ਆਈਲੈਟਸ ਤੋਂ ਬਾਅਦ ਮੁੱਕਰ ਗਈ ਸਹੇਲੀ, ਮੁੰਡੇ ਨੇ ਚੁੱਕ ਲਿਆ ਵੱਡਾ ਗ਼ਲਤ ਕਦਮ

ਸਾਡੇ ਮੁਲਕ ਵਿੱਚ ਹਾਲਾਤ ਇਹ ਹਨ ਕਿ ਨੌਜਵਾਨ ਮੁੰਡੇ ਕੁੜੀਆਂ ਭਾਵੇਂ ਜਿੰਨਾ ਮਰਜ਼ੀ ਪੜ੍ਹ ਲਿਖ ਜਾਣ ਪਰ ਫੇਰ ਵੀ ਉਨ੍ਹਾਂ ਨੂੰ ਨੌਕਰੀ ਹਾਸਿਲ ਨਹੀਂ ਹੁੰਦੀ। ਜਦੋਂ ਕਿਸੇ ਨੌਕਰੀ ਦੇ ਕਾਗਜ਼ ਖੁੱਲ੍ਹਦੇ ਹਨ ਤਾਂ ਹਜ਼ਾਰਾਂ ਦੀ ਗਿਣਤੀ ਵਾਲੀ ਨੌਕਰੀ ਨੂੰ ਲੱਖਾਂ ਬੇ ਰੁ ਜ਼ ਗਾ ਰ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਅਪਲਾਈ ਕੀਤਾ ਜਾਂਦਾ ਹੈ। ਇਨ੍ਹਾਂ ਪੜ੍ਹ ਲਿਖੇ ਜਾਣ ਦੇ ਬਾਵਜੂਦ ਵੀ ਜਦੋਂ ਨੌਕਰੀ ਨਹੀਂ ਮਿਲਦੀ ਤਾਂ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁਖ ਅਖਤਿਆਰ ਕਰਦੇ ਹਨ। ਪੰਜਾਬੀ ਨੌਜਵਾਨ ਤਾਂ ਅੱਗੇ ਪੜ੍ਹਨ ਨੂੰ ਹੀ ਤਰਜੀਹ ਦੇਣੀ ਬੰਦ ਕਰ ਗਏ ਹਨ।

ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦਾ ਇੱਕੋ ਇੱਕ ਸੁਪਨਾ ਹੈ ਕਿ ਕਿਸੇ ਤਰੀਕੇ ਕੈਨੇਡਾ ਜਾਇਆ ਜਾਵੇ ਅਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਜਾਵੇ ਪਰ ਇਸ ਦੌਰਾਨ ਕਈ ਵਾਰ ਮਾਮਲੇ ਵਿ ਗ ੜ ਵੀ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਪਾਇਲ ਤੋਂ ਸਾਹਮਣੇ ਆਇਆ ਹੈ, ਜਿੱਥੇ ਹਰਵੀਰ ਨਾਮ ਦੇ ਲੜਕੇ ਨੇ ਆਪਣੀ ਜਾਨ ਦੇ ਦਿੱਤੀ। ਉਸ ਦੀ ਜਾਨ ਦੇਣ ਦਾ ਕਾਰਨ ਉਸ ਦੀ ਪ੍ਰੇਮਿਕਾ ਨੂੰ ਦੱਸਿਆ ਜਾ ਰਿਹਾ ਹੈ। ਉਸ ਦੀ ਪ੍ਰੇਮਿਕਾ ਆਈਲੈਟਸ ਕਰਨ ਤੋਂ ਬਾਅਦ ਹਰਵੀਰ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਗਈ।

ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕ ਲਿਆ। ਮਿਲੀ ਜਾਣਕਾਰੀ ਮੁਤਾਬਕ ਹਰਵੀਰ ਨੇ ਹੀ ਲੜਕੀ ਨੂੰ ਆਪਣੇ ਖਰਚੇ ਤੇ ਆਈਲੈੱਟਸ ਕਰਵਾਈ ਸੀ। ਉਸ ਨੇ ਸੋਚਿਆ ਸੀ ਕਿ ਆਪਣੀ ਪ੍ਰੇਮਿਕਾ ਨੂੰ ਚੰਗੇ ਬੈਂਡ ਦਬਾ ਕੇ ਉਹ ਆਪ ਵੀ ਵਿਦੇਸ਼ ਚਲਾ ਜਾਵੇਗਾ ਪਰ ਉਸ ਦੀ ਪ੍ਰੇਮਿਕਾ ਦੇ ਜਦੋਂ ਬੈਂਡ ਆਏ ਤਾਂ ਉਹ ਬਦਲ ਗਈ, ਜਿਸ ਕਾਰਨ ਹਰਵੀਰ ਨੂੰ ਵੱਡਾ ਝ ਟ ਕਾ ਲੱਗਾ ਅਤੇ ਉਸ ਨੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉੱਤਰ ਨੇ ਲੜਕੀ ਨੂੰ ਆਈਲੈੱਟਸ ਕਰਵਾਉਣ ਲਈ 3 ਲੱਖ ਰੁਪਏ ਖਰਚੇ ਸਨ।

ਲੜਕੀ ਦੇ ਮੁੱਕਰਨ ਤੇ ਹਰਵੀਰ ਨੇ ਆਪਣੇ ਪੈਸੇ ਵਾਪਿਸ ਵੀ ਮੰਗੇ। ਜਦੋਂ ਉਸ ਦੀ ਮੰਗ ਪੂਰੀ ਨਾ ਹੋਈ ਤਾਂ ਉਸ ਨੇ ਅਜਿਹਾ ਗਲਤ ਕਦਮ ਚੁੱਕ ਲਿਆ। ਪਰਿਵਾਰ ਨੇ ਕੁੜੀ ਉਸ ਦੀ ਮਾਂ ਅਤੇ ਉਸਦੇ ਭਰਾ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਦੌਰਾਨ ਜੋ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬ ਖ ਸ਼ਿ ਆ ਨਹੀਂ ਜਾਵੇਗਾ।

Leave a Reply

Your email address will not be published. Required fields are marked *