ਕਨੇਡਾ ਤੋਂ ਪਿੰਡ ਆਈ ਕੁੜੀ ਦਾ ਸਾਗ ਤੋੜਦੀ ਦਾ ਪੈ ਗਿਆ ਗੁਆਂਢੀਆਂ ਨਾਲ ਪੰਗਾ

ਤਰਨਤਾਰਨ ਦੇ ਕਸਬਾ ਖਾਲੜਾ ਨੇੜੇ ਪੈਂਦੇ ਪਿੰਡ ਨਾਰਲਾ ਵਿੱਚ 2 ਗੁਆਂਢੀ ਪਰਿਵਾਰਾਂ ਦੇ ਆਪਸੀ ਟਕਰਾਅ ਕਾਰਨ ਇਕ ਧਿਰ ਨੇ ਦੂਜੀ ਤੇ ਗਲੀ ਚਲਾ ਦਿੱਤੀ। ਜਿਸ ਕਾਰਨ ਵਿਦੇਸ਼ ਤੋਂ ਆਈ ਲੜਕੀ ਅਤੇ ਉਸ ਦੀ ਮਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਪੁਲਿਸ ਨੇ 307 ਅਤੇ ਹੋਰ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਘਟਨਾ ਲਈ ਜ਼ਿੰਮੇਵਾਰ ਪਰਿਵਾਰ ਘਰ ਤੋਂ ਦੌੜ ਗਿਆ ਹੈ। ਅਮਰਜੀਤ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਇੱਥੇ ਉਹ ਆਪਣੇ ਪੁੱਤਰ ਸਮੇਤ ਰਹਿੰਦੀ ਹੈ।

ਉਸ ਦਾ ਪਤੀ ਵਿਦੇਸ਼ ਰਹਿੰਦਾ ਹੈ ਅਤੇ ਉਸ ਦੀ ਧੀ ਹੁਣੇ ਹੀ ਵਿਦੇਸ਼ ਤੋਂ ਆਈ ਹੈ। ਅਮਰਜੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਗੁਆਂਢੀ ਹਰਪਾਲ ਸਿੰਘ, ਉਸ ਦੀ ਪਤਨੀ ਬਲਵਿੰਦਰ ਕੌਰ, 2 ਪੁੱਤਰ ਨਿਸ਼ਾਨਦੀਪ ਸਿੰਘ ਅਤੇ ਹਰਮਨਦੀਪ ਸਿੰਘ ਨੇ ਉਨ੍ਹਾਂ ਨਾਲ ਟਕਰਾਅ ਕੀਤਾ ਹੈ। ਅਮਰਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੁਆਂਢਣ ਬਲਵਿੰਦਰ ਕੌਰ ਕਹਿੰਦੀ ਹੈ ਕਿ ਉਸ ਦੀ ਬੇਟੀ ਨੂੰ ਦੁਬਾਰਾ ਕੈਨੇਡਾ ਨਹੀਂ ਜਾਣ ਦੇਣਗੇ। ਜਦੋਂ ਉਨ੍ਹਾਂ ਦੀ ਧੀ ਵਿਹੜੇ ਵਿੱਚ ਸਾਗ ਤੋੜ ਰਹੀ ਸੀ ਤਾਂ ਕੰਧ ਤੋਂ ਬਲਵਿੰਦਰ ਕੌਰ ਉਸ ਨੂੰ ਗਲਤ ਬੋਲਣ ਲੱਗੀ।

ਉਨ੍ਹਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਪਰ ਪੁਲਿਸ ਦੀ ਮੌਜੂਦਗੀ ਵਿਚ ਹੀ ਹਰਪਾਲ ਸਿੰਘ ਨੇ ਉਨ੍ਹਾਂ ਤੇ ਗਲੀ ਚਲਾ ਦਿੱਤੀ ਜੋ ਉਸ ਦੇ, ਉਸ ਦੀ ਧੀ ਦੇ ਅਤੇ ਪੁੱਤਰ ਦੇ ਤਿੰਨਾਂ ਦੇ ਹੀ ਲੱਗੀ। ਇਨ੍ਹਾਂ ਨੇ ਪੁਲਿਸ ਮੁਲਾਜ਼ਮ ਦੀ ਵਰਦੀ ਫਾੜੀ ਅਤੇ ਦਸਤਾਰ ਵੀ ਉਤਾਰ ਦਿੱਤੀ। ਅਮਰਜੀਤ ਕੌਰ ਨੇ ਮੰਗ ਕੀਤੀ ਹੈ ਕਿ ਹਰਪਾਲ ਸਿੰਘ ਦਾ ਲਾਈਸੈਂਸ ਰੱਦ ਹੋਣਾ ਚਾਹੀਦਾ ਹੈ। ਉਸ ਨੇ ਤਾਂ ਇਹ ਵੀ ਕਿਹਾ ਹੈ ਕਿ ਹਰਪਾਲ ਸਿੰਘ ਆਪਣੇ ਸ਼ਹੀਦ ਹੋਏ ਭਰਾ ਦੇ ਨਾਮ ਤੇ ਵਿਚਰ ਰਿਹਾ ਹੈ। ਅਮਰਜੀਤ ਕੌਰ ਨੇ ਬਲਵਿੰਦਰ ਕੌਰ ਤੇ ਅਮਲ ਪਦਾਰਥ ਦੀ ਵਰਤੋਂ ਕਰਨ ਦੇ ਵੀ ਦੋਸ਼ ਲਗਾਏ ਹਨ।

ਉਹ ਚਾਹੁੰਦੀ ਹੈ ਕਿ ਹਰਪਾਲ ਸਿੰਘ ਅਤੇ ਬਲਵਿੰਦਰ ਕੌਰ ਦੇ ਟੈਸਟ ਕਰਵਾਏ ਜਾਣ। ਇਸ ਪਰਿਵਾਰ ਦੇ ਚਾਰੇ ਜੀਆਂ ਤੇ ਮਾਮਲਾ ਦਰਜ ਕੀਤਾ ਜਾਵੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 2 ਗੁਆਂਢੀ ਪਰਿਵਾਰਾਂ ਦਾ ਆਪਸ ਵਿੱਚ ਟਕਰਾਅ ਹੋਇਆ ਹੈ। ਉਨ੍ਹਾਂ ਨੂੰ 112 ਨੰਬਰ ਤੇ ਫੋਨ ਆਇਆ ਸੀ। ਅਜੇ ਪੁਲਿਸ ਰਸਤੇ ਵਿੱਚ ਹੀ ਸੀ ਕਿ ਹਰਪਾਲ ਸਿੰਘ ਨੇ ਗਲੀ ਚਲਾ ਦਿੱਤੀ। ਫਿਰ ਉਸ ਦੇ ਪੁੱਤਰ ਨੇ ਵੀ ਅਜਿਹਾ ਹੀ ਕੀਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਘਰ ਤੋਂ ਦੌੜ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

Leave a Reply

Your email address will not be published. Required fields are marked *