ਕੀ ਕਨੇਡਾ ਚ ਪਵੇਗੀ ਇਹ ਕੰਮ ਕਰਨ ਵਾਲਿਆਂ ਦੀ ਲੋੜ

ਕਿਸੇ ਵੀ ਕੰਮ ਲਈ ਉੱਦਮੀਆਂ ਦੀ ਜ਼ਰੂਰਤ ਹੁੰਦੀ ਹੈ। ਉੱਦਮੀਆਂ ਦੀ ਘਾਟ ਸਦਾ ਹੀ ਕਿਸੇ ਵੀ ਕੰਮ ਤੇ ਨਾਂਹ ਪੱਖੀ ਅਸਰ ਪਾਉਂਦੀ ਹੈ। ਅਜਿਹਾ ਅਸਰ ਆਉਂਦੇ ਦਿਨਾਂ ਵਿੱਚ ਕੈਨੇਡਾ ਵਿੱਚ ਉਡਾਣਾਂ ਦੇ ਸੰਬੰਧ ਵਿਚ ਦੇਖਿਆ ਜਾ ਸਕਦਾ ਹੈ। ਇਕ ਪਾਸੇ ਤਾਂ ਏਅਰਲਾਈਨਜ਼ ਪਹਿਲਾਂ ਹੀ ਵਰਕਰਜ਼ ਦੀ ਘਾਟ ਨਾਲ ਜੂਝ ਰਿਹਾ ਹੈ। ਦੂਜੇ ਪਾਸੇ ਹਾਲੀਡੇ ਸੀਜ਼ਨ ਆ ਰਿਹਾ ਹੈ। ਜਿਸ ਦਾ ਸਿੱਧਾ ਅਸਰ ਉਡਾਣਾਂ ਤੇ ਦੇਖਿਆ ਜਾਵੇਗਾ। ਮਾਹਿਰ ਇਸ ਗੱਲ ਨੂੰ ਹੁਣ ਤੋਂ ਹੀ ਸਵੀਕਾਰਨ ਲੱਗੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਵਰਕਰਜ਼ ਦੀ ਘਾਟ ਹੈ। ਇਹ ਵੀ ਪਤਾ ਲੱਗਾ ਹੈ ਕਿ ਵਰਕਰਜ਼ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਸਲੇ ਨੂੰ ਸੁਲਝਾਇਆ ਜਾ ਸਕੇ। ਸਭ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹੋਈਆਂ ਹਨ ਕਿ ਏਅਰਲਾਈਨਜ਼ ਆਪਣੇ ਪਾਇਲਟਜ਼ ਨੂੰ ਵਾਪਸ ਬੁਲਾ ਸਕੇਗੀ ਜਾਂ ਨਹੀਂ। ਏਅਰਲਾਈਨਜ਼ ਵੱਲੋਂ ਆਰਜ਼ੀ ਤੌਰ ਤੇ ਕੁਝ ਵਰਕਰਜ਼ ਨੂੰ ਰੱਖ ਕੇ ਕੰਮ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਵਾਲ ਇਹ ਵੀ ਉੱਠਦਾ ਹੈ ਕੀ ਅਣਸਿੱਖਿਅਤ ਵਰਕਰਜ਼ ਇਸ ਘਾਟ ਨੂੰ ਪੂਰਾ ਕਰ ਸਕਣਗੇ?

ਕਿਹਾ ਜਾ ਰਿਹਾ ਹੈ ਕਿ ਕਾਫ਼ੀ ਸੀਟਾਂ ਤੇ ਵਰਕਰਜ਼ ਨਹੀਂ ਹਨ ਪਰ ਇਨ੍ਹਾਂ ਸੀਟਾਂ ਤੇ ਵਰਕਰਜ਼ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕ ਯੋਜਨਾ ਮੁਤਾਬਕ ਇਸ ਸਾਲ 500 ਨਵੇਂ ਮੁਲਾਜ਼ਮ ਰੱਖੇ ਜਾ ਸਕਦੇ ਹਨ ਜਦਕਿ ਅਗਲੇ 2 ਸਾਲਾਂ ਵਿੱਚ ਹੋਰ 500 ਮੁਲਾਜ਼ਮ ਟ੍ਰੇਂਡ ਕੀਤੇ ਜਾ ਸਕਦੇ ਹਨ। ਕੁਝ ਵੀ ਹੋਵੇ ਮਾਹਿਰ ਮੰਨ ਰਹੇ ਹਨ ਕਿ ਆਉਣ ਵਾਲੇ ਸਮੇਂ ਦੌਰਾਨ ਉਡਾਣਾਂ ਦੇ ਸੰਬੰਧ ਵਿਚ ਕਰਮਚਾਰੀਆਂ ਦੀ ਕਮੀ ਮਹਿਸੂਸ ਕੀਤੀ ਜਾਵੇਗੀ। ਜਿਸ ਦਾ ਅਸਰ ਉਡਾਣਾਂ ਤੇ ਦੇਖਿਆ ਜਾਵੇਗਾ।

Leave a Reply

Your email address will not be published. Required fields are marked *