ਦੁਕਾਨ ਖਾਲੀ ਕਰਾਉਣ ਪਿੱਛੇ ਹੋ ਗਿਆ ਹੰਗਾਮਾ, ਮਾਂ ਧੀ ਨੇ ਕੈਮਰੇ ਸਾਹਮਣੇ ਦੇਖੋ ਕੀ ਕੀਤਾ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਦੱਸੀ ਜਾਂਦੀ ਹੈ। ਮਾਮਲਾ ਅਦਾਲਤੀ ਹੁਕਮਾਂ ਤੇ ਇਕ ਦੁਕਾਨ ਨੂੰ ਖਾਲੀ ਕਰਵਾਉਣ ਦਾ ਹੈ ਪਰ ਦੁਕਾਨਦਾਰ ਦੁਕਾਨ ਖਾਲੀ ਕਰਨ ਲਈ ਰਜ਼ਾਮੰਦ ਨਹੀਂ। ਉਸ ਦੀ ਦਲੀਲ ਹੈ ਕਿ ਉਸ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਹੋਈ ਹੈ। ਦੂਜੇ ਪਾਸੇ ਬਟਾਲਾ ਕੋਰਟ ਦੇ ਹੁਕਮਾਂ ਤੇ ਪੁਲਿਸ ਦੁਕਾਨ ਖਾਲੀ ਕਰਵਾਉਣ ਲਈ ਪਹੁੰਚੀ ਹੋਈ ਹੈ। ਇਸ ਦੌਰਾਨ ਦੁਕਾਨਦਾਰ ਅਤੇ ਉਸ ਦੇ ਪਰਿਵਾਰ ਵੱਲੋਂ ਖ਼ੂਬ ਕੋਸ਼ਿਸ਼ ਕੀਤੀ ਗਈ ਕਿ ਦੁਕਾਨ ਖਾਲੀ ਨਾ ਕੀਤੀ ਜਾਵੇ।

ਉਨ੍ਹਾਂ ਵੱਲੋਂ ਵਾਰ ਵਾਰ ਇੱਕ ਦਿਨ ਦਾ ਸਮਾਂ ਮੰਗਿਆ ਜਾ ਰਿਹਾ ਸੀ ਪਰ ਪੁਲਿਸ ਨੇ ਵੀ ਅਦਾਲਤ ਨੂੰ ਜਵਾਬ ਦੇਣਾ ਹੈ। ਦੁਕਾਨਦਾਰ ਦੀ ਦਲੀਲ ਹੈ ਕਿ ਉਹ 50 ਸਾਲ ਤੋਂ ਦੁਕਾਨ ਕਰ ਰਿਹਾ ਹੈ। ਬਟਾਲਾ ਕੋਰਟ ਨੇ ਦੁਕਾਨ ਖਾਲੀ ਕਰਨ ਦੇ ਹੁਕਮ ਕੀਤੇ ਹਨ ਪਰ ਉਨ੍ਹਾਂ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਹੋਈ ਹੈ। ਹਾਈਕੋਰਟ ਨੇ ਉਨ੍ਹਾਂ ਨੂੰ 18 ਜਨਵਰੀ 2023 ਦੀ ਤਰੀਕ ਦਿੱਤੀ ਹੈ ਜਦਕਿ ਬਟਾਲਾ ਕੋਰਟ ਅੱਜ ਹੀ ਦੁਕਾਨ ਖਾਲੀ ਕਰਵਾਉਣਾ ਚਾਹੁੰਦੀ ਹੈ। ਦੂਜੀ ਧਿਰ ਦਾ ਇੰਨਾ ਦਬਾਅ ਰਿਹਾ ਹੈ

ਕਿ ਬਟਾਲਾ ਵਿਚ ਉਨ੍ਹਾਂ ਨੂੰ ਵਕੀਲ ਵੀ ਨਹੀਂ ਮਿਲਿਆ। ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਵਕੀਲ ਮੰਗਵਾਉਣਾ ਪਿਆ। ਦੁਕਾਨਦਾਰ ਚਾਹੁੰਦਾ ਹੈ ਕਿ ਉਸ ਨੂੰ ਸਿਰਫ਼ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ। ਅਗਲੇ ਦਿਨ ਹਾਈ ਕੋਰਟ ਤੋਂ ਉਸ ਦਾ ਵਕੀਲ ਇੱਥੇ ਪਹੁੰਚ ਜਾਵੇਗਾ। ਦੁਕਾਨਦਾਰ ਆਪਣਾ ਪੱਖ ਅਦਾਲਤ ਵਿੱਚ ਰੱਖਣਾ ਚਾਹੁੰਦਾ ਹੈ। ਦੂਜੇ ਪਾਸੇ ਬਟਾਲਾ ਕੋਰਟ ਅਤੇ ਪੁਲਿਸ ਦੇ ਅਧਿਕਾਰੀ ਦੁਕਾਨ ਖਾਲੀ ਕਰਵਾਉਣ ਲਈ ਪਹੁੰਚੇ ਹੋਏ ਹਨ। ਪੁਲਿਸ ਨੂੰ ਆਦੇਸ਼ ਹਨ

ਕਿ ਅੱਜ ਹੀ ਦੁਕਾਨ ਖਾਲੀ ਕਰਵਾ ਕੇ ਅਦਾਲਤ ਨੂੰ ਰਿ ਪੋ ਰ ਟ ਭੇਜੀ ਜਾਵੇ ਪਰ ਦੁਕਾਨਦਾਰ ਦੁਕਾਨ ਖਾਲੀ ਕਰਨ ਲਈ ਸਹਿਮਤ ਨਹੀਂ। ਦੁਕਾਨਦਾਰ ਦੇ ਸਾਰੇ ਪਰਿਵਾਰ ਵੱਲੋਂ ਦੁਕਾਨ ਖਾਲੀ ਕਰਨ ਲਈ ਇਕ ਦਿਨ ਦਾ ਸਮਾਂ ਮੰਗਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਦੀ ਦਲੀਲ ਹੈ ਕਿ ਉਨ੍ਹਾਂ ਨੇ ਅਦਾਲਤ ਨੂੰ ਜਵਾਬ ਦੇਣਾ ਹੈ। ਜਿਸ ਕਰਕੇ ਉਨ੍ਹਾਂ ਵੱਲੋਂ ਇਸ ਦਿਸ਼ਾ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *