ਫਟੀਆਂ ਪੈਂਟਾਂ ਪਿੱਛੇ ਪਿਆ ਪਤੀ ਪਤਨੀ ਦਾ ਪੇਚਾ, ਪਤਨੀ ਨੇ ਖਾ ਲਈ ਕੋਈ ਗਲਤ ਚੀਜ਼

ਪਤੀ ਪਤਨੀ ਦਾ ਰਿਸ਼ਤਾ ਬਹੁਤ ਖਾਸ ਮੰਨਿਆ ਜਾਂਦਾ ਹੈ। ਜੇਕਰ ਦੋਵਾਂ ਵਿੱਚੋਂ ਇੱਕ ਵੀ ਆਪਣੀ ਅੜੀ ਤੇ ਅੜ ਜਾਵੇ ਤਾਂ ਇਹ ਰਿਸ਼ਤਾ ਖ਼ਾਤਮੇ ਵੱਲ ਤੁਰ ਪੈਂਦਾ ਹੈ। ਜੇਕਰ ਪਤੀ ਪਤਨੀ ਦੀ ਆਪਸ ਵਿੱਚ ਬਣਦੀ ਹੋਵੇ ਤਾਂ ਇੱਥੇ ਹੀ ਜ਼ਿੰਦਗੀ ਸਵਰਗ ਜਾਪਣ ਲੱਗ ਜਾਂਦੀ ਹੈ ਪਰ ਜੇਕਰ ਨਾ ਬਣਦੀ ਹੋਵੇ ਤਾਂ ਕਈ ਵਾਰ ਹਾਲਾਤ ਬਹੁਤ ਔਖੇ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪਤੀ ਪਤਨੀ ਦੀ ਆਪਸ ਵਿੱਚ ਨਾ ਬਣਦੀ ਹੋਣ ਕਾਰਨ ਹਾਲਾਤ ਇਕ ਔਰਤ ਦੀ ਜ਼ਿੰਦਗੀ

ਅਤੇ ਮੋਤ ਦੇ ਬਣ ਗਏ। ਵਿਆਹੁਤਾ ਨੇ ਕੋਈ ਚੀਜ਼ ਖਾ ਲਈ। ਜਿਸ ਨਾਲ ਉਸ ਦੀ ਜਾਨ ਤੇ ਬਣ ਆਈ ਅਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਔਰਤ ਦਾ ਪੇਕਾ ਪਰਿਵਾਰ ਉਸ ਦੇ ਸਹੁਰੇ ਪਰਿਵਾਰ ਤੇ ਦੋਸ਼ ਲਗਾ ਰਿਹਾ ਹੈ। ਜਦਕਿ ਔਰਤ ਦੇ ਪਤੀ ਵੱਲੋਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂ ਠਾ ਦੱਸਿਆ ਜਾ ਰਿਹਾ ਹੈ। ਇਸ ਔਰਤ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਤਾਨੀਆ ਦਾ ਵਿਆਹ ਰਾਹੁਲ ਸ਼ਰਮਾ ਨਾਲ ਹੋਇਆ ਸੀ। ਤਾਨੀਆ ਤੇ ਦਬਾਅ ਬਣਾ ਕੇ ਰੱਖਿਆ ਜਾਂਦਾ ਹੈ।

ਉਸ ਨੂੰ ਫੋਨ ਤੇ ਗੱਲ ਵੀ ਨਹੀਂ ਕਰਨ ਦਿੱਤੀ ਜਾਂਦੀ ਅਤੇ ਨਾ ਹੀ ਰੀਚਾਰਜ ਖ਼ਤਮ ਹੋਣ ਤੇ ਉਸ ਦਾ ਫੋਨ ਰੀਚਾਰਜ ਕਰਵਾਇਆ ਜਾਂਦਾ ਹੈ। ਭਰਾ ਮੁਤਾਬਕ ਤਾਨੀਆ ਨੂੰ ਸ਼ੁਰੂ ਤੋਂ ਹੀ ਤੰਗ ਕੀਤਾ ਜਾਂਦਾ ਰਿਹਾ ਹੈ ਪਰ ਉਨ੍ਹਾਂ ਦੀ ਭੈਣ ਅਤੇ ਉਹ ਚੁੱਪ ਕਰਦੇ ਰਹੇ, ਕਿਉਂਕਿ ਉਹ ਘਰ ਵਸਾਉਣਾ ਚਾਹੁੰਦੇ ਸਨ ਪਰ ਅੱਜ ਹਾਲਾਤ ਇੱਥੋਂ ਤਕ ਪਹੁੰਚ ਗਏ ਕਿ ਤਾਨੀਆ ਦੀ ਜਾਨ ਜਾਣ ਤਕ ਦੇ ਹਾਲਾਤ ਬਣ ਗਏ ਹਨ। ਤਾਨੀਆ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਤਾਨੀਆ ਦੇ ਪਤੀ ਰਾਹੁਲ ਦਾ ਕਹਿਣਾ ਹੈ

ਕਿ ਉਹ ਆਪਣੀ ਪਤਨੀ ਦੇ ਕਹਿਣ ਤੇ ਅਲੱਗ ਮਕਾਨ ਲੈ ਕੇ ਆਪਣੇ ਮਾਪਿਆਂ ਤੋਂ ਅਲੱਗ ਰਹਿ ਰਹੇ ਹਨ। ਉਹ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹਨ। ਜਿੱਥੇ ਵਰਦੀ ਵਾਲੀਆਂ ਪੈਂਟਾਂ ਫਟੀਆਂ ਹੋਣ ਕਾਰਨ ਉਨ੍ਹਾਂ ਆਪਣੀ ਪਤਨੀ ਨੂੰ ਤਾਨੀਆ ਨੂੰ ਪੈਂਟਾਂ ਠੀਕ ਕਰਨ ਲਈ ਕਿਹਾ। ਇਸੇ ਗੱਲ ਨੂੰ ਲੈ ਕੇ ਪਤਨੀ ਅਤੇ ਪਤੀ ਵਿਚਕਾਰ ਅਣਬਣ ਹੋ ਗਈ, ਜਿਸ ਤੋਂ ਬਾਅਦ ਉਹ ਚੁੱਪਚਾਪ ਕੰਮ ਤੇ ਚਲੇ ਗਏ। ਗੁਆਂਢੀਆਂ ਨੇ ਕੁਝ ਸਮੇਂ ਬਾਅਦ ਫੋਨ ਕਰਕੇ ਰਾਹੁਲ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਹਾਲਤ ਠੀਕ ਨਹੀਂ ਹੈ।

ਉਸ ਨੇ ਕੋਈ ਚੀਜ਼ ਖਾ ਲਈ ਹੈ, ਜਿਸ ਤੋਂ ਬਾਅਦ ਰਾਹੁਲ ਵੱਲੋਂ ਘਰ ਆ ਕੇ ਆਪਣੀ ਪਤਨੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਪੁਲਸ ਦਾ ਕਹਿਣਾ ਹੈ ਕਿ ਉਹ ਲੜਕੀ ਦੇ ਬਿਆਨ ਲੈਣ ਆਏ ਸਨ ਪਰ ਤਾਨੀਆ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਉਨ੍ਹਾਂ ਡਾਕਟਰਾਂ ਤੋਂ ਇਹ ਗੱਲ ਲਿਖਵਾ ਲਈ ਹੈ ਜਦੋਂ ਤਾਨੀਆ ਬਿਆਨ ਦੇਣ ਦੀ ਹਾਲਤ ਵਿੱਚ ਹੋਵੇਗੀ ਤਾਂ ਉਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *