ਪੈਂਚਰਾਂ ਵਾਲੇ ਦੀ ਖੁੱਲੀ ਕਿਸਮਤ, ਇਸ ਤਰ੍ਹਾਂ ਬਣ ਗਿਆ ਕਰੋੜਪਤੀ

ਪ੍ਰਮਾਤਮਾ ਦੇ ਰੰਗ ਵੀ ਬੜੇ ਅਜੀਬ ਹਨ। ਇਨ੍ਹਾਂ ਰੰਗਾਂ ਦਾ ਸਿਰਫ਼ ਉਸ ਨੂੰ ਹੀ ਪਤਾ ਹੁੰਦਾ ਹੈ। ਕਈ ਵਾਰ ਪਰਮਾਤਮਾ ਅਜਿਹੀ ਖੇਡ ਖੇਡਦਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈ ਰਾ ਨ ਹੋ ਜਾਂਦਾ ਹੈ। ਕੁਝ ਅਜਿਹੀ ਹੀ ਖੇਡ ਇਕ ਗਰੀਬ ਵਿਅਕਤੀ ਨਾਲ ਪਰਮਾਤਮਾ ਨੇ ਖੇਡੀ। ਜਿਸ ਦੀ ਰਾਤੋ ਰਾਤ ਕਿਸਮਤ ਇੰਨੀ ਜ਼ਿਆਦਾ ਬਦਲ ਗਈ। ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਇਹ ਵਿਅਕਤੀ ਟਾਇਰਾਂ ਨੂੰ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ। ਇਸ ਨਾਲ ਵੱਡਾ ਚਮਤਕਾਰ ਉਸ ਸਮੇਂ ਹੋਇਆ।

ਜਦੋਂ ਵਿਅਕਤੀ ਨੂੰ ਪਤਾ ਲੱਗਾ ਕਿ ਉਸ ਦੀ ਤਿੰਨ ਕਰੋੜ ਰੁਪਏ ਦੀ ਲਾਟਰੀ ਨਿਕਲ ਚੁੱਕੀ ਹੈ। ਜੀ ਹਾਂ ਇਸ ਵਿਅਕਤੀ ਦੀ ਪੂਰੇ 3 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਹ ਮਾਮਲਾ ਹੁਸ਼ਿਆਰਪੁਰ ਦੇ ਮਾਹਿਲਪੁਰ ਵਿਖੇ ਟਾਇਰ ਪੈਂਚਰਾਂ ਦੀ ਦੁਕਾਨ ਕਰਨ ਵਾਲੇ ਪਰਮਿੰਦਰ ਸਿੰਘ ਨਾਲ ਜੁੜਿਆ ਹੋਇਆ ਹੈ। ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਇੱਛਾ ਸੀ ਕਿ ਉਹ ਇਕ ਦਿਨ ਕਰੋੜਪਤੀ ਜ਼ਰੂਰ ਬਣੇ। ਉਹ ਕਰੋੜਪਤੀ ਬਣਨ ਲਈ ਅਕਸਰ ਕੌਣ ਬਣੇਗਾ ਕਰੋੜਪਤੀ ਦੇਖਦਾ ਰਹਿੰਦਾ ਸੀ

ਅਤੇ ਉਸ ਨੇ ਆਪਣਾ ਦਿਮਾਗ ਤੇਜ਼ ਕਰਨ ਲਈ ਜਾਣਕਾਰੀ ਦੀਆਂ ਕਿਤਾਬਾਂ ਵੀ ਪੜ੍ਹੀਆਂ। ਹੁਣ ਉਸ ਦੀ ਨਾਗਾਲੈਂਡ ਦੀ ਪੂਜਾ ਬੰਪਰ ਵਾਲੀ 3 ਕਰੋੜ ਦੀ ਲਾਟਰੀ ਨਿਕਲ ਚੁੱਕੀ ਹੈ। ਪਰਮਿੰਦਰ ਨੇ ਪਰਮਜੀਤ ਅਗਨੀਹੋਤਰੀ ਨਾਮਕ ਵਿਅਕਤੀ ਤੋਂ ਇਹ ਲਾਟਰੀ ਖਰੀਦੀ ਸੀ। ਜਦੋਂ ਪਰਮਜੀਤ ਅਗਨੀਹੋਤਰੀ ਨੇ ਪਰਮਿੰਦਰ ਦੇ ਘਰ ਆ ਕੇ ਉਸ ਨੂੰ ਇਹ ਗੱਲ ਦੱਸੀ ਤਾਂ ਪਰਮਿੰਦਰ ਨੂੰ ਯਕੀਨ ਨਹੀਂ ਆਇਆ, ਜਿਸ ਤੋਂ ਬਾਅਦ ਉਸ ਨੇ ਆਪਣੀ ਲਾਟਰੀ ਦਾ ਨੰਬਰ ਮਿਲਾ ਕੇ ਦੇਖਿਆ

ਤਾਂ ਉਹ ਹੈਰਾਨ ਅਤੇ ਖ਼ੁਸ਼ ਹੋ ਗਿਆ। ਪਰਮਿੰਦਰ ਦੇ ਘਰ ਖੁਸ਼ੀ ਦੀ ਲਹਿਰ ਹੈ। ਗੁਆਂਢੀ ਰਿਸ਼ਤੇਦਾਰ ਅਤੇ ਹੋਰ ਲੋਕ ਉਸ ਨੂੰ ਮੁਬਾਰਕਾਂ ਦੇ ਰਹੇ ਹਨ। ਪਰਮਿੰਦਰ ਦਾ ਕਹਿਣਾ ਹੈ ਕਿ ਭਾਵੇਂ ਉਸ ਦੀ ਲਾਟਰੀ ਨਿਕਲ ਚੁੱਕੀ ਹੈ ਪਰ ਉਹ ਫੇਰ ਵੀ ਆਪਣਾ ਕੰਮ ਕਾਰ ਨਹੀਂ ਛੱਡੇਗਾ ਅਤੇ ਇਨ੍ਹਾਂ ਪੈਸਿਆਂ ਵਿੱਚੋਂ ਕੁਝ ਪੈਸੇ ਉਹ ਗ਼ਰੀਬਾਂ ਦੀ ਭਲਾਈ ਲਈ ਵੀ ਖਰਚ ਕਰੇਗਾ।

Leave a Reply

Your email address will not be published. Required fields are marked *