ਆਪਣੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਮੁੰਡੇ ਦੀ ਸੜਕ ਹਾਦਸੇ ਚ ਹੋਈ ਮੋਤ

ਜਿਸ ਤਰ੍ਹਾਂ ਰੁੱਤਾਂ ਬਦਲਦੀਆਂ ਹਨ, ਉਸੇ ਤਰ੍ਹਾਂ ਹੀ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਚੰਗਾ ਜਾਂ ਬੁਰਾ ਸਮਾਂ ਆਉਂਦਾ ਰਹਿੰਦਾ ਹੈ। ਹਾਲਾਂਕਿ ਰੁੱਤਾਂ ਬਾਰੇ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਕਦੋਂ ਮੌਸਮ ਬਦਲਣਾ ਹੈ ਪਰ ਇਨਸਾਨ ਦੀ ਜ਼ਿੰਦਗੀ ਵਿੱਚ ਕਦੋਂ ਕਿਸ ਤਰ੍ਹਾਂ ਦਾ ਵਕਤ ਆ ਜਾਵੇ ਇਹ ਕੋਈ ਨਹੀਂ ਜਾਣਦਾ। ਅਸੀਂ ਤਾਂ ਹਰ ਸਮੇਂ ਚੰਗੇ ਦੀ ਹੀ ਉਮੀਦ ਰੱਖਦੇ ਹਾਂ ਪਰ ਇਹ ਜ਼ਰੂਰੀ ਨਹੀਂ ਕਿ ਚੰਗਾ ਹੀ ਹੋਵੇਗਾ। ਕਈ ਵਾਰ ਤਾਂ ਅਜਿਹਾ ਵਾਪਰ ਜਾਂਦਾ ਹੈ ਕਿ ਸਭ ਸੱਧਰਾਂ ਮਿੱਟੀ ਵਿੱਚ ਮਿਲ ਜਾਂਦੀਆਂ ਹਨ।

ਕੁਝ ਇਸ ਤਰ੍ਹਾਂ ਦਾ ਹੀ ਹੋਇਆ ਅੰਮਿ੍ਤਸਰ ਦੇ ਇੱਕ ਨੌਜਵਾਨ ਨਾਲ। ਜੋ ਆਪਣੇ ਦੋਸਤ ਨੂੰ ਨਾਲ ਲੈ ਕੇ ਆਪਣੇ ਵਿਆਹ ਦਾ ਕਾਰਡ ਦੇਣ ਜਾ ਰਿਹਾ ਸੀ ਪਰ ਇਹ ਕੋਈ ਨਹੀਂ ਸੀ ਜਾਣਦਾ ਕਿ ਦੋਵੇਂ ਦੋਸਤਾਂ ਨੇ ਵਾਪਸ ਘਰ ਨਹੀਂ ਪਰਤਣਾ। ਦੋਵੇਂ ਦੋਸਤ ਇਕ ਹਾਦਸੇ ਦੀ ਭੇਟ ਚੜ੍ਹ ਗਏ। ਕਿਸੇ ਨਾਮਲੂਮ ਵਾਹਨ ਨੇ ਇਨ੍ਹਾਂ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਮੁਤਾਬਕ ਸ਼ਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਅੰਮ੍ਰਿਤਸਰ ਦਾ 21 ਨਵੰਬਰ ਨੂੰ ਵਿਆਹ ਹੋਣ ਵਾਲਾ ਸੀ।

ਸ਼ਰਨਜੀਤ ਸਿੰਘ ਆਪਣੇ ਦੋਸਤ ਪ੍ਰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਜਮਾਰਹ ਆਪਣੇ ਵਿਆਹ ਦਾ ਕਾਰਡ ਦੇਣ ਜਾ ਰਿਹਾ ਸੀ। ਦੋਵੇਂ ਦੋਸਤ ਖ਼ੁਸ਼ੀ ਖ਼ੁਸ਼ੀ ਘਰ ਤੋਂ ਰਵਾਨਾ ਹੋਏ। ਜਦੋਂ ਇਹ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਕੋਟ ਮੁਹੰਮਦ ਵਿਖੇ ਪਹੁੰਚੇ ਤਾਂ ਕਿਸੇ ਨਾਮਾਲੂਮ ਵਾਹਨ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਦੇ ਸਿੱਟੇ ਵਜੋਂ ਦੋਵੇਂ ਦੋਸਤ ਅੱਖਾਂ ਮੀਟ ਗਏ।

ਨਾਮਾਲੂਮ ਵਾਹਨ ਦਾ ਕੋਈ ਪਤਾ ਨਹੀਂ ਲੱਗ ਸਕਿਆ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਪੁਲਿਸ ਵੱਲੋਂ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਜਿੱਥੇ ਕੁਝ ਘੰਟੇ ਪਹਿਲਾਂ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ, ਪਰਿਵਾਰ ਦੇ ਜੀਅ ਖੁਸ਼ੀ ਖੁਸ਼ੀ ਭੱਜੇ ਫਿਰ ਰਹੇ ਸਨ, ਹੁਣ ਉੱਥੇ ਮਾਤਮ ਛਾਇਆ ਹੋਇਆ ਹੈ। ਸਭ ਰਿਸ਼ਤੇਦਾਰ ਸਬੰਧੀ ਵੀ ਸੋ ਗ ਵਿਚ ਡੁੱਬੇ ਹੋਏ ਹਨ।

Leave a Reply

Your email address will not be published. Required fields are marked *