ਉੱਜੜ ਗਿਆ ਚੰਗਾ ਭਲਾ ਹੱਸਦਾ ਵੱਸਦਾ ਪਰਿਵਾਰ, 2 ਦਿਨਾਂ ਚ ਹੋਈ ਇਕੋ ਪਰਿਵਾਰ ਦੇ 4 ਜੀਆਂ ਦੀ ਮੋਤ

ਜਦੋਂ ਕਿਸੇ ਪਰਿਵਾਰ ਵਿੱਚ ਕੋਈ ਇੱਕ ਜੀਅ ਸਦਾ ਲਈ ਵਿਛੜ ਜਾਂਦਾ ਹੈ ਤਾਂ ਇਹ ਘਟਨਾ ਅਸਹਿ ਹੁੰਦੀ ਹੈ ਪਰ ਜੇਕਰ 3 ਦਿਨਾਂ ਦੇ ਅੰਦਰ ਅੰਦਰ 4 ਜੀਅ ਚਲੇ ਜਾਣ ਤਾਂ ਇਸ ਨੂੰ ਕਿਵੇਂ ਸਹਿਣ ਕੀਤਾ ਜਾਵੇ? ਮਾਮਲਾ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਝਾੜ ਵਾਲਾ ਦਾ ਹੈ। ਜਿੱਥੇ ਇੱਕ ਪਰਿਵਾਰ ਨਾਲ ਅਜਿਹਾ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ 26 ਤਾਰੀਖ ਨੂੰ 42 ਸਾਲ ਉਮਰ ਦੇ ਗੁਰਲਾਭ ਸਿੰਘ ਨੂੰ ਦਿਲ ਦਾ ਦੌ-ਰਾ ਪੈ ਗਿਆ ਅਤੇ ਉਹ ਇਸ ਦੁਨੀਆਂ ਨੂੰ ਸਦਾ ਲਈ ਛੱਡ ਗਿਆ।

ਇਸ ਤੋਂ ਮਗਰੋਂ ਗੁਰਲਾਭ ਸਿੰਘ ਦੇ 11 ਸਾਲਾ ਪੁੱਤਰ ਸੰਤਪ੍ਰੀਤ ਸਿੰਘ ਦੀ ਸਿਹਤ ਖਰਾਬ ਹੋ ਗਈ। 28 ਤਾਰੀਖ ਨੂੰ ਸੰਤਪ੍ਰੀਤ ਸਿੰਘ ਦਾ ਚਚੇਰਾ ਭਰਾ 18 ਸਾਲਾ ਗੁਰਕੀਰਤਨ ਸਿੰਘ ਅਤੇ 45 ਸਾਲਾ ਚਾਚੀ ਸਰਬਜੀਤ ਕੌਰ ਪਤਨੀ ਚੰਦ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਸੰਤਪ੍ਰੀਤ ਸਿੰਘ ਨੂੰ ਦਵਾਈ ਦਿਵਾਉਣ ਲਈ ਜਾ ਰਹੇ ਸਨ। ਜਦੋਂ ਇਹ ਫ਼ਿਰੋਜ਼ਪੁਰ ਰੋਡ ਤੇ ਪਿੰਡ ਗੋਲੇਵਾਲਾ ਪਹੁੰਚੇ ਤਾਂ ਗਲਤ ਸਾਈਡ ਆ ਰਹੀ ਆਈ-20 ਗੱਡੀ ਜ਼ੋਰ ਨਾਲ ਇਨ੍ਹਾਂ ਦੇ ਮੋਟਰਸਾਈਕਲ ਵਿੱਚ ਵੱਜੀ।

ਇਸ ਗੱਡੀ ਨੂੰ ਹਰਜੀਤ ਸਿੰਘ ਨਾਮ ਦਾ ਬੰਦਾ ਚਲਾ ਰਿਹਾ ਸੀ। ਮੋਟਰਸਾਈਕਲ ਤੇ ਸਵਾਰ ਤਿੰਨੇ ਹੀ ਜੀਅ 11 ਸਾਲਾ ਸੰਤਪ੍ਰੀਤ ਸਿੰਘ, 18 ਸਾਲਾ ਗੁਰਕੀਰਤਨ ਸਿੰਘ ਅਤੇ 45 ਸਾਲਾ ਸਰਬਜੀਤ ਕੌਰ ਅੱਖਾਂ ਮੀਟ ਗਏ। ਇਸ ਹਾਦਸੇ ਵਿੱਚ ਕਾਰ ਚਾਲਕ ਹਰਜੀਤ ਸਿੰਘ ਦੇ ਵੀ ਸੱ-ਟਾਂ ਲੱਗੀਆਂ ਹਨ ਪਰ ਉਹ ਮੌਕੇ ਤੋਂ ਦੌੜ ਗਿਆ। ਥਾਣਾ ਸਦਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹਾਂ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤੀਆਂ ਗਈਆਂ ਹਨ।

ਇਸ ਤਰ੍ਹਾਂ ਸਿਰਫ਼ 3 ਦਿਨਾਂ ਵਿੱਚ ਇਸ ਹੱਸਦੇ ਵਸਦੇ ਪਰਿਵਾਰ ਦੇ 4 ਜੀਅ ਸਦਾ ਲਈ ਚਲੇ ਗਏ। ਜੋ ਇਸ ਪਰਿਵਾਰ ਨਾਲ ਹੋਇਆ, ਉਸ ਤੇ ਹਰ ਕੋਈ ਹੰਝੂ ਕੇਰ ਰਿਹਾ ਹੈ ਪਰ ਕੀਤਾ ਕੁਝ ਨਹੀਂ ਜਾ ਸਕਦਾ। ਹਰ ਕੋਈ ਚਾਹੁੰਦਾ ਹੈ ਕਿ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪਰਿਵਾਰ ਦੇ ਜੀਅ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਨੂੰ ਕੁਝ ਵੀ ਸੁੱਝ ਨਹੀਂ ਰਿਹਾ।

Leave a Reply

Your email address will not be published. Required fields are marked *