ਵੱਡੇ ਘਰ ਦੇ ਕਾਕਿਆਂ ਨੇ ਥਾਰ ਦਾ ਬਣਾਇਆ ਜਹਾਜ਼, ਲੋਕਾਂ ਨੇ ਕਾਬੂ ਕਰਕੇ ਦੇਖੋ ਕੀ ਹਾਲ ਕੀਤਾ

ਥਾਰ ਗੱਡੀ ਅਤੇ ਬੁਲੇਟ ਮੋਟਰਸਾਈਕਲ ਚਲਾਉਣ ਵਾਲੇ ਨੌਜਵਾਨ ਕਈ ਵਾਰ ਬਹੁਤ ਜ਼ਿਆਦਾ ਹੁੱਲੜਬਾਜ਼ੀ ਕਰਦੇ ਹਨ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬੁਲੇਟ ਚਲਾਉਣ ਵਾਲੇ ਨੌਜਵਾਨ ਕੰਪਨੀ ਵੱਲੋਂ ਦਿੱਤਾ ਗਿਆ। ਬੁਲੇਟ ਦਾ ਸਾਇਲੈਂਸਰ ਉਤਰਵਾ ਕੇ ਜ਼ਿਆਦਾ ਆਵਾਜ਼ ਕਰਨ ਵਾਲਾ ਸਾਇਲੰਸਰ ਫਿੱਟ ਕਰਵਾ ਲੈਂਦੇ ਹਨ ਅਤੇ ਫੇਰ ਉੱਚੀ ਉੱਚੀ ਅਵਾਜ਼ ਕਰਦੇ ਰੇਸਾਂ ਦਿੰਦੇ ਹੁੱਲੜਬਾਜ਼ੀ ਕਰਦੇ ਹੋਏ ਨਿਕਲਦੇ ਹਨ। ਇਸੇ ਤਰ੍ਹਾਂ ਹੀ ਗੱਡੀ ਚਲਾਉਣ ਵਾਲੇ ਕਈ ਨੌਜਵਾਨ ਹੁੱਲੜਬਾਜ਼ੀ ਕਰਦੇ ਹਨ।

ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਆਪਣੀ ਕਾਲੇ ਰੰਗ ਦੀ ਥਾਰ ਗੱਡੀ ਨੂੰ ਬੁਰੇ ਤਰੀਕੇ ਨਾਲ ਚਲਾ ਰਿਹਾ ਹੈ ਅਤੇ ਉਸ ਨੇ ਗੱਡੀ ਰੋਕਣ ਦੀ ਬਜਾਏ ਕਈ ਗੱਡੀਆਂ ਨੂੰ ਠੋਕ ਦਿੱਤਾ ਜਦੋਂ ਮੌਕੇ ਤੇ ਮੌਜੂਦ ਲੋਕ ਇਸ ਥਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਥਾਰ ਵਾਲਾ ਉਨ੍ਹਾਂ ਤੇ ਵੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਇਸ ਹੁੱਲੜਬਾਜ਼ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ।

ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਇਹ ਵੀਡੀਓ ਪਟਿਆਲੇ ਦੀ ਹੈ। ਇੱਥੇ ਬਾਈ ਨੰਬਰ ਫਾਟਕ ਵਾਲੇ ਇਲਾਕੇ ਵਿੱਚ ਇਸ ਨੌਜਵਾਨ ਨੇ ਆਪਣੀ ਥਾਰ ਗੱਡੀ ਨਾਲ ਭੜਥੂ ਪਾ ਦਿੱਤਾ। ਉਸ ਨੇ ਆਪਣੀ ਥਾਰ ਨਾਲ ਪਹਿਲਾਂ ਤਾਂ ਇਕ ਕਾਰ ਨੂੰ ਟੱਕਰ ਮਾਰੀ ਅਤੇ ਫੇਰ ਕਈ ਵਾਹਨਾਂ ਅਤੇ ਦੁਕਾਨਦਾਰਾਂ ਦਾ ਨੁਕਸਾਨ ਕਰ ਦਿੱਤਾ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਨੌਜਵਾਨ ਨੂੰ ਰੋਕਣ ਲਈ ਉਸ ਦੀ ਗੱਡੀ ਤੇ ਜੋ ਹੱਥ ਵਿੱਚ ਮਿਲਿਆ ਸੁੱਟਣਾ ਸ਼ੁਰੂ ਕਰ ਦਿੱਤਾ। ਥਾਰ ਨੇ ਗੱਡੀ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰੀ ਕਿ ਉਸ ਦਾ ਟਾਇਰ ਹੀ ਫਟ ਗਿਆ।

ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ ਕਿ ਵਾਰ ਵਾਰ ਗੱਡੀ ਇਕ ਤੋਂ ਬਾਅਦ ਦੂਜੇ ਵਾਹਨ ਨਾਲ ਟਕਰਾ ਰਹੀ ਹੈ ਅਤੇ ਸਾਹਮਣੇ ਕਈ ਵਿਅਕਤੀਆਂ ਦੀ ਹਾਦਸੇ ਦੌਰਾਨ ਜਾਨ ਤਕ ਚਲੇ ਜਾਣ ਦੇ ਹਾਲਾਤ ਦਿਖ ਰਹੇ ਹਨ। ਪਰ ਫੇਰ ਵੀ ਇਸ ਨੌਜਵਾਨ ਨੇ ਥਾਰ ਨੂੰ ਨਹੀਂ ਰੋਕਿਆ। ਇੱਥੇ ਚੰਗੀ ਗੱਲ ਇਹ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਆਪਣੇ ਨੁਕਸਾਨ ਦੀ ਭਰਪਾਈ ਲਈ ਲੋਕ ਮੰਗ ਕਰ ਰਹੇ ਹਨ ਅਤੇ ਥਾਰ ਚਲਾਉਣ ਵਾਲੇ ਨੌਜਵਾਨ ਤੇ ਵੀ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਪੂਰੇ ਸੋਸ਼ਲ ਮੀਡੀਆ ਤੇ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *