ਕਨੇਡਾ ਚ ਰਹਿਣ ਵਾਲੇ ਪਹਿਲਾਂ ਹੀ ਕਰ ਲੈਣ ਇਹ ਤਿਆਰੀਆਂ

ਪਿਛਲੇ ਦਿਨੀਂ ਕੈਨੇਡਾ ਵਿੱਚ ਆਏ ਫਿਓਨਾ ਤੂਫ਼ਾਨ ਨੇ ਜੋ ਹਾਲ ਕੀਤਾ ਸੀ, ਉਹ ਕਿਸੇ ਤੋਂ ਭੁੱਲਿਆ ਨਹੀਂ। ਕਿੰਨੇ ਦਰੱਖਤ ਪੁੱਟ ਕੇ ਬਿਜਲੀ ਦੀਆਂ ਤਾਰਾਂ ਉੱਤੇ ਸੁੱਟ ਦਿੱਤੇ ਗਏ ਸਨ। ਵੱਡੇ ਖੇਤਰ ਵਿੱਚ ਕਈ ਦਿਨ ਬਿਜਲੀ ਗੁੱਲ ਰਹੀ ਸੀ। ਹੁਣ ਕੈਨੇਡਾ ਦੇ ਮੌਸਮ ਵਿਭਾਗ ਨੇ ਕੈਨੇਡਾ ਵਾਸੀਆਂ ਨੂੰ ਫਿਰ ਸੁਚੇਤ ਕੀਤਾ ਹੈ ਕਿ ਅਟਮੋਸਫੀਅਰਿਕ ਰਿਵਰ ਭਾਵ ਤੂਫਾਨੀ ਮੀਂਹ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ। ਜਿਸ ਦਾ ਅਸਰ ਮੈਟਰੋ ਵੈਨਕੂਵਰ, ਵੈਨਕੂਵਰ, ਆਈਲੈਂਡ ਫਰੇਜ਼ਰ ਵੈਲੀ ਦੇ ਖੇਤਰ ਵਿੱਚ ਦੇਖਿਆ ਜਾ ਸਕੇਗਾ।

ਇਸ ਹਾਲਾਤ ਵਿਚ ਲਗਾਤਾਰ ਤੂਫ਼ਾਨੀ ਮੀਂਹ ਪਵੇਗਾ। ਤਾਪਮਾਨ ਕਾਫੀ ਹੱਦ ਤੱਕ ਘਟ ਸਕਦਾ ਹੈ। ਇਕ ਅੰਦਾਜ਼ੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਸੈਂਟਰਲ ਤੇ ਸਾਊਥ ਕੋਸਟ ਅਤੇ ਵੈਨਕੂਵਰ ਆਈਲੈਡ ਉਤੇ ਸ਼ਨੀਵਾਰ ਦੀ ਸਵੇਰ ਤੋਂ ਲੈ ਕੇ ਐਤਵਾਰ ਦੀ ਸਵੇਰ ਤੱਕ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਖੇਤਰਾਂ ਵਿਚ ਐਤਵਾਰ ਦੀ ਰਾਤ ਤੱਕ ਵੀ ਅਜਿਹੇ ਹਾਲਾਤ ਰਹਿ ਸਕਦੇ ਹਨ। ਹੋ ਸਕਦਾ ਹੈ ਸੋਮਵਾਰ ਤੱਕ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿ ਸਕਣ।

ਉਮੀਦ ਕੀਤੀ ਜਾਂਦੀ ਹੈ ਕਿ ਮੈਟਰੋ ਵੈਨਕੂਵਰ ਅਤੇ ਵੈਨਕੂਵਰ ਦੇ ਇਲਾਕੇ ਵਿੱਚ 31 ਅਕਤੂਬਰ ਦੀ ਰਾਤ ਤੱਕ ਇਸ ਸਥਿਤੀ ਤੋਂ ਰਾਹਤ ਮਿਲ ਸਕਦੀ ਹੈ। ਵੀਰਵਾਰ ਨੂੰ ਬੀ ਸੀ ਹਾਈਡਰੋ ਦੇ ਇਕ ਲੱਖ ਤੋਂ ਵੱਧ ਵਿਅਕਤੀਆਂ ਤੇ ਇਸ ਤੂਫ਼ਾਨ ਦਾ ਅਸਰ ਦੇਖਿਆ ਗਿਆ, ਜਿਹੜੇ ਬਿਜਲੀ ਦੀ ਅਣਹੋਂਦ ਕਾਰਨ ਜੂਝਦੇ ਰਹੇ ਹਨ। ਹੁਣ ਮੌਸਮ ਵਿਭਾਗ ਨੇ ਵੈਨਕੂਵਰ, ਆਈਲੈਂਡ, ਸੈਂਟ੍ਰਲ ਕੋਸਟ ਫਰੇਜ਼ਰ ਵੈਲੀ, ਮੈਟਰੋ ਵੈਨਕੂਵਰ, ਸਨਸ਼ਾਈਨ ਕੋਸਟ, ਸਾਊਥਰਨ ਗਲਫ ਆਈਲੈਂਡ, ਹੋਪ ਸਾਊਂਡ ਅਤੇ ਵਿਸਲਰ ਖੇਤਰ ਦੇ ਵਾਸੀਆਂ ਨੂੰ ਚੌਕਸ ਕੀਤਾ ਹੈ।

Leave a Reply

Your email address will not be published. Required fields are marked *