁਕਾਨਾਂ ਵਿਚ। ਕਦੇ ਕਿਸੇ ਦਾ ਮੋਟਰਸਾਈਕਲ ਚੁੱਕਿਆ ਜਾਂਦਾ ਹੈ, ਕਦੇ ਕਿਸੇ ਦੀ ਗੱਡੀ ਚੁੱਕੀ ਜਾਂਦੀ ਹੈ ਅਤੇ ਕਦੇ ਗੱਡੀ ਵਿੱਚੋਂ ਲੈ ਪ ਟਾ ਪ ਲਾ ਪ ਤਾ ਹੋ ਜਾਂਦਾ ਹੈ। ਇਸ ਵਿਅਕਤੀ ਦੀ ਮੰਗ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਨਕਦੀ ਬਰਾਮਦ ਕੀਤੀ ਜਾਵੇ।

ਦਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੀ.ਸੀ.ਟੀ.ਵੀ ਵਿਚ ਦੇਖਿਆ ਕਿ 3 ਵਿਅਕਤੀ ਸਨ। ਜੋ ਸਵਾ ਲੱਖ ਰੁਪਏ ਚੁੱਕ ਕੇ ਲੈ ਗਏ ਹਨ। 2 ਵਿਅਕਤੀ ਬਾਹਰ ਰਹੇ ਅਤੇ ਇਕ ਅੰਦਰ ਆਇਆ। ਦਮਨਦੀਪ ਸਿੰਘ ਦੀ ਮੰਗ ਹੈ ਕਿ ਇਹ ਬੰਦੇ ਜਲਦੀ ਫੜੇ ਜਾਣ। ਸਾਰੇ ਸ਼ਹਿਰ ਵਿੱਚ ਸੀ.ਸੀ.ਟੀ.ਵੀ ਲੱਗੇ ਹਨ। ਇਸ ਲਈ ਇਹ ਬੰਦੇ ਫੜੇ ਜਾ ਸਕਦੇ ਹਨ। ਆਮ ਤੌਰ ਤੇ ਹਰ ਰੋਜ਼ ਉਨ੍ਹਾਂ ਦਾ ਬੰਦਾ ਇਥੇ ਰਾਤ ਸਮੇਂ ਹੁੰਦਾ ਹੈ ਪਰ ਬੀਤੀ ਰਾਤ ਕਰਵਾ ਚੌਥ ਦਾ ਤਿਉਹਾਰ ਹੋਣ ਕਾਰਨ ਉਨ੍ਹਾਂ ਨੇ ਬੰਦੇ ਨੂੰ ਛੁੱਟੀ ਕਰ ਦਿੱਤੀ ਸੀ। ਜਿਸ ਦੇ ਨਤੀਜੇ ਵਜੋਂ ਇਹ ਘਟਨਾ ਵਾਪਰ ਗਈ।

ਦਮਨਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਘਟਨਾ 3 ਤੋਂ 3-30 ਵਜੇ ਦਰਮਿਆਨ ਵਾਪਰੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਵੇਰੇ 7-15 ਵਜੇ ਇਸ ਘਟਨਾ ਦੀ ਇਤਲਾਹ ਮਿਲੀ ਸੀ। ਉਨ੍ਹਾਂ ਵੱਲੋਂ ਵੀਡੀਓ ਕਢਵਾਈ ਜਾ ਰਹੀ ਹੈ। ਟਰੇਸ ਕਰਕੇ ਜਲਦੀ ਮਾਮਲਾ ਦਰਜ ਕੀਤਾ ਜਾਵੇਗਾ। ਘਟਨਾ ਲਈ ਜ਼ਿੰਮੇਵਾਰ ਬੰਦਿਆਂ ਨੂੰ ਕਾਬੂ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਲਈ 3 ਬੰਦੇ ਜ਼ਿੰਮੇਵਾਰ ਹਨ। ਪੀ.ਸੀ.ਆਰ ਟੀਮ ਸ਼ਹਿਰ ਵਿਚ ਚੱਕਰ ਲਗਾਉਂਦੀ ਹੈ। ਕਿਸੇ ਇਕ ਥਾਂ ਤੇ ਨਹੀਂ ਰੁਕਦੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਅਜੇ ਮੋਟਰਸਾਈਕਲ ਦਾ ਨੰਬਰ ਟਰੇਸ ਨਹੀਂ ਹੋਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *