ਏਟੀਐੱਮ ਪੈਸੇ ਕਢਵਾਉਣ ਗਏ ਮੁੰਡੇ ਨਾਲ ਹੋਈ ਕਲੋਲ, ਮਸ਼ੀਨ ਵਿਚੋਂ ਨਿਕਲੇ ਚੂਰਨ ਵਾਲੇ ਨੋਟ

ਸਰਕਾਰ ਭਾਰਤ ਨੂੰ ਡਿਜੀਟਲ ਬਣਾਉਣ ਦਾ ਸੁਪਨਾ ਦੇਖ ਰਹੀ ਹੈ। ਇਸ ਦਿਸ਼ਾ ਵਿੱਚ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਦੂਜੇ ਪਾਸੇ ਇਹ ਵੀ ਕਈ ਵਾਰ ਸਾਹਮਣੇ ਆ ਚੁੱਕਾ ਹੈ ਕਿ ਭੋਲੀ ਭਾਲੀ ਜਨਤਾ ਨਾਲ ਕਈ ਵਾਰ ਧੋ ਖੇ ਹੋ ਚੁੱਕੇ ਹਨ। ਅਸੀਂ ਜਾਣਦੇ ਹਾਂ ਕਿ ਸਾਡੇ ਮੁਲਕ ਵਿੱਚ ਰਹਿ ਰਹੀ ਆਬਾਦੀ ਦਾ ਇਕ ਵੱਡਾ ਹਿੱਸਾ ਅਨਪੜ੍ਹ ਹੈ। ਇਹ ਵਿਅਕਤੀ ਡਿਜੀਟਲ ਦੇ ਹਾਣ ਦੇ ਨਹੀਂ ਹੋ ਸਕਦੇ। ਦੂਜੇ ਪਾਸੇ ਕਈ ਚ ਲਾ ਕ ਕਿਸਮ ਦੇ ਲੋਕ ਅਜਿਹੇ ਵਿਅਕਤੀਆਂ ਨੂੰ ਚੂਨਾ ਲਾ ਜਾਂਦੇ ਹਨ।

ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਰੋਜ਼ਾਨਾ ਹੀ ਸੁਣਦੇ ਰਹਿੰਦੇ ਹਾਂ। ਸੋਸ਼ਲ ਮੀਡੀਆ ਤੇ ਇਕ ਖਬਰ ਤੇਜ਼ੀ ਨਾਲ ਫੈਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਖ਼ਬਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਮੇਠੀ ਨਾਲ ਸਬੰਧਤ ਹੈ। ਜਿੱਥੇ ਕੁਝ ਲੋਕਾਂ ਨੂੰ ਏਟੀਐਮ ਵਿੱਚੋਂ ਪੈਸੇ ਕਢਵਾਉਣ ਦੇ ਨਾਮ ਤੇ ਚੂਨਾ ਲੱਗ ਗਿਆ ਹੈ। ਘਟਨਾ ਇੰਡੀਆ ਵਨ ਏਟੀਐਮ ਨਾਲ ਜੁੜੀ ਹੋਈ ਦੱਸੀ ਜਾਂਦੀ ਹੈ। ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਹੈ ਕਿ ਕੁਝ ਨੌਜਵਾਨ ਇੱਥੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਗਏ ਸਨ। ਜਦੋਂ ਇਨ੍ਹਾਂ ਨੇ ਪੈਸੇ ਕਢਵਾਏ

ਤਾਂ ਇਨ੍ਹਾਂ ਨੂੰ ਜਿਹੜੇ 200 ਰੁਪਏ ਵਾਲੇ ਨੋਟ ਨਿਕਲੇ ਉਹ ਅਸਲੀ ਨਹੀਂ ਸਨ। ਕਿਹਾ ਜਾ ਰਿਹਾ ਹੈ ਕਿ ਇਹ ਨੋਟ ਚੂਰਨ ਦੀਆਂ ਪੁੜੀਆਂ ਵਿੱਚੋਂ ਨਿਕਲਣ ਵਾਲੇ ਨਕਲੀ ਨੋਟ ਹਨ। ਜਿਨ੍ਹਾਂ ਦੀ ਬਾਜ਼ਾਰ ਵਿੱਚ ਖਰੀਦੋ ਫਰੋਖਤ ਕਰਨ ਲਈ ਵਰਤੋਂ ਨਹੀਂ ਕੀਤੀ ਜਾ ਸਕਦੀ। ਇਸ ਘਟਨਾ ਲਈ ਕੌਣ ਜ਼ਿੰਮੇਵਾਰ ਹੈ? ਇਹ ਜਾਂਚ ਦਾ ਵਿਸ਼ਾ ਹੈ। ਇਸ ਘਟਨਾ ਨੇ ਆਮ ਜਨਤਾ ਦੇ ਮਨਾਂ ਵਿੱਚ ਬੇ ਚੈ ਨੀ ਫੈਲਾਅ ਦਿੱਤੀ ਹੈ। ਘਟਨਾ ਲਈ ਜ਼ਿੰਮੇਵਾਰ ਕੋਈ ਵੀ ਵਿਅਕਤੀ ਹੋਵੇ ਪਰ ਚੂਨਾ ਤਾਂ ਗ਼ਰੀਬ ਲੋਕਾਂ ਨੂੰ ਲੱਗਾ ਹੈ।

ਜਿਨ੍ਹਾਂ ਵਿਅਕਤੀਆਂ ਨਾਲ ਇਹ ਘਟਨਾ ਵਾਪਰੀ ਹੈ, ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਇਸ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆਂਦਾ ਜਾਵੇ। ਇਸ ਮਾਮਲੇ ਪਿੱਛੇ ਅਸਲ ਸੱਚਾਈ ਕੀ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ। ਇਸ ਖਬਰ ਨੇ ਕਈ ਲੋਕਾਂ ਨੂੰ ਚੱਕਰ ਵਿੱਚ ਪਾ ਦਿੱਤਾ ਹੈ। ਕੋਈ ਵਿਅਕਤੀ ਏਟੀਐਮ ਵਿੱਚੋਂ ਪੈਸੇ ਕਢਵਾਉਣ ਤੋਂ ਹਿਚਕਚਾਹਟ ਮਹਿਸੂਸ ਕਰ ਰਹੇ ਹਨ।

Leave a Reply

Your email address will not be published. Required fields are marked *