ਪੰਜਾਬ ਦੇ ਇਸ ਲੰਬੇ ਬੰਦੇ ਦੀ ਹੋ ਰਹੀ ਸਾਰੇ ਪਾਸੇ ਚਰਚਾ, ਖੜ੍ਹਾ ਖੜ੍ਹਾ ਕੋਠੇ ਤੋਂ ਉਤਾਰ ਦਿੰਦਾ ਸਮਾਨ

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਜੋੜੀ ਨਾਲ ਮਿਲਾਉਣ ਜਾ ਰਹੇ ਜਿਨ੍ਹਾਂ ਨੂੰ ਦੁਨੀਆਂ ਦੀ ਬਿਹਤਰੀਨ ਜੋਡ਼ੀ ਕਿਹਾ ਜਾ ਸਕਦਾ ਹੈ। ਇਹ ਜੋੜੀ ਹੈ ਪੰਜਾਬੀ ਸਰਦਾਰ ਗੁਰਮੀਤ ਸਿੰਘ ਮਾਂਗਟ ਅਤੇ ਉਨ੍ਹਾਂ ਦੀ ਪਤਨੀ ਪ੍ਰਵੀਨ ਕੌਰ ਮਾਂਗਟ ਦੀ। ਇਨ੍ਹਾਂ ਨੂੰ ਮਿਸਟਰ ਐਂਡ ਮਿਸਿਜ਼ ਮਾਂਗਟ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਗੁਰਮੀਤ ਸਿੰਘ ਮਾਂਗਟ ਦਾ ਕੱਦ 7 ਫੁੱਟ ਹੈ। ਉਨ੍ਹਾਂ ਦੇ ਪੈਰ 13 ਇੰਚ ਲੰਬੇ ਹਨ। ਜਿਸ ਕਰਕੇ ਉਨ੍ਹਾਂ ਨੂੰ ਬਾਜ਼ਾਰ ਵਿੱਚੋਂ ਬੂਟ ਨਹੀਂ ਮਿਲਦੇ। ਉਨ੍ਹਾਂ ਨੂੰ ਸਪੈਸ਼ਲ ਬੂਟ ਬਣਵਾਉਣੇ ਪੈਂਦੇ ਹਨ। ਇਸ ਤਰਾਂ ਹੀ ਉਨ੍ਹਾਂ ਦੇ ਹੱਥ ਵੀ ਲਗਭਗ 10-11 ਇੰਚ ਲੰਬੇ ਹਨ।

ਉਨ੍ਹਾਂ ਦੇ ਨਾਪ ਦੇ ਬਾਜ਼ਾਰ ਵਿੱਚ ਰੈਡੀਮੇਡ ਕੱਪੜੇ ਵੀ ਨਹੀਂ ਮਿਲਦੇ। ਉਹ ਪਹਿਨਣ ਲਈ ਕੱਪੜੇ ਵੀ ਦਰਜ਼ੀ ਤੋਂ ਸਪੈਸ਼ਲ ਬਣਵਾਉਂਦੇ ਹਨ। ਉਹ ਗੱਡੀ ਵਿਚ ਬੈਠ ਕੇ ਡਰਾਈਵਿੰਗ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੇ ਗੋਡੇ ਸਟੇਰਿੰਗ ਨਾਲ ਲੱਗ ਜਾਂਦੇ ਹਨ। ਜੇਕਰ ਗੁਰਮੀਤ ਸਿੰਘ ਮਾਂਗਟ ਦੀ ਪਤਨੀ ਪਰਵੀਨ ਕੌਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕੱਦ 5 ਫੁੱਟ 2 ਇੰਚ ਹੈ। ਉਹ ਦੋਵੇਂ ਹੀ ਅਧਿਆਪਕ ਹਨ। ਇਨ੍ਹਾਂ ਦਾ ਪੁੱਤਰ ਰਾਜਨ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਦਾ ਕੱਦ ਹੁਣੇ ਹੀ 5 ਫੁੱਟ 9 ਇੰਚ ਹੈ। ਰਾਜਨ ਨੂੰ 10 ਨੰਬਰ ਦੇ ਬੂਟ ਫਿੱਟ ਆਉਂਦੇ ਹਨ।

ਵਿਆਹ ਤੋਂ ਪਹਿਲਾਂ ਗੁਰਮੀਤ ਸਿੰਘ ਮਾਂਗਟ ਆਪਣੇ ਇੰਨੇ ਲੰਬੇ ਕੱਦ ਨੂੰ ਦੇਖਦੇ ਹੋਏ ਨਾਂਹ ਪੱਖੀ ਸੋਚ ਰੱਖਦੇ ਸਨ। ਉਹ ਘਰ ਤੋਂ ਬਾਹਰ ਨਹੀਂ ਨਿਕਲਦੇ। ਕਾਲਜ ਲਾਈਫ ਸਮੇਂ ਉਹ ਕਾਲਜ ਦੇ ਯੂਥ ਫੈਸਟੀਵਲ ਵਿਚ ਨਹੀਂ ਸੀ ਜਾਂਦੇ। ਉਨ੍ਹਾਂ ਨੂੰ ਲੱਗਦਾ ਸੀ ਕਿ ਜੋ ਬਾਹਰਲੇ ਕਾਲਜਾਂ ਤੋਂ ਸਟੂਡੈਂਟ ਆਏ ਹੋਏ ਹਨ, ਉਹ ਸਭ ਉਨ੍ਹਾਂ ਵੱਲ ਹੀ ਦੇਖਦੇ ਹਨ। ਉਨ੍ਹਾਂ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। ਪ੍ਰਵੀਨ ਕੌਰ ਦੁਆਰਾ ਹੌਸਲਾ ਦਿੱਤੇ ਜਾਣ ਤੋਂ ਬਾਅਦ ਉਹ ਖੁੱਲ੍ਹ ਕੇ ਸਮਾਜ ਵਿੱਚ ਵਿਚਰਨ ਲੱਗੇ। ਅੱਜ ਉਹ ਬੜੇ ਮਾਣ ਨਾਲ ਸਮਾਜ ਵਿੱਚ ਵਿਚਰਦੇ ਹਨ। ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਬਣਾਉਂਦੇ ਹਨ।

ਉਹ ਜਨਤਾ ਦਾ ਮਨੋਰੰਜਨ ਕਰਨਾ ਚਾਹੁੰਦੇ ਹਨ ਕਿਉਂਕਿ ਅੱਜ ਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਇਨਸਾਨ ਕੋਲ ਮਨਪ੍ਰਚਾਵੇ ਦੀ ਫੁਰਸਤ ਹੀ ਨਹੀਂ। ਉਹ ਦੋਵੇਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ, ਜਿਸ ਨੇ ਉਨ੍ਹਾਂ ਨੂੰ ਪਤੀ ਪਤਨੀ ਦੇ ਰੂਪ ਵਿੱਚ ਮਿਲਾਇਆ ਹੈ। ਗੁਰਮੀਤ ਸਿੰਘ ਮਾਂਗਟ ਦਾ ਸੰਦੇਸ਼ ਹੈ ਕਿ ਜ਼ਿੰਦਗੀ ਦਾ ਆਨੰਦ ਲੈਣਾ ਚਾਹੀਦਾ ਹੈ। ਇਨਸਾਨ ਨੂੰ ਨਾਂਹ ਪੱਖੀ ਸੋਚ ਨਹੀਂ ਰੱਖਣੀ ਚਾਹੀਦੀ। ਜਿਸ ਤਰ੍ਹਾਂ ਦੀ ਸੋਚ ਪਹਿਲਾਂ ਰੱਖ ਕੇ ਉਹ ਕਾਲਜ ਦੇ ਯੂਥ ਫੈਸਟੀਵਲ ਵਿੱਚ ਨਹੀਂ ਜਾਂਦੇ ਸੀ, ਉਹ ਪਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਆਉਣੇ। ਅੱਜ ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਨ। ਸਿਰਫ ਪੰਜਾਬ ਹੀ ਨਹੀਂ ਅੱਜ ਤਾਂ ਉਨ੍ਹਾਂ ਦੀ ਵਿਦੇਸ਼ਾਂ ਤਕ ਪਛਾਣ ਬਣ ਚੁੱਕੀ ਹੈ।

Leave a Reply

Your email address will not be published. Required fields are marked *