ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਰਾਮ ਰਹੀਮ ਬਾਰੇ ਪ੍ਰਧਾਨ ਮੰਤਰੀ ਕੋਲ ਕੀਤੀ ਆਹ ਅਪੀਲ

ਅੱਜਕੱਲ੍ਹ ਸੋਸ਼ਲ ਮੀਡੀਆ ਤੇ 2 ਮੁੱਦੇ ਅਹਿਮ ਤੌਰ ਤੇ ਚਰਚਾ ਵਿੱਚ ਹਨ। ਇਨ੍ਹਾਂ ਵਿਚ ਇਕ ਮੁੱਦਾ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨਾਲ ਜੁਡ਼ਿਆ ਹੋਇਆ ਹੈ ਜਦਕਿ ਦੂਜਾ ਗੁਜਰਾਤ ਸੂਬੇ ਦੇ ਬਿਲਕਸ ਬਾਨੋ ਮਾਮਲੇ ਨਾਲ। ਦੋਵੇਂ ਮਾਮਲੇ ਕਿਸੇ ਮਹਿਲਾ ਨਾਲ ਉਸ ਦੀ ਸਹਿਮਤੀ ਤੋਂ ਬਿਨਾਂ ਧੱਕਾ ਕਰਨਾ ਅਤੇ ਕਿਸੇ ਦੀ ਜਾਨ ਲੈਣ ਨਾਲ ਸਬੰਧਤ ਹਨ। ਭਾਵੇਂ ਦੋਵੇਂ ਮਾਮਲਿਆਂ ਲਈ ਜ਼ਿੰਮੇਵਾਰ ਵਿਅਕਤੀਆਂ ਪ੍ਰਤੀ ਅਦਾਲਤਾਂ ਫ਼ੈਸਲਾ ਸੁਣਾ ਚੁੱਕੀਆਂ ਹਨ ਪਰ ਮਾਮਲਾ ਇਨ੍ਹਾਂ ਨੂੰ ਪੈਰੋਲ ਦੇਣ ਨਾਲ ਜੁੜਿਆ ਹੋਇਆ ਹੈ।

ਇਸ ਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਲੀ ਮਾਲੀਵਾਲ ਨੇ ਵੀ ਪ੍ਰਸ਼ਨ ਉਠਾਏ ਹਨ। ਉਨ੍ਹਾਂ ਨੇ ਤਾਂ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨੂੰ ਚਿੱਠੀ ਤਕ ਲਿਖ ਦਿੱਤੀ ਹੈ। ਬਿਲਕੀਸ ਬਾਨੋ ਮਾਮਲੇ ਬਾਰੇ ਚਿੱਠੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਲਿਖਿਆ ਹੈ ਕਿ 5 ਮਹੀਨੇ ਦੀ ਗ ਰ ਭ ਵ ਤੀ 21 ਸਾਲਾ ਬਿਲਕਸ ਬਾਨੋ ਨਾਲ ਕਈ ਵਿਅਕਤੀਆਂ ਨੇ ਮਿਲ ਕੇ ਧੱਕਾ ਕੀਤਾ ਸੀ। ਇੱਥੇ ਹੀ ਬਸ ਨਹੀਂ ਫੇਰ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪਰਿਵਾਰ ਦੇ 7 ਜੀਆਂ ਦੀ ਜਾਨ ਲੈ ਲਈ ਗਈ।

ਭਾਵੇਂ ਅਦਾਲਤ ਨੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜੇ- ਲ੍ਹ ਭੇਜ ਦਿੱਤਾ ਸੀ ਪਰ ਗੁਜਰਾਤ ਸਰਕਾਰ ਨੇ ਕੈਦ ਪੂਰੀ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਛੱਡ ਦਿੱਤਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਦੂਜੇ ਮਾਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਭੀ ਇਸ ਤਰ੍ਹਾਂ ਦੇ ਹੀ ਕਈ ਮਾਮਲਿਆਂ ਵਿੱਚ ਜੇ-ਲ੍ਹ ਵਿੱਚ ਬੰਦ ਹੈ ਪਰ ਹਰਿਆਣਾ ਸਰਕਾਰ ਉਸ ਨੂੰ ਵਾਰ ਵਾਰ ਪੈਰੋਲ ਦੇ ਰਹੀ ਹੈ। ਹੁਣ ਤਾਂ ਬਾਹਰ ਆ ਕੇ ਉਹ ਪ੍ਰਵਚਨ ਕਰਨ ਲੱਗਾ ਹੈ ਅਤੇ ਕਈ ਰਾਜਨੀਤਿਕ ਆਗੂ ਉਸ ਨੂੰ ਮਿਲ ਰਹੇ ਹਨ।

ਇਨ੍ਹਾਂ ਵਿਅਕਤੀਆਂ ਨੂੰ ਪੈਰੋਲ ਮਿਲਣ ਨਾਲ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਵਾਲੇ ਵਿਅਕਤੀਆਂ ਦੇ ਹੌਂਸਲੇ ਵਧਦੇ ਹਨ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੋਵੇਂ ਮਾਮਲਿਆਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਮੁੜ ਤੋਂ ਜੇ -ਲ੍ਹ ਭੇਜਿਆ ਜਾਵੇ। ਪੈਰੋਲ ਦਿੱਤੇ ਜਾਣ ਦੀਆਂ ਨੀਤੀਆਂ ਵਿੱਚ ਅਜਿਹਾ ਬਦਲਾਅ ਕੀਤਾ ਜਾਵੇ ਕਿ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਅਜਿਹੇ ਵਿਅਕਤੀਆਂ ਨੂੰ ਜੇ -ਲ੍ਹ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਨਾ ਮਿਲ ਸਕੇ।

Leave a Reply

Your email address will not be published. Required fields are marked *